ਹੁਣ ਇੰਡੀਅਨ ਓਵਰਸੀਜ਼ ਬੈਂਕ ਨੇ ਸ਼ੁਰੂ ਕੀਤੀ ਇਹ ਸਕੀਮ, ਬੇਹੱਦ ਘਟ ਵਿਆਜ਼ ’ਤੇ ਲਓ ਲੋਨ!

ਏਜੰਸੀ

ਖ਼ਬਰਾਂ, ਵਪਾਰ

ਸਟੇਟ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਬੜੌਦਾ ਤੋਂ ਬਾਅਦ ਹੁਣ...

Very low interest after sbi and bob indian overseas bank started special loan scheme

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਅਤੇ ਲਾਕਡਾਊਨ ਦੇ ਚਲਦੇ ਸਾਰੇ ਵਪਾਰ ਬੰਦ ਪਏ ਹਨ। ਸੰਕਟ ਦੀ ਇਸ ਘੜੀ ਵਿਚ ਆਰਥਿਕ ਮੋਰਚੇ ਤੇ ਵੀ ਸੰਕਟ ਦੇ ਬੱਦਲ਼ ਮੰਡਰਾ ਰਹੇ ਹਨ ਅਤੇ ਕਰੋੜਾਂ ਲੋਕਾਂ ਦੇ ਰੁਜ਼ਗਾਰ ਤੇ ਅਸਰ ਪੈ ਰਿਹਾ ਹੈ। ਇਸ ਦੇ ਉਲਟ ਸਮੇਂ ਵਿਚ ਸਰਕਾਰ ਵੱਲੋਂ ਕਈ ਰਿਆਇਤਾਂ ਦਿੱਤੀਆਂ ਗਈਆਂ ਹਨ। ਬੈਂਕ ਵੀ ਸਸਤੀ ਦਰ ਤੇ ਕਰਜ਼ ਮੁਹੱਈਆ ਕਰਵਾ ਰਹੇ ਹਨ।

ਸਟੇਟ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਬੜੌਦਾ ਤੋਂ ਬਾਅਦ ਹੁਣ ਇੰਡੀਆ ਓਵਰਸੀਜ਼ ਬੈਂਕ ਨੇ ਸਸਤੀ ਦਰ ਤੇ ਸਪੈਸ਼ਲ ਲੋਨ ਪੈਕੇਜ ਲਾਂਚ ਕੀਤਾ ਹੈ। ਆਈਓਬੀ ਸਵੈ ਸਹਾਇਤਾ ਸਮੂਹ ਨੂੰ ਇਕ ਲੱਖ ਰੁਪਏ ਤਕ ਦਾ ਸਸਤਾ ਲੋਨ ਮੁਹੱਈਆ ਕਰਵਾ ਰਿਹਾ ਹੈ। ਇਹ ਲੋਨ 9.4 ਫ਼ੀਸਦੀ ਦੇ ਸਲਾਨਾ ਵਿਆਜ਼ ਦਰ ਤੇ ਦਿੱਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਲੋਨ ਤੇ ਗਾਹਕਾਂ ਤੋਂ ਕਿਸੇ ਤਰ੍ਹਾਂ ਦੀ ਸਕਿਊਰਿਟੀ ਨਹੀਂ ਮੰਗੀ ਜਾਵੇਗੀ।

ਸਮੂਹ ਦਾ ਹਰ ਮੈਂਬਰ 5 ਹਜ਼ਾਰ ਰੁਪਏ ਤਕ ਦਾ ਲੋਨ ਲੈ ਸਕਦਾ ਹੈ। ਉਹ ਗਾਹਕ ਹੀ ਇਸ ਲੋਨ ਸੁਵਿਧਾ ਦਾ ਲਾਭ ਲੈ ਸਕਦਾ ਹੈ ਜਿਸ ਦੀ ਕ੍ਰੈਡਿਟ ਹਿਸਟਰੀ ਸਹੀ ਹੋਵੇਗੀ ਅਤੇ ਜਿਹਨਾਂ ਨੇ ਸਵੈ ਸਹਾਇਤਾ ਸਮੂਹ ਤੋਂ ਘਟ ਤੋਂ ਘਟ ਦੋ ਵਾਰ ਕਰਜ਼ ਲਿਆ ਹੋਵੇਗਾ। ਜੇ ਕੋਈ ਗਾਹਕ ਇਹਨਾਂ ਸ਼ਰਤਾਂ ਤੇ ਖਰਾ ਉਤਰਦਾ ਹੈ ਤਾਂ ਉਹ ਸਿੱਧੇ ਬੈਂਕ ਸ਼ਾਖਾ ਵਿਚ ਜਾ ਕੇ ਲੋਨ ਲਈ ਅਪਲਾਈ ਕਰ ਸਕਦਾ ਹੈ।

ਬੈਂਕ ਵੱਲੋਂ ਤੁਹਾਡੀ ਪਹਿਚਾਣ ਨਾਲ ਜੁੜੇ ਦਸਤਾਵੇਜ਼ ਮੰਗੇ ਜਾਣਗੇ ਅਤੇ ਇਕ ਹਫ਼ਤੇ ਦੇ ਅੰਦਰ ਤੁਹਾਨੂੰ ਲੋਨ ਮਿਲ ਜਾਵੇਗਾ। ਇੰਡੀਅਨ ਓਵਰਸੀਜ਼ ਬੈਂਕ ਹੀ ਨਹੀਂ ਬਲਕਿ ਪੈਸਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਐਸਬੀਆਈ ਕਿਸਾਨਾਂ ਨੂੰ ਘਟ ਵਿਆਜ਼ ਤੇ ਐਗਰੀ ਗੋਲਡ ਲੋਨ ਸਕੀਮ ਤਹਿਤ ਸਸਤਾ ਕਰਜ਼ ਮੁਹੱਈਆ ਕਰਵਾ ਰਹੀ ਹੈ।

ਇਸ ਦੇ ਤਹਿਤ ਕੋਈ ਵੀ ਕਿਸਾਨ ਪ੍ਰਤੀ ਸਾਲ 9.95% ਦੀ ਵਿਆਜ ਦਰ 'ਤੇ ਕਰਜ਼ਾ ਲੈ ਸਕਦਾ ਹੈ ਸਿਰਫ ਉਸ ਨੂੰ ਸੋਨੇ ਦੇ ਗਹਿਣੇ ਜਮ੍ਹਾ ਕਰਨੇ ਪੈਣਗੇ। ਇਸ ਦੇ ਨਾਲ ਹੀ ਬੈਂਕ ਆਫ਼ ਬੜੌਦਾ ਨਿੱਜੀ ਲੋਨ ਵੀ ਪੇਸ਼ ਕਰ ਰਿਹਾ ਹੈ। ਗਾਹਕ ਪੰਜ ਲੱਖ ਰੁਪਏ ਤੱਕ ਦਾ ਕਰਜ਼ਾ ਲੈ ਕੇ ਪੰਜ ਸਾਲਾਂ ਦੇ ਅੰਦਰ ਇਸ ਨੂੰ ਵਾਪਸ ਕਰ ਸਕਦੇ ਹਨ। ਲੋਨ ਲਈ ਅਰਜ਼ੀ ਦੇਣ ਦੀ ਆਖਰੀ ਤਾਰੀਖ 30 ਸਤੰਬਰ 2020 ਹੈ।

ਲਾਕਡਾਊਨ ਦੇ ਚਲਦੇ ਸੰਭਾਵਨਾ ਹੈ ਕਿ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਪਵੇ। ਸਟੇਟ ਬੈਂਕ ਆਫ ਇੰਡੀਆ ਨੇ ਇਹਨਾਂ ਹੀ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਤੁਹਾਡੇ ਲਈ ਐਮਰਜੈਂਸੀ ਲੋਨ ਲਾਂਚ ਕੀਤਾ ਹੈ। ਲਾਕਡਾਊਨ ਦੇ ਚਲਦੇ ਤੁਹਾਨੂੰ ਘਰੋਂ ਨਿਕਲਣ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਸਿਰਫ 45 ਮਿੰਟ ਵਿਚ ਤੁਹਾਨੂੰ ਲੋਨ ਮਿਲ ਵੀ ਜਾਵੇਗਾ। ਇਸ ਯੋਜਨਾ ਤਹਿਤ ਕਿਸੇ ਵੀ ਸਵੈ-ਸਹਾਇਤਾ ਸਮੂਹ ਲਈ ਵੱਧ ਤੋਂ ਵੱਧ ਇੱਕ ਲੱਖ ਰੁਪਏ ਦਾ ਲੋਨ ਮਿਲੇਗਾ।

ਨਾਲ ਹੀ ਸਮੂਹ ਦਾ ਹਰ ਮੈਂਬਰ 5000 ਰੁਪਏ ਤੱਕ ਦਾ ਕਰਜ਼ਾ ਲੈ ਸਕੇਗਾ। ਬੈਂਕ ਦੇ ਅਨੁਸਾਰ, ਸਿਰਫ ਉਹੀ ਵਿਅਕਤੀਆਂ ਨੂੰ ਇਸ ਸਕੀਮ ਵਿੱਚ ਕਰਜ਼ਾ ਮਿਲੇਗਾ ਜਿਸ ਦਾ ਟਰੈਕ ਰਿਕਾਰਡ ਵਧੀਆ ਹੋਵੇਗਾ। ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਘੱਟੋ ਘੱਟ ਦੋ ਵਾਰ ਐਸਐਚਜੀ ਨੇ ਕਿਸੇ ਵੀ ਬੈਂਕ ਤੋਂ ਕਰਜ਼ਾ ਲਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।