ਸ਼ੇਅਰ ਬਜ਼ਾਰ: ਸੈਂਸੈਕਸ ਕਰੀਬ 300 ਅੰਕ ਟੁੱਟਿਆ, ਨਿਫ਼ਟੀ 11,100 ਦੇ ਹੇਠਾਂ ਬੰਦ

ਏਜੰਸੀ

ਖ਼ਬਰਾਂ, ਵਪਾਰ

ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ।

Share Market

ਨਵੀਂ ਦਿੱਲੀ: ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ। ਬੰਬੇ ਸਟੋਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 289.13-0.77ਫੀਸਦੀ ਅੰਕ ਘਟ ਕੇ 37,397.24 ਅਤੇ ਨੈਸ਼ਨਲ ਸਟਾਕ ਐਕਸਚੇਜ ਦਾ ਨਿਫਟੀ 103.80-0.93 ਫੀਸਦੀ ਅੰਕ ਕਮਜ਼ੋਰ ਹੋ ਕੇ 11,085.40 ‘ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 10 ਹਰੇ ਨਿਸ਼ਾਨ ਅਤੇ 39 ਲਾਲ ਨਿਸ਼ਾਨ ਅਤੇ 1 ਬਿਨਾਂ ਬਦਲਾਅ ਦੇ ਬੰਦ ਹੋਏ।

ਬਜ਼ਾਰ ਅੱਜ ਸਵੇਰੇ ਵਾਧੇ ਨਾਲ ਖੁੱਲਿਆ। ਅੱਜ 9 ਵਜ ਕੇ 33 ਮਿੰਟ ‘ਤੇ ਬੰਬੇ ਸਟੋਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 194.99 ਅੰਕਾ ਦੇ ਵਾਧੇ ਨਾਲ 37,881.36 ‘ਤੇ ਕਾਰੋਬਾਰ ਕਰ ਰਿਹਾ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੇਕਸ ਨਿਫਟੀ 9 ਵਜ ਕੇ 33 ਮਿੰਟ ‘ਤੇ 62.65 ਅੰਕਾਂ ਦੇ ਵਾਧੇ ਨਾਲ 11,251.85 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਸੀ।

ਇਹਨਾਂ ਕੰਪਨੀਆਂ ਦੇ ਸ਼ੇਅਰਾਂ ਵਿਚ ਦਿਖੀ ਤੇਜ਼ੀ
ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਦੀ 50 ਕੰਪਨੀਆਂ ਵਿਚੋਂ ਸਭ ਤੋਂ ਜ਼ਿਆਦਾ ਤੇਜ਼ੀ ਭਾਰਤੀ ਆਰਟ (BHARTIART), ਟੀਸੀਐਸ (TCS), ਐਚਸੀਐਲਟੈਕ (HCLTECH), ਵਿਪਰੋ (WIPRO) ਦੇ ਸ਼ੇਅਰਾਂ ਵਿਚ ਰਹੀ।

ਇਹਨਾਂ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ
ਯੈਸ ਬੈਂਕ (YESBANK), INDUSINDBK, IBULHSGFIN, ਹੀਰੋ ਮੋਟਰ ਕੰਪਨੀ(HEROMOTOCO), SUNPHARMA ਦੇ ਸ਼ੇਅਰਾਂ ਵਿਚ ਗਿਰਵਟ ਰਹੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।