ਸਰਕਾਰ ਨਾਲ ਟਕਰਾਅ 'ਚ ਪਟੇਲ ਬਣੇ ਰਹਿਣਗੇ ਆਰਬੀਆਈ ਗਵਰਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਦੇ ਖ਼ੁਦਮੁਖ਼ਤਾਰੀ ਬਾਰੇ ਭਾਸ਼ਣ ਨਾਲ ਸਰਕਾਰ ਦੀ ਚਿੰਤਾ ਵਧੀ ਹੈ। ਇਕ...

Urjit Patel RBI Governor

ਨਵੀਂ ਦਿੱਲੀ : (ਪੀਟੀਆਈ) ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਦੇ ਖ਼ੁਦਮੁਖ਼ਤਾਰੀ ਬਾਰੇ ਭਾਸ਼ਣ ਨਾਲ ਸਰਕਾਰ ਦੀ ਚਿੰਤਾ ਵਧੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਕੇਂਦਰ ਅਤੇ ਆਰਬੀਆਈ 'ਚ ਟਕਰਾਅ ਦਾ ਮਾਰਕੀਟ 'ਤੇ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਮੁੱਦਿਆਂ 'ਤੇ ਮੱਤਭੇਦ ਵਧਣ ਦੇ ਬਾਵਜੂਦ ਆਰਬੀਆਈ ਗਵਰਨਰ ਉਰਜਿਤ ਪਟੇਲ  ਨੂੰ ਨਹੀਂ ਹਟਾਇਆ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਉਰਜਿਤ ਪਟੇਲ ਨੂੰ ਹਟਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਨਹੀਂ ਚਾਹੁੰਦੇ ਹਾਂ ਕਿ ਉਹ ਅਹੁਦੇ ਤੋਂ ਹਟਣ।

ਉਨ੍ਹਾਂ ਨੇ ਕਿਹਾ ਕਿ ਸਿਹਤ ਠੀਕ ਨਾ ਹੋਣ 'ਤੇ ਹੀ ਆਰਬੀਆਈ ਗਵਰਨਰ ਨੂੰ ਅਹੁਦਾ ਛੱਡਣ ਦਿਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਉਸ ਦਾ ਮੁੱਖ ਕੰਮ ਮਾਲੀ ਹਾਲਤ ਨੂੰ ਸਥਿਰ ਬਣਾਉਣ ਦੇ ਨਾਲ ਵਿਸ਼ਵ ਚੁਣੌਤੀਆਂ ਤੋਂ ਬਚਾਉਣਾ ਹੈ। ਇਸ ਨੂੰ ਵੇਖਦੇ ਹੋਏ ਉਹ ਰਿਜ਼ਰਵ ਬੈਂਕ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰਨ ਨੂੰ ਤਿਆਰ ਹਨ। ਹਾਲਾਂਕਿ, ਸਰਕਾਰ ਦੇ ਇਕ ਸੂਤਰ ਦਾ ਇਹ ਵੀ ਮੰਨਣਾ ਹੈ ਕਿ ਮੱਤਭੇਦ ਦੀ ਗੱਲ ਜਨਤਕ ਕਰ ਡਿਪਟੀ ਗਵਰਨਰ ਆਚਾਰਿਆ ਨੇ ਹੱਦ ਪਾਰ ਕੀਤੀ ਹੈ।  

ਅਧਿਕਾਰੀ ਨੇ ਦੱਸਿਆ ਕਿ ਆਚਾਰਿਆ ਦੇ ਬਿਆਨ ਨਾਲ ਸਰਕਾਰ ਚਿੰਤਤ ਹਨ। ਇਸ ਤਰ੍ਹਾਂ ਦੇ ਸਟੇਟਮੈਂਟ ਨਾਲ ਬਾਜ਼ਾਰ ਵਿਚ ਬੇਚੈਨੀ ਪੈਦਾ ਹੋ ਸਕਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿਚ ਸੰਸਦ ਸਰਵਉੱਚ ਹੈ ਅਤੇ ਰਿਜ਼ਰਵ ਬੈਂਕ ਵੀ ਉਸ ਤੋਂ ਉੱਤੇ ਨਹੀਂ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਚੁਣੀ ਹੋਈ ਸਰਕਾਰ ਜਨਤਾ ਅਤੇ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ।  ਰਿਜ਼ਰਵ ਬੈਂਕ ਦੇ ਨਾਲ ਮੱਤਭੇਦ ਨੂੰ ਸਮਝਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਚ ਮੈਕਰੋ-ਆਰਥਿਕ ਸਥਿਰਤਾ ਬਣਾਏ ਰੱਖਣਾ ਸਰਕਾਰ ਦਾ ਫਰਜ਼ ਹੈ। ਦੋਹਾਂ ਅਧਿਕਾਰੀਆਂ ਨੇ ਨਾਮ ਨਾ ਸਾਫ਼ ਕਰਨ ਦੀ ਸ਼ਰਤ 'ਤੇ ਇਹ ਗੱਲਾਂ ਕਿਤੀਆਂ।