1500 ਫ਼ਾਈਨਾਂਸ ਕੰਪਨੀਆਂ ਨੂੰ ਆਰਬੀਆਈ ਲਗਾ ਸਕਦਾ ਹੈ ਤਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਨੈਸ਼ਨਲ ਬੈਂਕ ਵਿਚ 13 ਹਜ਼ਾਰ ਕਰੋੜ ਰੁਪਏ ਦੇ ਲੋਨ ਫਰੋਡ ਤੋਂ ਬਾਅਦ ਰਿਜ਼ਰਵ ਬੈਂਕ ਆਫ਼ ਇੰਡੀਆ(ਆਰਬੀਆਈ) ਨੇ ਲੋਨ ਦੇਣ ਦੇ ਨਿਯਮ ਸਖ਼ਤ ਕਰ ਦਿਤੇ ਹਨ

RBI

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿਚ 13 ਹਜ਼ਾਰ ਕਰੋੜ ਰੁਪਏ ਦੇ ਲੋਨ ਫਰੋਡ ਤੋਂ ਬਾਅਦ ਰਿਜ਼ਰਵ ਬੈਂਕ ਆਫ਼ ਇੰਡੀਆ(ਆਰਬੀਆਈ) ਨੇ ਲੋਨ ਦੇਣ ਦੇ ਨਿਯਮ ਸਖ਼ਤ ਕਰ ਦਿਤੇ ਹਨ। ਬੈਂਕ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਤੋਂ ਬਾਅਦ ਹੀ ਗ੍ਰਾਹਕਾਂ ਨੂੰ ਲੋਨ ਦੇਣ ਲਈ ਆਫ਼ਰ ਕਰੇਗਾ। ਹੁਣ ਆਰਬੀਆਈ ਗ਼ੈਰ ਬੈਂਕਿੰਗ ਫ਼ਾਈਨਾਂਸ ਕੰਪਨੀਆਂ (ਐਨਬੀਐਫ਼ਸੀ) ਉਤੇ ਸਿਕੰਜ਼ਾ ਕਸ ਸਕਦਾ ਹੈ। ਖ਼ਾਸ ਤੌਰ ‘ਤੇ ਉਹਨਾਂ ਦਾ ਐਨਬੀਐਫ਼ਸੀ ਦਾ ਲਾਈਸੈਂਸ ਖ਼ਤਮ ਕਰ ਸਕਦਾ ਹੈ, ਜਿਹਨਾਂ ਕੋਲ ਲੋਨ ਵੰਡਣ ਨੂੰ ਲੋੜੀਂਦੀ ਰਾਸ਼ੀ ਨਹੀਂ ਹੈ। ਆਰਬੀਆਈ ਇਕ ਅਜਿਹੀ ਐਨਬੀਐਫ਼ਸੀ ਦੀ ਸਮੀਖਿਆ ਕਰ ਰਿਹਾ ਹੈ।

ਅਜਿਹੀ ਐਨਬੀਐਫ਼ਸੀ ਦੀ ਸੰਖਿਆ 1500 ਦੇ ਕਰੀਬ ਹੈ। ਨਵੀਂ ਐਨਬੀਐਫ਼ਸੀ ਨੂੰ ਮੰਨਜ਼ੂਰੀ ਦੇਣ ਦੇ ਨਿਯਮ ਵੀ ਸਖ਼ਤ ਕਰ ਸਕਦਾ ਹੈ। ਆਰਬੀਆਈ ਦੇ ਇਸ ਕਦਮ ਨਾਲ ਸੈਕੜੇ ਕੰਪਨੀਆਂ ਬਜ਼ਾਰ ਵਿਚੋਂ ਭੱਜ ਸਕਦੀਆਂ ਹਨ। ਅਤੇ ਛੋਟੇ ਲੋਨ ਵਾਲਿਆਂ ਲਈ ਇਹ ਸਭ ਤੋਂ ਵੱਡੀ ਸਮੱਸਿਆਂ ਹੋਵੇਗੀ। ਦੇਸ਼ ਦੀ 1.3 ਅਬਾਦੀ ਦਾ ਇਕ ਤਿਹਾਈ ਹਿੱਸਾ ਛੋਟੇ ਕਰਜ਼ਾ ਲੈਣ ਵਾਲਿਆਂ ਲਈ ਹੈ। ਉਹਨਾਂ ਨੂੰ ਹੋਮ ਲੋਨ,ਕਾਰ ਲੋਨ ਜਾਂ ਕੋਈ ਹੋਰ ਲੋਨ ਵੀ ਨਹੀਂ ਸਕੇਗਾ। ਐਨਬੀਐਫ਼ਸੀ ਸੈਕਟਰ ਨੂੰ ਆਈਐਲ ਐਂਡ ਐਫ਼ਐਸ ਦੇ ਡੁੱਬਣ ਨਾਲ ਵੱਡਾ ਝਟਕਾ ਲੱਗਿਆ ਹੈ। ਉਸ ਉਤੇ ਲੋਨ ਡਿਫ਼ਾਲਟਰ ਦੇ ਗੰਭੀਰ ਦੋਸ਼ ਹਨ।

ਪਿਛਲੇ ਦੋ ਹਫ਼ਤੇ ਦੇ ਦੌਰਾਨ ਕਈ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੇ ਲੋਨ ਦੀ ਦਰਾਂ ਵਧਾ ਦਿਤੀਆਂ ਹਨ। ਇਸ ਵਿਚ ਜੇਕਰ ਤੁਹਾਡਾ ਬੈਂਕ ਤੁਹਾਡੇ ਕੋਲੋਂ ਜਿਆਦਾ ਵਿਆਜ਼ ਲੈ ਰਿਹਾ ਹੈ। ਤਾਂ ਤੁਸੀਂ ਅਪਣੇ ਲੋਨ ਦੀ ਬਚੀ ਰਕਮ ਦੂਜੇ ਬੈਂਕ ਵਿਚ ਟ੍ਰਾਂਸਫ਼ਰ ਕਰਾ ਸਕਦੇ ਹੋ। ਪਰ ਇਹ ਤਾਂ ਹੀ ਫਾਇਦੇਮੰਦ ਹੈ, ਜਦੋਂ ਦੂਜੇ ਬੈਂਕ ਦੀ ਵਿਆਜ਼ ਦਰ ਅਤੇ ਤੁਹਾਡੇ ਪਹਿਲਾਂ ਵਾਲੇ ਬੈਂਕ ਦੀ ਵਿਆਜ ਦਰ ਤੋਂ ਵੱਧ ਅੰਤਰ ਹੈ। ਤਾਂ ਹੀ ਤੁਹਾਨੂੰ ਇਸ ਦਾ ਫ਼ਾਈਦਾ ਮਿਲੇਗਾ। ਜੂਨ ਦੇ ਸ਼ੁਰੂਆਤ ਵਿਚ ਆਰਬੀਆਈ ਨੇ ਚਾਰ ਸਾਲ ਬਾਅਦ ਮਹਿੰਗਾਈ ਵਧਣ ਦੇ ਡਰ ਨੂੰ ਲੈ ਕੇ ਰੇਪੋ ਰੇਟ 2.25 ਫ਼ੀਸਦੀ ਵਧਾ ਦਿਤਾ ਗਿਆ ਹੈ।

ਇਸ ਲਈ ਸਾਰੇ ਬੈਂਕਾਂ ਨੇ ਲੋਨ ਦੀਆਂ ਦਰਾਂ ਵਧਾਈਆਂ ਹਨ। ਜਿਸ ਹੋਮ ਲੋਨ ਕੰਪਨੀ ਜਾਂ ਬੈਂਕ ਵਿਚ ਆਪਣੇ ਲੋਨ ਟ੍ਰਾਂਸਫਰ ਕਰਿਆ ਹੈ ਉਹ ਮੂਲ ਰਾਸ਼ੀ ਦਾ ਭਗਤਾਨ ਪਹਿਲਾਂ ਬੈਂਕ ਜਾਂ ਕੰਪਨੀ ਨੂੰ ਕਰਦਾ ਹੈ। ਹੋਮ ਲੋਨ ਟ੍ਰਾਂਸਫ਼ਰ ਹੋਣ ਤੋਂ ਬਾਅਦ ਤੁਹਾਨੂੰ ਈਐਮਐਈ ਨਵੇਂ ਬੈਂਕ ਜਾਂ ਕੰਪਨੀ ਦੇ ਕੋਲ ਜਮਾਂ ਕਰਨੀ ਹੁੰਦੀ ਹੈ।