ਸਾਲ ਦੇ ਪਹਿਲੇ ਦਿਨ ਵੀ ਹਰਕਤਾਂ ਤੋਂ ਬਾਜ਼ ਨਹੀਂ ਆਇਆ ਪਾਕਿ, LoC ‘ਤੇ ਕੀਤੀ ਗੋਲੀਬਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਵਲੋਂ ਸੀਮਾਪਾਰ ਫਾਇਰਿੰਗ ਦੀਆਂ ਘਟਨਾਵਾਂ ਨਵੇਂ ਸਾਲ ਪਹਿਲੇ ਦਿਨ.....

Army

ਨਵੀਂ ਦਿੱਲੀ : ਪਾਕਿਸਤਾਨ ਵਲੋਂ ਸੀਮਾਪਾਰ ਫਾਇਰਿੰਗ ਦੀਆਂ ਘਟਨਾਵਾਂ ਨਵੇਂ ਸਾਲ ਪਹਿਲੇ ਦਿਨ ਵੀ ਨਹੀਂ ਰੁਕੀਆਂ ਅਤੇ ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਸਾਲ ਦੇ ਪਹਿਲੇ ਦਿਨ ਮੰਗਲਵਾਰ ਨੂੰ ਸੁਰੱਖਿਆ ਰੇਖਾ (ਐਲਓਸੀ) ਉਤੇ ਭਾਰਤ ਅਤੇ ਪਾਕਿਸਤਾਨ ਦੇ ਸੈਨਿਕਾਂ ਦੇ ਵਿਚ ਗੋਲੀਬਾਰੀ ਹੋਈ। ਸੂਤਰਾਂ ਵਲੋਂ ਕਿਹਾ ਗਿਆ ਕਿ ਪਾਕਿਸਤਾਨੀ ਫੌਜ ਨੇ ਮੰਗਲਵਾਰ ਦੀ ਸਵੇਰੇ ਭਾਰਤੀ ਚੌਕੀਆਂ ਉਤੇ ਗੋਲੀਬਾਰੀ ਕੀਤੀ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਲੋਂ ਸੁਰੱਖਿਆ ਰੇਖਾ  ਦੇ ਖਾਰੀ ਕਰਮਾਰਾ ਇਲਾਕੇ ਵਿਚ ਸਵੇਰੇ ਫਾਇਰਿੰਗ ਕੀਤੀ ਗਈ। ਇਸ ਵਿਚ ਸਾਡੇ ਪਾਸੇ ਕਿਸੇ ਦੇ ਜਖ਼ਮੀ ਹੋਣ ਜਾਂ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਨਵੇਂ ਸਾਲ ਦੇ ਪਹਿਲੇ ਦਿਨ ਮੰਗਲਵਾਰ ਨੂੰ ਜੰਗਬੰਦੀ ਦੀ ਉਲੰਘਣਾ ਹੋਈ ਹੈ। ਪਾਕਿਸਤਾਨ ਦੁਆਰਾ ਜੰਮੂ-ਕਸ਼ਮੀਰ ਵਿਚ ਅੰਤਰਰਾਸ਼ਟਰੀ ਸੀਮਾ ਅਤੇ ਸੁਰੱਖਿਆ ਰੇਖਾ ਉਤੇ ਸਾਲ 2018 ਵਿਚ 1,400 ਤੋਂ ਜ਼ਿਆਦਾ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਦੂਜੇ ਪਾਸੇ  ਅੰਤਰਰਾਸ਼ਟਰੀ ਸੀਮਾ ਉਤੇ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚ ਆਏ ਦਿਨ ਮੁੱਠਭੇੜ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਪਿਛਲੇ ਸ਼ਨੀਵਾਰ ਨੂੰ ਪੁਲਵਾਮਾ ਜਿਲ੍ਹੇ ਦੇ ਹਜਿਨ ਰਾਜਪੋਰਾ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚ ਮੁੱਠਭੇੜ ‘ਚ ਚਾਰ ਅਤਿਵਾਦੀ ਮਾਰੇ ਗਏ।

ਫੌਜ ਵਲੋਂ ਚਲਾਏ ਜਾ ਰਹੇ ਆਪਰੇਸ਼ਨ ਆਲਆਊਟ ਵਿਚ ਸਾਲ 2017 ਦੀ ਤੁੰਲਨਾ ਵਿਚ 2018 ਵਿਚ ਜ਼ਿਆਦਾ ਅਤਿਵਾਦੀ ਮਾਰੇ ਗਏ ਹਨ, ਇਸ ਸਾਲ 24 ਦਸੰਬਰ ਤੱਕ ਜੰਮੂ-ਕਸ਼ਮੀਰ ਵਿਚ 257 ਅਤਿਵਾਦੀ ਮਾਰੇ ਗਏ ਸਨ। 2017 ਵਿਚ ਰਾਜ ‘ਚ 213 ਅਤਿਵਾਦੀਆਂ ਦਾ ਖਾਤਮਾ ਕੀਤਾ ਗਿਆ ਸੀ। ਖੁਫਿਆ ਏਜੰਸੀਆਂ ਵਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਜੰਮੂ-ਕਸ਼ਮੀਰ ਵਿਚ ਹੁਣ ਵੀ ਕਰੀਬ 240 ਅਤਿਵਾਦੀ ਸਰਗਰਮ ਹਨ ਜਿਨ੍ਹਾਂ ਵਿਚ ਕੁਝ ਵਿਦੇਸ਼ੀ ਵੀ ਸ਼ਾਮਲ ਹਨ।