ਅਤਿਵਾਦੀਆਂ ਨਾਲੋਂ ਸੜਕਾਂ ਦੇ ਖੱਡਿਆਂ ਕਾਰਨ ਜ਼ਿਆਦਾ ਮਰ ਰਹੇ ਹਨ ਲੋਕ : ਸੁਪਰੀਮ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀਆਂ ਦੇ ਹਮਲਿਆਂ ਤੋਂ ਜ਼ਿਆਦਾ ਲੋਕ ਸੜਕਾਂ ਦੇ ਖੱਡਿਆਂ ਵਿਚ ਗਿਰ ਕੇ ਮਰਦੇ ਹਨ। ਸੜਕਾਂ ਦੇ ਖੱਡੇ ਇਨ੍ਹੇ ਜ਼ਿਆਦਾ ਖ਼ਤਰਨਾਕ ਹੁੰਦੇ...

ਖਰਾਬ ਸੜਕਾਂ

ਨਵੀਂ ਦਿੱਲੀ (ਪੀਟੀਆਈ) : ਅਤਿਵਾਦੀਆਂ ਦੇ ਹਮਲਿਆਂ ਤੋਂ ਜ਼ਿਆਦਾ ਲੋਕ ਸੜਕਾਂ ਦੇ ਖੱਡਿਆਂ ਵਿਚ ਗਿਰ ਕੇ ਮਰਦੇ ਹਨ। ਸੜਕਾਂ ਦੇ ਖੱਡੇ ਇਨ੍ਹੇ ਜ਼ਿਆਦਾ ਖ਼ਤਰਨਾਕ ਹੁੰਦੇ ਜਾ ਰਹੇ ਕਿ ਸੁਪਰੀਮ ਕੋਰਟ ਵੀ ਇਸ ਮਸਲੇ ਉਤੇ ਚਿੰਤਾ ਜ਼ਾਹਰ ਕਰ ਰਹੀ ਹੈ। ਵੀਰਵਾਰ ਨੂੰ ਕੋਰਟ ਨੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਜਿਨ੍ਹੇ ਅਤਿਵਾਦੀ ਹਮਲਿਆਂ ਵਿਚ ਨਹੀਂ ਮਰਦੇ, ਉਸ ਤੋਂ ਜ਼ਿਆਦਾ ਲੋਕ ਸੜਕਾਂ ਦੇ ਖੱਡਿਆਂ ਵਿਚ ਗਿਰ ਕੇ ਮਰ ਜਾਂਦੇ ਹਨ। ਸਾਲ 2013-2017 ਦੇ ਵਿਚ ਵੀ ਸੜਕਾਂ ਉਤੇ ਖੱਡਿਆਂ ਦੇ ਕਾਰਨ 14,926 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।

ਇਸ ਉਤੇ ਚਿੰਤਾ ਪ੍ਰਗਟਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਸੜਕਾਂ ਉਤੇ ਹੋਏ ਖੱਡਿਆਂ ਦੇ ਕਾਰਨ ਮਰਨ ਵਾਲਿਆਂ ਦੀ ਸੰਖਿਆ ਸਰਹੱਦ ਉਤੇ ਜਾਂ ਅਤਿਵਾਦੀਆਂ ਦੁਆਰਾ ਕੀਤੀਆਂ ਗਈਆਂ ਹੱਤਿਆਵਾਂ ਤੋਂ ਕਈਂ ਗੁਣਾ ਜ਼ਿਆਦਾ ਹੈ। ਸਾਲ 2017 ਵਿਚ ਖੱਡਿਆਂ ਨੇ 3597 ਲੋਕਾਂ ਦੀ ਜਾਨ ਲੈ ਲਈ, ਮਤਲਬ ਰੋਜਾਨਾ 10 ਲੋਕਾਂ ਦੀ ਮੌਤ ਇਹਨਾਂ ਖੱਡਿਆਂ ਦੇ ਕਾਰਨ ਹੋਈ ਹੈ। ਆਮਤੌਰ ‘ਤੇ ਦਿਨ ਦੇ ਉਜਾਲੇ ਵਿਚ ਸੜਕਾਂ ਦੇ ਖੱਡੇ ਨਜ਼ਰ ਆ ਜਾਂਦੇ ਹਨ, ਲੋਕ ਬਚਦੇ-ਬਚਦੇ ਨਿਕਲ ਜਾਂਦੇ ਹਨ।

ਪਰ ਬਾਰਿਸ਼ ਦੇ ਦਿਨਾਂ ਵਿਚ ਇਹਨਾਂ ਤੋਂ ਬਚਣਾ ਮੁਸ਼ਕਲ ਹੋ ਜਾਂਦਾ ਹੈ। ਸੜਕਾਂ ਉਤੇ ਪਾਣੀ ਦੇ ਨਿਕਾਸ ਦੀ ਉਚਤ ਵਿਵਸਥਾ ਨਾ ਹੋਣ ਦੇ ਕਾਰਨ ਇਹਨਾਂ ਖੱਡਿਆਂ ਵਿਚ ਪਾਣੀ ਭਰ ਜਾਂਦ ਹੈ। ਜਿਸ ਕਾਰਨ ਸੜਕ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।