ਅਮਰੋਹਾ 'ਚ ਐਨਆਈਏ ਦਾ ਛਾਪਾ, ਚਾਰ ਸ਼ੱਕੀ ਅਤਿਵਾਦੀਆਂ ਦੀ ਭਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਨਆਈਏ ਅਤੇ ਏਟੀਐਸ ਦੀ ਟੀਮ ਚਾਰ ਅਣਪਛਾਤਿਆਂ ਦੀ ਤਲਾਸ਼ ਵਿਚ ਹੈ। ਇਹ ਸਾਰੇ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਸ਼ੱਕੀ ਅਤਿਵਾਦੀਆਂ ਦੇ ਸੰਪਰਕ ਵਿਚ ਸਨ...

NIA conducting raids in Amroha

ਅਮਰੋਹਾ : ਐਨਆਈਏ ਅਤੇ ਏਟੀਐਸ ਦੀ ਟੀਮ ਚਾਰ ਅਣਪਛਾਤਿਆਂ ਦੀ ਤਲਾਸ਼ ਵਿਚ ਹੈ। ਇਹ ਸਾਰੇ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਸ਼ੱਕੀ ਅਤਿਵਾਦੀਆਂ ਦੇ ਸੰਪਰਕ ਵਿਚ ਸਨ।

 


 

ਪੁੱਛਗਿਛ ਵਿਚ ਨਾਮ ਸਹਮਾਣੇ ਆਉਣ ਤੋਂ ਬਾਅਦ ਤੋਂ ਹੀ ਇਹਨਾਂ ਉਤੇ ਨਜ਼ਰ ਰੱਖੀ ਜਾ ਰਹੀ ਹੈ।  ਮੰਗਲਵਾਰ ਸਵੇਰੇ ਏਟੀਐਸ ਨੇ ਅਮਰੋਹਾ ਦੇ ਸੈਦਪੁਰ ਇੰਮਾ ਪਿੰਡ ਵਿਚ ਛਾਪੇਮਾਰੀ ਕੀਤੀ ਹੈ। ਦੱਸ ਦਈਏ ਕਿ ਏਟੀਐਸ ਨੇ ਕਈ ਦਿਨਾਂ ਤੋਂ ਡੇਰਾ ਪਾ ਕੇ ਰੱਖਿਆ ਹੈ। ਕੁੱਝ ਸਥਾਨਾਂ ਦੀ ਰੇਕੀ ਵੀ ਕੀਤੀ ਗਈ ਹੈ।

ਅਮਰੋਹਾ ਤੋਂ ਗ੍ਰਿਫ਼ਤਾਰ ਆਈਐਸਆਈਐਸ ਦੇ ਨਵੇਂ ਮਾਡਿਊਲ ਹਰਕਤ-ਉਲ-ਹਰਬ-ਏ-ਇਸਲਾਮ ਦਾ ਸਰਗਨਾ ਮੁਫ਼ਤੀ ਹੁਸੈਨ ਸਮੇਤ ਚਾਰ ਸ਼ੱਕੀ ਅਤਿਵਾਦੀਆਂ ਨੂੰ ਐਨਆਈਏ ਨੇ ਰਿਮਾਂਡ ਉਤੇ ਲੈ ਰੱਖਿਆ ਹੈ। ਸੂਤਰਾਂ ਦੇ ਮੁਤਾਬਕ ਗ੍ਰਿਫ਼ਤਾਰੀ ਦੇ ਦਿਨ ਹੀ ਪੁੱਛਗਿਛ ਵਿਚ ਜਿਲ੍ਹੇ ਦੇ ਚਾਰ ਤੋਂ ਪੰਜ ਸ਼ੱਕੀ ਲੋਕਾਂ ਦੇ ਨਾਮ ਸਾਹਮਣੇ ਆਏ ਸਨ।

ਉਦੋਂ ਤੋਂ ਐਨਆਈਏ ਦੀ ਨਜ਼ਰ ਇਹਨਾਂ ਲੋਕਾਂ ਉਤੇ ਹਨ। ਐਨਆਈਏ ਅਤੇ ਏਟੀਐਸ ਇਹਨਾਂ ਅਣਪਛਾਤਿਆਂ ਦੀ ਤਲਾਸ਼ ਵਿਚ ਲੱਗੀ ਹੈ। ਖੁਫੀਆ ਸਿਸਟਮ ਤੋਂ ਵੀ ਇਨ੍ਹਾਂ ਬਾਰੇ ਵਿਚ ਜਾਣਕਾਰੀ ਲਈ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਅਮਰੋਹਾ ਪਹੁੰਚੀ ਏਟੀਐਸ ਦੀ ਟੀਮ ਨੇ ਕੁੱਝ ਸਥਾਨਾਂ ਦੀ ਰੇਕੀ ਕੀਤੀ ਹੈ। ਐਨਆਈਏ ਦੇ ਪੁੱਜਣ 'ਤੇ ਦੇਰ ਰਾਤ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ।