ਐਨਆਈਏ ਨੇ ਜਾਅਲੀ ਪੈਸੇ ਦੇ ਮੁਲਜਮ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਜਾਅਲੀ ਪੈਸੇ ਗਰੋਹ ਦੇ ਮਾਮਲੇ......

NIA

ਬੈਂਗਲੁਰੂ (ਭਾਸ਼ਾ): ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਜਾਅਲੀ ਪੈਸੇ ਗਰੋਹ ਦੇ ਮਾਮਲੇ ਵਿਚ ਇਕ ਫਰਾਰ ਆਰੋਪੀ ਅਬਦੁਲ ਕਾਦਿਰ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ। ਇਕ ਇਸ਼ਤਿਹਾਰ ਵਿਚ ਦੱਸਿਆ ਗਿਆ ਕਿ ਪੱਛਮ ਬੰਗਾਲ  ਦੇ ਨਾਲ ਹੀ ਕਰਨਾਟਕ ਵਿਚ ਅਪਣੇ ਸਾਥੀਆਂ ਦੇ ਨਾਲ ਮਿਲੀਭੁਗਤ ਨਾਲ ਜਾਅਲੀ ਪੈਸਾ ਰੱਖਣ,

ਸਪਲਾਈ ਕਰਨ ਵਿਚ ‘‘ਕਥਿਤ ਸਰਗਰਮ ਭੂਮਿਕਾ ਲਈ ਉਸ ਨੂੰ ਪੱਛਮ ਬੰਗਾਲ ਦੇ ਮਾਲਦਾ ਤੋਂ ਗ੍ਰਿਫਤਾਰ ਕੀਤਾ ਗਿਆ।’’ ਐਨਆਈਏ ਦੀ ਹੈਦਰਾਬਾਦ ਸ਼ਾਖਾ ਦੀ ਇਕ ਟੀਮ ਨੇ ਉਸ ਨੂੰ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

ਏਨਆਈਏ ਨੇ ਬੰਗਲਾਦੇਸ਼ ਤੋਂ ਜਾਅਲੀ ਪੈਸੇ ਦੇ ਵਪਾਰ ਅਤੇ ਗਰੋਹ ਵਿਚ ਕਥਿਤ ਤੌਰ ਉਤੇ ਸਮੂਲੀਅਤ ਲਈ ਤਿੰਨ ਲੋਕਾਂ ਦੇ ਵਿਰੁਧ ਸੋਮਵਾਰ ਨੂੰ ਇਥੇ ਦੀ ਇਕ ਅਦਾਲਤ ਵਿਚ ਚਾਰਜਸੀਟ ਦਾਖਲ ਕੀਤੀ।