ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਇਕੱਠਿਆ ਲਟਕਾਇਆ ਜਾਵੇਗਾ, ਨਵੇਂ ਤਖ਼ਤੇ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਿਰਭਿਆ ਦੇ ਦੋਸ਼ੀਆਂ ਲਈ ਫ਼ਾਂਸੀ ਦੇ ਤਖਤੇ ਤਿਆਰ ਕਰ ਲਏ ਗਏ ਹਨ...

Nirbhaiya Case

ਨਵੀਂ ਦਿੱਲੀ: ਨਿਰਭਿਆ ਦੇ ਦੋਸ਼ੀਆਂ ਲਈ ਫ਼ਾਂਸੀ ਦੇ ਤਖਤੇ ਤਿਆਰ ਕਰ ਲਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰਾਂ ਦੋਸ਼ੀਆਂ ਨੂੰ ਇਕੋ ਸਮੇਂ ਫ਼ਾਂਸੀ ਦੇ ਫੰਦੇ ਉੱਤੇ ਲਮਕਾਇਆ ਜਾਵੇਗਾ।

ਤੀਹਾੜ ਜੇਲ੍ਹ ਵਿੱਚ ਪਹਿਲਾਂ ਇੱਕ ਹੀ ਤਖਤਾ ਸੀ ਲੇਕਿਨ ਹੁਣ ਇਸਦੀ ਗਿਣਤੀ ਵਧਕੇ ਚਾਰ ਹੋ ਗਈ ਹੈ। PWD ਨੇ ਇਸ ਕੰਮ ਨੂੰ ਸੋਮਵਾਰ ਨੂੰ ਪੂਰਾ ਕੀਤਾ। ਫ਼ਾਂਸੀ ਦੇ ਤਿੰਨੋਂ ਨਵੇਂ ਹੈਂਗਰ ਵੀ ਉਸੇ ਜੇਲ੍ਹ ਨੰਬਰ-3 ਵਿੱਚ ਤਿਆਰ ਕੀਤੇ ਗਏ ਹਨ, ਜਿੱਥੇ ਪਹਿਲਾਂ ਤੋਂ ਇੱਕ ਤਖ਼ਤਾ ਹੈ। ਹੁਣ ਤਿਹਾੜ ਦੇਸ਼ ਦੀ ਪਹਿਲੀ ਅਜਿਹੀ ਜੇਲ੍ਹ ਹੋਵੇਗੀ,  ਜਿੱਥੇ ਇਕੱਠੇ ਚਾਰ ਤਖ਼ਤੇ ਫ਼ਾਂਸੀ ਲਈ ਤਿਆਰ ਹਨ।

ਤੀਹਾੜ ਜੇਲ੍ਹ ਦੇ ਸੂਤਰਾਂ ਦੇ ਮੁਤਾਬਕ ਇਸ ਕੰਮ ਨੂੰ ਪੂਰਾ ਕਰਨ ਲਈ ਜੇਲ੍ਹ ਦੇ ਅੰਦਰ ਜੇਸੀਬੀ ਮਸ਼ੀਨ ਵੀ ਲਿਆਈ ਗਈ ਸੀ, ਕਿਉਂਕਿ ਤਿੰਨ ਨਵੇਂ ਫ਼ਾਂਸੀ ਦੇ ਤਖਤੇ ਤਿਆਰ ਕਰਨ ਲਈ ਇਹ ਵੀ ਜਰੂਰੀ ਹੁੰਦਾ ਹੈ ਕਿ ਉਨ੍ਹਾਂ ਦੇ ਹੇਠਾਂ ਇੱਕ ਸੁਰੰਗ ਬਣਾਈ ਜਾਵੇ। ਇਸ ਸੁਰੰਗ ਵਿੱਚੋਂ ਮ੍ਰਿਤਕ ਕੈਦੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ।

ਫ਼ਾਂਸੀ ‘ਤੇ ਆਖਰੀ ਫੈਸਲਾ ਹਲੇ ਬਾਕੀ

ਜੇਲ੍ਹ ਸੂਤਰਾਂ ਨੇ ਦੱਸਿਆ ਕਿ ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਨੂੰ ਫ਼ਾਂਸੀ ਦੇਣ ਲਈ ਤਿਆਰੀਆਂ ਪੂਰੀਆਂ ਹਨ। ਬਸ ਹੁਣ ਇਸ ਉੱਤੇ ਅੰਤਮ ਫੈਸਲਾ ਆਉਣਾ ਬਾਕੀ ਹੈ। ਜੇਲ੍ਹ ਸੂਤਰਾਂ ਦੇ ਮੁਤਾਬਕ ਕੋਰਟ ਖੁਲਦੇ ਹੀ ਤਿਹਾੜ ਪ੍ਰਸ਼ਾਸਨ ਚਾਰਾਂ ਦੋਸ਼ੀਆਂ ਦੇ ਮਾਮਲਿਆਂ ਦੀ ਸਟੇਟਸ ਰਿਪੋਰਟ ਉੱਥੇ ਸੌਂਪੇਗਾ। ਤਮਾਮ ਕਾਨੂੰਨੀ ਪਰਕ੍ਰਿਆ ਪੂਰੀ ਹੋਣ ਤੋਂ ਬਾਅਦ ਫ਼ਾਂਸੀ ਉੱਤੇ ਅੰਤਿਮ ਫੈਸਲਾ ਲਿਆ ਜਾਵੇਗਾ। 

ਦੱਸ ਦਈਏ ਕਿ ਪਿਛਲੇ ਦਿਨਾਂ ਨਿਰਭਿਆ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫ਼ਾਂਸੀ ਦੇਣ ਦੀ ਮੰਗ ਉੱਠੀ ਸੀ। ਚਾਰੋਂ ਦੋਸ਼ੀ ਫਿਲਹਾਲ ਤਿਹਾੜ ਦੀ ਜੇਲ੍ਹ ਨੰਬਰ-2 ਅਤੇ 4 ਵਿੱਚ ਬੰਦ ਹਨ। ਤਿਹਾੜ ਨੇ ਫ਼ਾਂਸੀ ਦੇ 11 ਫੰਦੇ ਪਹਿਲਾਂ ਹੀ ਤਿਆਰ ਕਰਨ ਦੇ ਆਰਡਰ ਦੇ ਦਿੱਤੇ ਹਨ।