''ਆਮ ਜਨਤਾ ਨੂੰ ਹਿੰਦੂ ਨਹੀਂ ਭਾਰਤੀ ਮੰਨਣ ਨਾਲ ਹੋਵੇਗਾ ਦੇਸ਼ ਦਾ ਭਲਾ''

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਇਆਵਤੀ ਨੇ ਭਾਜਪਾ ਅਤੇ ਆਰਆਰਐਸ 'ਤੇ ਸਾਧਿਆ ਨਿਸ਼ਾਨਾ

File Photo

ਲਖਨਉ : ਬਸਪਾ ਪ੍ਰਧਾਨ ਮਾਇਆਵਤੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਭਾਜਪਾ ਅਤੇ ਆਰਐਸਐਸ 'ਤੇ ਨਿਸ਼ਾਨਾ ਸਾਧਿਆ ਹੈ। ਮਾਇਆਵਤੀ ਨੇ ਕਿਹਾ ਕਿ ਦੇਸ਼ ਦੀ ਪੂਰੀ ਜਨਤਾ ਨੂੰ ਭਾਰਤੀ ਮੰਨਣ ਦੀ ਥਾਂ ਹਿੰਦੂ ਮੰਨਣ ਵਾਲੀ ਭਾਜਪਾ ਅਤੇ ਆਰਐਸਐਸ ਦੀ ਸੋਚ ਨੇ ਦੇਸ਼ ਵਿਚ ਅਸ਼ਾਤੀ ਅਤੇ ਅਰਾਜਕਤਾ ਦਾ ਮਾਹੌਲ ਬਣਾਇਆ ਹੈ।

 ਮਾਇਆਵਤੀ ਨੇ ਭਾਜਪਾ ਅਤੇ ਆਰਐਸਐਸ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਦੇਸ਼ ਦੀ ਲੱਗਭਗ 130 ਕਰੋੜ ਆਮ ਜਨਤਾ ਨੂੰ ਸੰਵਿਧਾਨਕ ਅਧਾਰ 'ਤੇ ਭਾਰਤੀ ਮੰਨਣ ਦੀ ਥਾਂ ਹਿੰਦੂ ਮੰਨਣ ਵਾਲੀ ਬੀਜੇਪੀ ਅਤੇ ਸੰਘ ਦੀ ਫਿਰਕੂ ਸੋਚ ਦੀ ਮਾਨਸਿਕਤਾ ਦੀ ਹੀ ਨਤੀਜਾ ਹੈ ਕਿ ਸੰਵਿਧਾਨ ਦੀ ਮੂਲ, ਮਾਨਵਤਾਵਾਦੀ ਭਾਵਨਾ ਅਤੇ ਇਰਾਦੇ ਹਰ ਥਾਂ ਨਸ਼ਟ ਹੁੰਦੇ ਵਿਖਾਈ ਦੇ ਰਹੇ ਹਨ।

ਸੂਬੇ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਹਿੰਦੂਆਂ ਦੀ ਥਾਂ ਭਾਰਤੀ ਮੰਨਣ ਦੀ ਨੀਅਤ ਅਤੇ ਨੀਤੀ ਨਾਲ ਹੀ ਦੇਸ਼ ਦਾ ਭਲਾ ਹੋ ਸਕਦਾ ਹੈ। ਮਾਇਆਵਤੀ ਨੇ ਸੀਏਏ, ਐਨਪੀਆਰ ਅਤੇ ਐਨਆਰਸੀ ਉੱਤੇ ਟਿੱਪਣੀ ਕਰਦਿਆ ਕਿਹਾ ਕਿ ਪੂਰੇ ਦੇਸ਼ ਵਿਚ ਅਸਾਮ ਵਰਗੀ ਅਸ਼ਾਤੀ ਅਤੇ ਹਾਹਕਾਰ ਮਚਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ ਤਾਂ ਜੋ ਰਾਜਸੀ ਹਿੱਤਾ ਨੂੰ ਪੂਰਾ ਕੀਤਾ ਜਾ ਸਕੇ।

ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਲੋਕ ਹਿੱਤਾਂ ਵਿੱਚ ਕੁਝ ਸੁਧਾਰ ਦੀ ਉਮੀਦ ਕਰਨ ਦੀ ਬਜਾਏ ਨਵੇਂ ਸਾਲ ਅਤੇ ਭਵਿੱਖ ਵਿੱਚ ਸੁਧਾਰ ਲਿਆਉਣ ਲਈ ਨੌਜਵਾਨਾਂ, ਖ਼ਾਸਕਰ ਨੌਜਵਾਨਾਂ ਦਾ ਸੰਕਲਪ ਅਤੇ ਸੰਘਰਸ਼ ਸ਼ਲਾਘਾਯੋਗ ਹੈ।