ਚੰਦਰਯਾਨ-2 ਤੋਂ ਬਾਅਦ ਚੰਦਰਯਾਨ-3 ਨੂੰ ਸਰਕਾਰ ਵੱਲੋਂ ਮਿਲੀ ਮੰਜ਼ੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੰਦਰਯਾਨ-2 ਤੋਂ ਬਾਅਦ ਹੁਣ ਇਸਰੋ ਚੰਦਰਯਾਨ-3 ਦੀਆਂ ਤਿਆਰੀਆਂ 'ਚ ਜੁਟ ਗਿਆ ਹੈ...

Chanderyan-3 Project

ਨਵੀਂ ਦਿੱਲੀ: ਚੰਦਰਯਾਨ-2 ਤੋਂ ਬਾਅਦ ਹੁਣ ਇਸਰੋ ਚੰਦਰਯਾਨ-3 ਦੀਆਂ ਤਿਆਰੀਆਂ 'ਚ ਜੁਟ ਗਿਆ ਹੈ। ਨਵੇਂ ਸਾਲ ਮੌਕੇ ਮਿਸ਼ਨ ਚੰਦਰਯਾਨ-3 ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਇਸਰੋ ਮੁਖੀ ਕੇ. ਸਿਵਨ ਨੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਇਸ ਚੰਦਰਯਾਨ-3 ਪ੍ਰਾਜੈਕਟ 'ਤੇ ਕੰਮ ਕਰ ਰਹੇ ਹਾਂ। ਤਾਮਿਲਨਾਡੂ ਦੇ ਥੁਥੁਕੁਡੀ 'ਚ ਦੂਜਾ ਸਪੇਸ ਪੋਰਟ ਬਣੇਗਾ। ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ 2020 'ਚ ਚੰਨ 'ਤੇ ਪਹੁੰਚਣ ਦਾ ਅਧੂਰਾ ਸੁਪਨਾ ਜ਼ਰੂਰ ਪੂਰਾ ਕਰੇਗਾ।

ਸਿਵਨ ਨੇ ਇਸ ਦੇ ਨਾਲ ਹੀ 2019 ਦੀਆਂ ਪ੍ਰਾਪਤੀਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਮਿਸ਼ਨ ਨੇ ਚੰਗਾ ਕੰਮ ਕੀਤਾ ਪਰ ਅਸੀਂ ਚੰਦਰਮਾ ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡ ਨਹੀਂ ਕਰ ਸਕੇ। ਆਰਬਿਟਰ ਅਜੇ ਵੀ ਕੰਮ ਕਰ ਰਿਹਾ ਹੈ।

ਇਹ ਅਗਲੇ 7 ਸਾਲਾਂ ਲਈ ਵਿਗਿਆਨ ਡਾਟਾ ਤਿਆਰ ਕਰਨ ਲਈ ਕੰਮ ਕਰੇਗਾ। ਇਸ ਵਾਰ ਰੋਵਰ, ਲੈਂਡਰ ਅਤੇ ਵਿਕਰਮ ਲੈਂਡਰ ਦੀਆਂ ਸਾਰੀਆਂ ਪ੍ਰਕਿਰਿਆਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।