ਜਾਮਿਆ ਤੋਂ ਬਾਅਦ ਹੁਣ ਦਿੱਲੀ ਦੇ ਸ਼ਾਹੀਨ ਬਾਗ਼ ‘ਚ ਚੱਲੀਆਂ ਗੋਲੀਆਂ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਜਾਮਿਆ ਇਲਾਕੇ ‘ਚ ਨਾਗਰਿਕਤਾ ਸੰਸ਼ੋਧਨ ਕਨੂੰਨ ਦੇ ਖਿਲਾਫ ਚੱਲ ਰਹੇ...

Kapil Gurjar

ਨਵੀਂ ਦਿੱਲੀ: ਦਿੱਲੀ ਦੇ ਜਾਮਿਆ ਇਲਾਕੇ ‘ਚ ਨਾਗਰਿਕਤਾ ਸੰਸ਼ੋਧਨ ਕਨੂੰਨ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨ ਦੇ ਦੌਰਾਨ ਇੱਕ ਸ਼ਖਸ ਨੂੰ ਬੰਦੂਕ ਲਹਿਰਾਉਂਦੇ ਵੇਖਿਆ ਗਿਆ ਸੀ ਜਿਸਨੇ ਨੌਜਵਾਨ ਪੁਲਿਸ ਦੇ ਸਾਹਮਣੇ ਹੀ ਨਿਡਰ ਹੋਕੇ ਬੰਦੂਕ ਦਿਖਾਉਂਦਾ ਰਿਹਾ ਅਤੇ ਬੋਲਿਆ ਲਓ ਆਜ਼ਾਦੀ।

ਇਸਤੋਂ ਬਾਅਦ ਉਸਨੇ ਗੋਲੀ ਵੀ ਚਲਾਈ ਜਿਸ ਵਿੱਚ ਇੱਕ ਵਿਦਿਆਰਥੀ ਜਖ਼ਮੀ ਹੋ ਗਿਆ ਸੀ ਇਸਤੋਂ ਬਾਅਦ ਅੱਜ ਸ਼ਾਹੀਨ ਬਾਗ ਵਿਚ ਵੀ ਫਾਇਰਿੰਗ ਹੋਈ ਹੈ। ਸ਼ਾਹੀਨੀ ਬਾਗ ਵਿਚ ਪੁਲਿਸ ਬੈਰਿਕੇਡ ਦੇ ਨਜਦੀਕ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛ-ਗਿਛ ਜਾਰੀ ਹੈ।

ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇਜ ਵੀ ਨੁਕਸਾਨ ਤੋਂ ਬਚਾਅ ਰਿਹਾ ਹੈ। ਦੱਸ ਦਈਏ ਕਿ ਸ਼ਾਹੀਨ ਬਾਗ ਵਿਚ ਪਿਛਲੇ ਕਰੀਬ ਢੇਡ ਮਹੀਨੇ ਤੋਂ ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਦਾ ਨਾਂ ਕਪਿਲ ਗੁਰਜਰ ਹੈ।

ਸ਼ਾਹੀਨ ਬਾਗ ਥਾਣੇ ਲੈ ਜਾ ਕੇ ਪੁਲਿਸ ਕਪਿਲ ਗੁਰਜਰ ਤੋਂ ਪੁਛਗਿਛ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਹਵਾ ਵਿਚ ਫਾਇਰਿੰਗ ਕਰ ਰਿਹਾ ਸੀ, ਜਿਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।