ਹਿੰਦੂ ਸੈਨਾ ਦਾ ਐਲਾਨ, 2 ਫ਼ਰਵਰੀ ਨੂੰ ਸ਼ਾਹੀਨ ਬਾਗ ਤੋਂ ਹਟਾਏ ਜਾਣਗੇ ‘ਜਿਹਾਦੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਸ਼ਾਹੀਨ ਬਾਗ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਨੂੰ ਲੈ ਕੇ ਜਮ ਕੇ ਰਾਜਨੀਤੀ...

Shaheen Bagh

ਨਵੀਂ ਦਿੱਲੀ: ਦਿੱਲੀ ਦੇ ਸ਼ਾਹੀਨ ਬਾਗ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਨੂੰ ਲੈ ਕੇ ਜਮ ਕੇ ਰਾਜਨੀਤੀ ਹੋ ਰਹੀ ਹੈ। ਇਸ ਮੁੱਦੇ ‘ਤੇ ਬੀਜੇਪੀ ਅਤੇ ਆਮ ਆਦਮੀ ਪਾਰਟੀ ‘ਚ ਇੱਕ ਦੂਜੇ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।  

ਦੋਨਾਂ ਪਾਰਟੀਆਂ ਵਿੱਚ ਜਾਰੀ ਜੰਗ ਦੇ ਵਿੱਚ ਹਿੰਦੂ ਸੈਨਾ 11 ਵਜੇ ਸ਼ਾਹੀਨ ਬਾਗ ਦੇ ਰਸਤੇ ਨੂੰ ਖੁਲਵਾਏਗੀ, ਨਾਲ ਹੀ ਉਸਨੇ ਪ੍ਰਦਰਸ਼ਨਕਾਰੀਆਂ ਨੂੰ ਜਿਹਾਦੀ ਦੱਸਿਆ ਹੈ। ਹਿੰਦੂ ਸੈਨਾ ਨੇ ਪ੍ਰੈਸ ਕਾਨਫਰੰਸ ਵਿੱਚ ਲਿਖਿਆ ਹੈ, ਸੀਏਏ ਦੇ ਬਹਾਨੇ ਸ਼ਾਹੀਨ ਬਾਗ ਰੋਡ ਜਾਮ ਕਰ ਲੱਖਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ, ਸ਼ਾਹੀਨ ਬਾਗ ਦੇਸ਼ ਵਿਰੋਧੀਆਂ ਦਾ ਅੱਡਾ ਬਣ ਚੁੱਕਿਆ ਹੈ।

 ਇਹ ਧਰਨਾ ਪੀਐਫਆਈ ਦੇ ਆਫਿਸ ਦੇ ਹੇਠਾਂ ਚੱਲ ਰਿਹਾ ਹੈ ਅਤੇ ਪੀਐਫਆਈ ਦਾ ਨਾਮ ਦੇਸ਼ ਵਿੱਚ ਹਿੰਸਾ ਫੈਲਾਉਣ ‘ਚ ਵੀ ਸਾਹਮਣੇ ਆਇਆ ਹੈ। ਇਹ ਸੰਗਠਨ ਅਤਿਵਾਦੀ ਸੰਗਠਨ ਸਿਮੀ ਦਾ ਦੂਜਾ ਰੂਪ ਹੈ। ਹਿੰਦੂ ਸੈਨਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ, ਸ਼ਾਹੀਨ ਬਾਗ ‘ਚ ਸ਼ਾਮਿਲ ਹੋਣ ਵਾਲੇ ਲੋਕ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ, ਭਾਰਤ ਨੂੰ ਤੋੜਨ ਦੀ ਗੱਲ ਕਰਦੇ ਹਨ ਅਤੇ ਹਿੰਦੂਆਂ ਦੇ ਖਿਲਾਫ ਜਹਿਰੀਲੇ ਭਾਸ਼ਣ ਦਿੱਤੇ ਜਾ ਰਹੇ ਹਨ।

ਹਿੰਦੂ ਸੈਨਾ ਸਾਰੇ ਰਾਸ਼ਟਰਵਾਦੀ ਸੰਗਠਨਾਂ ਅਤੇ ਆਸਪਾਸ ਦੇ ਗੁਆਂਢੀਆਂ ਨੂੰ ਅਪੀਲ ਕਰਦੀ ਹੈ ਕਿ ਸਾਰੇ 2 ਫਰਵਰੀ 2020 ਨੂੰ 11 ਵਜੇ ਸ਼ਾਹੀਨ ਬਾਗ ਰੈਡ ਲਾਇਟ ਸਰਿਤਾ ਵਿਹਾਰ ਪਹੁੰਚ ਕੇ ਜਿਹਾਦੀਆਂ ਤੋਂ ਰੋਡ ਖਾਲੀ ਕਰਾਓ।