ਵਾਘਾ ਬਾਰਡਰ ਪਹੁੰਚੇ ਅਭਿਨੰਦਨ, ਮੁੜ ਭਾਰਤ ਦੀ ਧਰਤੀ ’ਤੇ ਰੱਖਣਗੇ ਪੈਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿ ਦੇ ਕਬਜ਼ੇ ਵਿਚ ਭਾਰਤ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਵਰਧਮਾਨ ਵਾਘਾ ਬਾਰਡਰ ਪਹੁੰਚ ਚੁੱਕੇ ਹਨ। ਇਥੋਂ ਕੁਝ ਹੀ ਸਮੇਂ...

Abhinandan Arrived at wagah border

ਅਟਾਰੀ: ਪਾਕਿ ਦੇ ਕਬਜ਼ੇ ਵਿਚ ਭਾਰਤ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਵਰਧਮਾਨ ਵਾਘਾ ਬਾਰਡਰ ਪਹੁੰਚ ਚੁੱਕੇ ਹਨ। ਇਥੋਂ ਕੁਝ ਹੀ ਸਮੇਂ ਵਿਚ ਉਨ੍ਹਾਂ ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਵਿਚ ਲਿਆਂਦਾ ਜਾਵੇਗਾ। ਅਭਿਨੰਦਨ ਦੇ ਆਉਣ 'ਤੇ ਭਾਰਤ ਨੇ ਅਪਣੇ ਹਿੱਸੇ ਵਿਚ ਕੀਤੀ ਜਾਣ ਵਾਲੀ ਰੀਟ੍ਰੀਟ ਸੈਰੇਮਨੀ ਰੱਦ ਕਰ ਦਿਤੀ ਸੀ ਪਰ ਪਾਕਿਸਤਾਨ ਵਲੋਂ ਅਪਣੇ ਹਿੱਸੇ ਦੀ ਪਰੇਡ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਹਵਾਲੇ ਕੀਤਾ ਜਾਵੇਗਾ।

ਕੁਝ ਸਮਾਂ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਅਟਾਰੀ ਸਰਹੱਦ 'ਤੇ ਪਹੁੰਚ ਗਏ ਹਨ ਤੇ ਉਹੀ ਉਨ੍ਹਾਂ ਨੂੰ ਰਿਸੀਵ ਕਰਨਗੇ। ਭਾਰਤ ਪਹੁੰਚਣ 'ਤੋਂ ਪਹਿਲਾਂ ਅਭਿਨੰਦਨ ਦੀ ਮੈਡੀਕਲ ਜਾਂਚ ਹੋਵੇਗੀ ਤੇ ਫਿਰ ਅੱਗੇ ਜਾਣਗੇ।

ਦੱਸ ਦਈਏ ਕਿ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਵਰਧਮਾਨ ਨੂੰ ਰਿਹਾਅ ਕਰਨ ‘ਤੇ ਪਾਕਿਸਤਾਨ ਦੇ ਐਲਾਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਚਾਹੁੰਦਾ ਹੈ ਕਿ ਪਾਇਲਟ ਨੂੰ ਹਵਾਈ ਰਸਤੇ ਤੋਂ ਵਾਪਸ ਭੇਜਿਆ ਜਾਵੇ ਨਾ ਕਿ ਵਾਘਾ ਸਰਹੱਦ ਤੋਂ। ਭਰੋਸੇਯੋਗ ਸੂਤਰਾਂ ਨੇ ਇਹ ਜਾਣਕਾਰੀ ਦਿਤੀ ਹਾਲਾਂਕਿ ਦੇਰ ਰਾਤ ਪਾਕਿਸਤਾਨ ਨੇ ਭਾਰਤ ਨੂੰ ਜਵਾਬ ਦਿਤਾ ਕਿ ਉਹ ਅਟਾਰੀ-ਵਾਘਾ ਸਰਹੱਦ ਤੋਂ ਹੀ ਪਾਇਲਟ ਨੂੰ ਵਾਪਸ ਭੇਜੇਗਾ।