ਮਾਂ ਬਣਾਉਂਦੀ ਹੈ ਸਕੂਲ ’ਚ ਖਾਣਾ, ਪੁੱਤਰ ਨੂੰ ਮਿਲੀ 1.70 ਕਰੋੜ ਦੀ ਫੈਲੋਸ਼ਿਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੂਰਪੀਅਨ ਕਮਿਸ਼ਨ ਨੇ ਡਾ. ਮਹੇਸ਼ ਨਾਗਰਗੋਜੇ ਨੂੰ ਦਿੱਤੀ ਵਿਸ਼ਵ ਪ੍ਰਸਿੱਧ 'ਮੈਰੀ ਕਿਊਰੀ ਫੈਲੋਸ਼ਿਪ'

Mother cooks food in school, son got fellowship of 1 crore 70 lakh

 

ਬੀਡ: ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਰੋਹਤਵਾੜੀ ਪਿੰਡ ਦੇ ਨੌਜਵਾਨ ਡਾ. ਮਹੇਸ਼ ਨਾਗਰਗੋਜੇ ਨੇ ਵਿਸ਼ਵ ਪ੍ਰਸਿੱਧ 'ਮੈਰੀ ਕਿਊਰੀ ਫੈਲੋਸ਼ਿਪ' ਹਾਸਲ ਕੀਤੀ ਹੈ।  ਇਹ ਫੈਲੋਸ਼ਿਪ ਯੂਰਪੀਅਨ ਕਮਿਸ਼ਨ ਦਿੰਦਾ ਹੈ, ਜਿਸ ਵਿਚ ਇਕ ਲੱਖ 89 ਹਜ਼ਾਰ ਯੂਰੋ (ਕਰੀਬ ਇਕ ਕਰੋੜ 70 ਲੱਖ ਰੁਪਏ) ਮਿਲਦੇ ਹਨ। ਇਸ ਫੈਲੋਸ਼ਿਪ ਦੇ ਤਹਿਤ ਮਹੇਸ਼ ਅਗਲੇ ਦੋ ਸਾਲਾਂ ਤੱਕ ਬ੍ਰੇਨ ਸਟ੍ਰੋਕ 'ਤੇ ਖੋਜ ਕਰਨਗੇ।

ਇਹ ਵੀ ਪੜ੍ਹੋ: ਅਫ਼ਗ਼ਾਨਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 4.0 ਰਹੀ ਤੀਬਰਤਾ

ਮਹੇਸ਼ ਲਈ ਇਹ ਸਫ਼ਰ ਇੰਨਾ ਆਸਾਨ ਨਹੀਂ ਰਿਹਾ। ਜਦੋਂ ਮਹੇਸ਼ ਗਿਆਰਾਂ ਮਹੀਨਿਆਂ ਦਾ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਮਹੇਸ਼ ਅਤੇ ਉਸ ਦੇ ਵੱਡੇ ਭਰਾ ਦੀ ਜ਼ਿੰਮੇਵਾਰੀ ਉਸ ਦੀ ਮਾਂ ਗਿਆਬਾਈ ਨਾਗਰਗੋਜੇ 'ਤੇ ਆ ਗਈ ਸੀ। ਗਿਆਬਾਈ ਕਦੇ ਮਜ਼ਦੂਰੀ ਕਰਦੀ ਤੇ ਕਦੇ ਖੇਤਾਂ ਵਿਚ ਕੰਮ ਕਰਦੀ ਅਤੇ ਬੱਚਿਆਂ ਨੂੰ ਪੜ੍ਹਾਉਂਦੀ।

ਇਹ ਵੀ ਪੜ੍ਹੋ: ਗ੍ਰੀਸ ਵਿਚ ਦੋ ਰੇਲਗੱਡੀਆਂ ਦੀ ਟੱਕਰ: 26 ਲੋਕਾਂ ਦੀ ਮੌਤ ਅਤੇ ਕਰੀਬ 100 ਜ਼ਖਮੀ

ਹੁਣ ਉਹ 15 ਸਾਲ ਤੋਂ ਵੱਧ ਸਮੇਂ ਤੋਂ ਪਿੰਡ ਦੇ ਜ਼ਿਲ੍ਹਾ ਪ੍ਰੀਸ਼ਦ ਸਕੂਲ ਵਿਚ ਖਾਣਾ ਬਣਾਉਣ ਦਾ ਕੰਮ ਕਰ ਰਹੀ ਹੈ। ਮਹੇਸ਼ ਨੇ ਵੀ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਜ਼ਿਲ੍ਹਾ ਪ੍ਰੀਸ਼ਦ ਸਕੂਲ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੇ ਸ਼ਿਵਾਜੀ ਯੂਨੀਵਰਸਿਟੀ ਤੋਂ ਇੰਜਨੀਅਰਿੰਗ ਕੀਤੀ ਅਤੇ ਪੀਐਚਡੀ ਲਈ ਆਈਆਈਟੀ ਗੁਵਾਹਟੀ ਚਲੇ ਗਏ।