ਸ਼ਿਵਸੈਨਾ MP ਸੰਜੇ ਰਾਉਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ! ਬਿਸ਼ਨੋਈ ਗੈਂਗ ਦੇ ਨਾਂਅ ਤੋਂ ਆਇਆ ਮੈਸੇਜ
ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ
ਮੁੰਬਈ: ਊਧਵ ਠਾਕਰੇ ਧੜੇ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਸੰਜੇ ਰਾਉਤ ਨੂੰ ਉਹਨਾਂ ਦੇ ਮੋਬਾਈਲ ਫੋਨ 'ਤੇ ਇਕ ਸੰਦੇਸ਼ ਰਾਹੀਂ ਧਮਕੀ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਲਾਰੈਂਸ ਬਿਸ਼ਨੋਈ ਦੇ ਨਾਂਅ ਤੋਂ ਧਮਕੀ ਦਿੱਤੀ ਹੈ। ਸੰਜੇ ਰਾਉਤ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਸੰਜੇ ਰਾਉਤ ਨੇ ਦੱਸਿਆ ਕਿ ਰਾਤ ਨੂੰ ਹੀ ਇਸ ਬਾਰੇ ਮੁੰਬਈ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਇੰਡੀਗੋ ਫਲਾਈਟ 'ਚ ਯਾਤਰੀ ਵਲੋਂ ਏਅਰ ਹੋਸਟੈੱਸ ਨਾਲ ਛੇੜਛਾੜ
ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੰਜੇ ਰਾਉਤ ਨੇ ਕਿਹਾ ਕਿ ਮੇਰੇ ਫੋਨ 'ਤੇ ਧਮਕੀ ਆਈ ਹੈ ਅਤੇ ਮੈਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪਰ ਇਹ ਸਰਕਾਰ ਗੰਭੀਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਧਮਕੀ ਆਈ ਸੀ ਪਰ ਉਦੋਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਇਕ ਸਟੰਟ ਹੈ। ਜੇਕਰ ਅਸੀਂ ਸੱਚ ਬੋਲਣ ’ਤੇ ਆ ਗਏ ਤਾਂ ਭੂਚਾਲ ਆ ਜਾਵੇਗਾ। ਮੁੰਬਈ ਪੁਲਿਸ ਨੇ ਦੱਸਿਆ ਕਿ ਇਸ ਸੰਦੇਸ਼ ਵਿਚ ਉਹਨਾਂ ਦੀ ਦਿੱਲੀ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਹੱਤਿਆ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ: 7 ਵਾਰ ਰਿਫਿਊਜ਼ਲ ਤੋਂ ਬਾਅਦ ਵੀ ਲੱਗ ਸਕਦਾ ਹੈ ਕੈਨੇਡਾ ਦਾ Student Visa, 5.5 ਬੈਂਡ ਵਾਲੇ ਵੀ ਕਰੋ ਅਪਲਾਈ
ਸ਼ਿਵਸੈਨਾ ਆਗੂ ਨੇ ਕਿਹਾ ਕਿ ਇਹ ਸਰਕਾਰ ਵਿਰੋਧੀ ਧਿਰ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਹੈ। ਪਰ ਇਹ ਠੀਕ ਹੈ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਜਦੋਂ ਮੇਰੀ ਸੁਰੱਖਿਆ ਹਟਾ ਦਿੱਤੀ ਗਈ ਸੀ, ਮੈਂ ਉਦੋਂ ਵੀ ਕੋਈ ਚਿੱਠੀ ਨਹੀਂ ਲਿਖੀ। ਸੰਜੇ ਰਾਉਤ ਦੇ ਭਰਾ ਸੁਨੀਲ ਰਾਉਤ ਦੀ ਸ਼ਿਕਾਇਤ 'ਤੇ ਕੰਜੂਰ ਮਾਰਗ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਕੀਤੀ ਗਈ। ਪੁਲਿਸ ਨੇ ਧਾਰਾ 506(2), 504 ਤਹਿਤ ਕੇਸ ਦਰਜ ਕਰਕੇ ਲਾਰੈਂਸ ਬਿਸ਼ਨੋਈ ਨੂੰ ਮੁਲਜ਼ਮ ਬਣਾਇਆ ਹੈ।
ਇਹ ਵੀ ਪੜ੍ਹੋ: 2024 ਦੀਆਂ ਚੋਣਾਂ ਦੇ ਮੱਦੇਨਜ਼ਰ ਫਿਰਕੂ ਹਿੰਸਾ ਭੜਕਾਉਣ ਦੀ ਯੋਜਨਾ ਬਣਾ ਰਹੀ ਭਾਜਪਾ: ਕਪਿਲ ਸਿੱਬਲ
ਹਾਲਾਂਕਿ ਧਮਕੀ ਭਰਿਆ ਸੰਦੇਸ਼ ਭੇਜਣ ਵਾਲਾ ਵਿਅਕਤੀ ਪੁਣੇ ਦਾ ਰਹਿਣ ਵਾਲਾ ਹੈ। ਮੈਸੇਜ ਭੇਜਣ ਵਾਲੇ ਵਿਅਕਤੀ ਦਾ ਨਾਮ ਰਾਹੁਲ ਤਾਲੇਕਰ ਹੈ, ਜੋ ਪੁਣੇ ਦੇ ਇਕ ਹੋਟਲ ਵਿਚ ਕੰਮ ਕਰਦਾ ਹੈ। ਪੁਲਿਸ ਮੁਤਾਬਕ ਉਸ ਨੇ ਸ਼ਰਾਬ ਦੇ ਨਸ਼ੇ 'ਚ ਹੋ ਕੇ ਧਮਕੀ ਭਰੇ ਸੰਦੇਸ਼ ਭੇਜੇ। ਰਾਹੁਲ ਤਾਲੇਕਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਹੁਣ ਤੱਕ ਉਸ ਦਾ ਲਾਰੈਂਸ ਬਿਸ਼ਨੋਈ ਬਿਸ਼ਨੋਈ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ।