ਮਹਾਰਾਸ਼ਟਰ ਦੇ ਗੜਚਿਰੌਲੀ ਵਿਚ ਆਈਈਡੀ ਬਲਾਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਕਸਲੀਆਂ ਨੇ ਪੁਲਿਸ ਦੀਆਂ ਉਡਾਈਆਂ ਗੱਡੀਆਂ  

15 Policemen, Driver Killed In Maoist Attack In Maharashtra's Gadchiroli

ਮੁੰਬਈ: ਮਹਾਰਾਸ਼ਟਰ ਦੇ ਗੜਚਿਰੌਲੀ ਵਿਚ ਇਕ ਵੱਡੇ ਨਕਸਲੀ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਗੜਚਿਰੌਲੀ ਵਿਚ ਨਕਸਲੀਆਂ ਨੇ ਆਈਈਡੀ ਬਲਾਸਟ ਕਰਕੇ ਗੱਡੀ ਉੱਡਾ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਕਸਲੀ ਹਮਲੇ ਵਿਚ 15 ਜਵਾਨਾਂ ਦੀ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਜਿਹਨਾਂ ਪੁਲਿਸ ਦੀਆਂ ਗੱਡੀਆਂ ’ਤੇ ਨਕਸਲੀਆਂ ਨੇ ਹਮਲਾ ਕੀਤਾ ਹੈ ਉਹਨਾਂ ਵਿਚੋਂ 16 ਸੁਰੱਖਿਆ ਬਲਾਂ ਦੇ ਕਰਮਚਾਰੀ ਵੀ ਸਨ।

ਹਾਲਾਂਕਿ ਇਸ ਬਲਾਸਟ ਤੋਂ ਬਾਅਦ ਪੁਲਿਸ ਅਤੇ ਨਕਸਲੀਆਂ ਵਿਚ ਮੁੱਠਭੇੜ ਜਾਰੀ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਲਈ ਹੋਣ ਵਾਲੇ ਪਹਿਲੇ ਪੜਾਅ ਦੇ ਇਕ ਦਿਨ ਪਹਿਲਾਂ ਮਹਾਰਾਸ਼ਟਰ ਦੇ ਗੜਚਿਰੌਲੀ ਵਿਚ ਸੀਆਰਪੀਐਫ ਦੀ ਪੈਟ੍ਰੋਲਿੰਗ ਟੀਮ ’ਤੇ ਨਕਸਲੀਆਂ ਨੇ ਹਮਲਾ ਕੀਤਾ ਸੀ। ਨਕਸਲੀਆਂ ਦੁਆਰਾ ਸੀਆਰਪੀਐਫ ਦੀ ਪੈਟ੍ਰੋਲਿੰਗਤ ਟੀਮ ’ਤੇ ਕੀਤੇ ਗਏ ਆਈਈਡੀ ਬਲਾਸਟ ਵਿਚ ਕਈ ਜਵਾਨ ਸ਼ਹੀਦ ਹੋਏ ਸਨ।

ਗੜਚਿਰੌਲੀ ਜ਼ਿਲ੍ਹੇ ਵਿਚ ਨਕਸਲੀਆਂ ਨੇ ਸੜਕ ਨਿਰਮਾਣ ਕੰਪਨੀ ਦੇ 25 ਵਾਹਨਾਂ ਨੂੰ ਸਾੜ ਦਿੱਤਾ ਸੀ। ਅੱਜ ਸਵੇਰੇ ਨਕਸਲੀਆਂ ਨੇ ਗੜਚਿਰੌਲੀ ਦੇ ਉੱਪ ਜ਼ਿਲ੍ਹੇ ਦੇ ਨਜ਼ਦੀਕ ਠੇਕੇਦਾਰਾਂ ਦੇ ਘੱਟੋ ਘੱਟ ਤਿੰਨ ਦਰਜ਼ਨ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ।

ਪਿਛਲੇ ਸਾਲ 22 ਅਪ੍ਰੈਲ ਦੇ ਦਿਨ ਸੁਰੱਖਿਆ ਬਲਾਂ ਦੁਆਰਾ ਮਾਰੇ ਗਏ 40 ਸਾਥੀਆਂ ਦੀ ਮੌਤ ਦੀ ਪਹਿਲੀ ਬਰਸੀ ਮਨਾਉਣ ਲਈ ਇਕ ਹਫ਼ਤੇ ਤੋਂ ਚਲ ਰਹੇ ਵਿਰੋਧ ਪ੍ਰਦਰਸ਼ਨ ਦੇ ਆਖਰੀ ਪੜਾਅ ਵਿਚ ਸਨ।

ਜਿਹਨਾਂ ਵਾਹਨਾਂ ਨੂੰ ਨਕਸਲੀਆਂ ਨੇ ਅਪਣਾ ਨਿਸ਼ਾਨਾ ਬਣਾਇਆ ਹੈ, ਉਹਨਾਂ ਵਿਚੋਂ ਜ਼ਿਆਦਾ ਗਿਣਤੀ ਵਿਚ ਅਮਰ ਇੰਫਾਸਟ੍ਰਕਚਰ ਲਿਮਿਟੇਡ ਦੇ ਸਨ। ਘਟਨਾ ਸਥਾਨ ਤੋਂ ਭੱਜਣ ਤੋਂ ਪਹਿਲਾਂ ਨਕਸਲੀਆਂ ਨੇ ਪਿਛਲੇ ਸਾਲ ਅਪਣੇ ਸਾਥੀਆਂ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਪੋਸਟਰ ਅਤੇ ਬੈਨਰ ਵੀ ਲਗਾਏ ਸਨ। ਨਕਸਲੀਆਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਉਹਨਾਂ ਨੇ ਜੇਸੀਬੀ, 11 ਟਿੱਪਰ, ਡੀਜ਼ਲ ਅਤੇ ਪੈਟਰੋਲ ਟੈਂਕਰਸ, ਰੋਲਰਸ, ਜੇਨਰੇਟਰ ਵੈਨ ਅਤੇ ਦੋ ਸਥਾਨਕ ਦਫ਼ਤਰਾਂ ਨੂੰ ਵੀ ਅੱਗ ਹਵਾਲੇ ਕਰ ਦਿੱਤਾ।