ਪ੍ਰਿਅੰਕਾ ਗਾਂਧੀ ਨੇ ਦਸਿਆ ਵਾਰਾਣਸੀ ਤੋਂ ਚੋਣਾਂ ਨਾ ਲੜਨ ਦਾ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਵਿਚ ਬੀਜੇਪੀ ਨੂੰ ਲਗੇਗਾ ਵੱਡਾ ਝਟਕਾ

Candidates to cut into BJP vote share in uttar Pradesh Priyanka Gandhi?

ਨਵੀਂ ਦਿੱਲੀ: ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਉੱਤਰ ਪ੍ਰਦੇਸ਼ ਦੀਆਂ ਕੁੱਝ ਲੋਕ ਸਭਾ ਸੀਟਾਂ ’ਤੇ ਬੀਜੇਪੀ ਦੀਆਂ ਵੋਟਾਂ ਕੱਟਣ ਲਈ ਉਮੀਦਵਾਰ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਮੇਰੀ ਰਣਨੀਤੀ ਸਾਫ਼ ਹੈ। ਕਾਂਗਰਸ ਉਹਨਾਂ ਸੀਟਾਂ ’ਤੇ ਜਿੱਤੇਗੀ ਜਿੱਥੇ ਸਾਡੇ ਉਮੀਦਵਾਰ ਮਜ਼ਬੂਤ ਹਨ। ਜਿੱਥੇ ਵੀ ਸਾਡੇ ਉਮੀਦਵਾਰ ਥੋੜੇ ਕਮਜ਼ੋਰ ਹਨ, ਉਹ ਬੀਜੇਪੀ ਦੀ ਵੋਟਿੰਗ ਸ਼ੇਅਰਿੰਗ ਕੱਟਣਗੇ।

ਅਸਲ ਵਿਚ ਪ੍ਰਿਅੰਕਾ ਗਾਂਧੀ ਤੋਂ ਪੁੱਛਿਆ ਗਿਆ ਸੀ ਕਿ ਕੀ ਯੂਪੀ ਵਿਚ ਕਾਂਗਰਸ ਦੇ ਜਿਤਣ ਦੀ ਸੰਭਾਵਨਾ ਘੱਟ ਹੈ। ਕਾਂਗਰਸ ਜਰਨਲ ਸਕੱਤਰ ਨੇ ਕਿਹਾ ਕਿ ਬੀਜੇਪੀ ਨੂੰ ਯੂਪੀ ਵਿਚ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਪ੍ਰਿਅੰਕਾ ਗਾਂਧੀ ਤੋਂ ਜਦੋਂ ਪੁੱਛਿਆ ਗਿਆ ਕਿ ਪੂਰਬੀ ਯੂਪੀ ਵਿਚ ਐਸਪੀ-ਬੀਐਸਪੀ ਮਜ਼ਬੂਤ ਹੈ, ਪਰ ਕਾਂਗਰਸ ਕੁੱਝ ਸੀਟਾਂ ’ਤੇ ਗਠਜੋੜ ਦੀ ਵੋਟ ਕੱਟ ਰਹੀ ਹੈ। ਇਸ ’ਤੇ ਪ੍ਰਿਅੰਕਾ ਨੇ ਕਿਹਾ ਕਿ ਤੁਸੀਂ ਤਿੰਨ ਸੀਟਾਂ ਦਿਖਾ ਦਿਉ ਜਿੱਥੋਂ ਮੇਰਾ ਉਮੀਦਵਾਰ ਗਠਜੋੜ ਦੀਆਂ ਵੋਟਾਂ ਕੱਟ ਰਿਹਾ ਹੈ। 

ਉਨਾ, ਬਾਰਾਬੰਕੀ, ਕਾਨਪੁਰ ਕਈ ਸੀਟਾਂ ਹਨ ਉੱਥੇ ਮੇਰੇ ਉਮੀਦਵਾਰ ਮਜ਼ਬੂਤ ਹਨ। ਉਹ ਜਿੱਤਣਗੇ। ਪ੍ਰਿਅੰਕਾ ਗਾਂਧੀ ਨੇ ਵਾਰਾਣਸੀ ਸੀਟ ਤੋਂ ਪੀਐਮ ਮੋਦੀ ਵਿਰੁੱਧ ਚੋਣਾਂ ਨਾ ਲੜਨ ਦਾ ਕਾਰਨ ਦਸਿਆ ਹੈ ਕਿ ਜੇਕਰ ਮੈਂ ਵਾਰਾਣਸੀ ਤੋਂ ਚੋਣਾਂ ਲੜਦੀ ਤਾਂ ਸਿਰਫ ਵਾਰਾਣਸੀ ਤਕ ਹੀ ਸੀਮਿਤ ਰਹਿ ਜਾਂਦੀ ਜਦਕਿ ਮੇਰਾ ਕੰਮ ਪਾਰਟੀ ਨੂੰ ਪੂਰੇ ਪੂਰਬੀ ਉੱਤਰ ਪ੍ਰਦੇਸ਼ ਵਿਚ ਮਜ਼ਬੂਤ ਕਰਨ ਦਾ ਹੈ।

ਦਸ ਦਈਏ ਕਿ ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ’ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਹੈ। ਪੂਰਬੀ ਉੱਤਰ ਪ੍ਰਦੇਸ਼ ਵਿਚ ਉਹ ਪਾਰਟੀ ਉਮੀਦਵਾਰਾਂ ਲਈ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ।