ਮੋਦੀ ਨੂੰ ਗਾਲ੍ਹਾਂ ਕੱਢ ਰਹੇ ਬੱਚਿਆਂ ਨੂੰ ਪ੍ਰਿਅੰਕਾ ਗਾਂਧੀ ਨੇ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਡੀਉ ਹੋਈ ਵਾਇਰਲ

Priyanka Gandhi response to children abusing PM Modi splits twitter

ਅਮੇਠੀ: ਉੱਤਰ ਪ੍ਰਦੇਸ਼ ਦੇ ਅਮੇਠੀ ਵਿਚ ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਬੱਚਿਆਂ ਦੇ ਸਮੂਹ ਦੀ ਇਕ ਵੀਡੀਉ ਕਾਫੀ ਵਾਇਰਲ ਹੋ ਰਹੀ ਹੈ। ਇਸ ਦੌਰਾਨ ਵੀਡੀਉ ਵਿਚ ਬੱਚੇ ਪ੍ਰਧਾਨ ਮੰਤਰੀ ਮੋਦੀ ਨੂੰ ਗਾਲ੍ਹਾਂ ਕੱਢ ਰਹੇ ਹਨ। ਪ੍ਰਿਅੰਕਾ ਗਾਂਧੀ ਅਮੇਠੀ ਵਿਚ ਰਾਹੁਲ ਗਾਂਧੀ ਲਈ ਪ੍ਰਚਾਰ ਕਰਨ ਗਈ ਸੀ। ਉਸ ਵਕਤ ਬੱਚਿਆਂ ਦੇ ਇਕ ਸਮੂਹ ਨਾਲ ਪ੍ਰਿਅੰਕਾ ਦੀ ਮੁਲਾਕਾਤ ਹੋਈ।

ਉਹ ਬੱਚੇ ਕਾਂਗਰਸ ਪਾਰਟੀ ਦੇ ਨਾਅਰੇ ਲਗਾ ਰਹੇ ਸਨ ਅਤੇ ਨਾਲ ਹੀ ਮੋਦੀ ਦੇ ਵਿਰੋਧ ਵਿਚ ਵੀ ਨਾਅਰੇ ਲਗਾ ਰਹੇ ਸਨ ਕਿ ਚੌਕੀਦਾਰ ਚੋਰ ਹੈ। ਦਸ ਦਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫੇਲ ਡੀਲ ਵਿਚ ਕਥਿਤ ਭ੍ਰਿਸ਼ਟਾਚਾਰ ’ਤੇ ਇਸ ਨਾਅਰੇ ਦੁਆਰਾ ਪੀਐਮ ਮੋਦੀ ’ਤੇ ਨਿਸ਼ਾਨਾ ਲਾ ਰਹੇ ਹਨ। ਉਹਨਾਂ ਬੱਚਿਆਂ ਨੇ ਮੋਦੀ ਨੂੰ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ।

ਪ੍ਰਿਅੰਕਾ ਗਾਂਧੀ ਨੇ ਬੱਚਿਆਂ ਨੂੰ ਰੋਕਿਆ ਅਤੇ ਇਸ ਤੋਂ ਬਾਅਦ ਬੱਚਿਆਂ ਨੇ ਰਾਹੁਲ ਗਾਂਧੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਵੀਡੀਉ ਸੋਸ਼ਲ ਮੀਡੀਆ ’ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਵੀ ਇਹ ਵੀਡੀਉ ਸ਼ੇਅਰ ਕਰਦੇ ਹੋਏ ਕਿਹਾ ਕਿ ਸੋਚੋ ਇਕ ਪ੍ਰਧਾਨ ਮੰਤਰੀ ਨੂੰ ਇੰਨਾ ਕੁੱਝ ਸਹਿਣਾ ਪੈਂਦਾ ਹੈ। ਜੋ ਵੀਡੀਉ ਸਮਰਿਤੀ ਇਰਾਨੀ ਨੇ ਸ਼ੇਅਰ ਕੀਤੀ ਹੈ ਉਸ ਨੂੰ ਐਡਿਟ ਕੀਤਾ ਗਿਆ ਹੈ।

ਇਸ ਵੀਡੀਉ ਵਿਚੋਂ ਉਸ ਹਿੱਸੇ ਨੂੰ ਹਟਾ ਦਿੱਤਾ ਗਿਆ ਹੈ ਜਿਸ ਵਿਚ ਪ੍ਰਿਅੰਕਾ ਬੱਚਿਆਂ ਨੂੰ ਰੋਕ ਰਹੀ ਹੈ। ਕਾਂਗਰਸ ਆਗੂਆਂ ਨੇ ਮੋਦੀ ਨੂੰ ਅਪਸ਼ਬਦ ਕਹਿਣ ’ਤੇ ਬੱਚਿਆਂ ਨੂੰ ਰੋਕਣ ਲਈ ਪ੍ਰਿਅੰਕਾ ਗਾਂਧੀ ਦੀ ਤਰੀਫ ਕੀਤੀ ਹੈ। ਆਮ ਆਦਮੀ ਪਾਰਟੀ ਦੀ ਆਗੂ ਅਕਲਾ ਲਾਂਬਾ ਨੇ ਵੀਡੀਉ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਮੈਨੂੰ ਉਸ ਦੀ ਪ੍ਰਤੀਕਿਰਿਆ ਪਸੰਦ ਆਈ ਹੈ। ਉਸ ਨੇ ਬੱਚਿਆਂ ਨੂੰ ਸਹੀ ਸਮੇਂ ’ਤੇ ਰੋਕ ਬਹੁਤ ਵਧੀਆ ਕੀਤਾ ਹੈ।