ਪ੍ਰਿਅੰਕਾ ਗਾਂਧੀ ਦੀ ਸਾਦਗੀ ਤੋਂ ਪ੍ਰਭਾਵਤ ਹਾਂ : ਵਿਜੇਂਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇਤਾ ਰਮੇਸ਼ ਬਿਧੂੜੀ ਨੂੰ ਕਿਹਾ 'ਚੰਗੇ ਇਨਸਾਨ ਨਹੀਂ' ਅਤੇ 'ਆਪ' ਦੇ ਰਾਘਵ ਚੱਡਾ ਨੂੰ ਦਸਿਆ 'ਬੱਚਾ'

I am impressed by Priyanka Gandhi's simplicity: Vijender Singh

ਨਵੀਂ ਦਿੱਲੀ : ਮੁੱਕੇਬਾਜ਼ ਤੋਂ ਨੇਤਾ ਬਣੇ ਵਿਜੇਂਦਰ ਸਿੰਘ ਨੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਅਪਣਾ ਆਦਰਸ਼ ਦਸਿਆ ਅਤੇ ਕਿਹਾ ਕਿ ਉਹ ਕਾਂਗਰਸ ਜਨਰਲ ਸਕੱਤਰ ਦੀ ਸਾਦਗੀ ਤੋਂ ਪ੍ਰਭਾਵਤ ਹਨ ਅਤੇ ਉਨ੍ਹਾਂ ਵਿਚ (ਪ੍ਰਿਅੰਕਾ) ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਦੀ ਝਲਕ ਦੇਖਦੇ ਹਨ। ਕਾਂਗਰਸ ਦੇ ਉਮੀਦਵਾਰ ਵਜੋਂ ਦੱਖਣੀ ਦਿੱਲੀ ਲੋਕ ਸਭਾ ਸੀਟ ਤੋਂ ਚੁਨਾਵੀ ਪਾਰੀ ਦੀ ਸ਼ੁਰੂਆਤ ਕਰ ਰਹੇ ਸਿੰਘ ਨੇ ਅਪਣੇ ਵਿਰੋਧੀ ਭਾਜਪਾ ਦੇ ਪੁਰਾਣੇ ਨੇਤਾ ਰਮੇਸ਼ ਬਿਧੂੜੀ ਬਾਰੇ ਕਿਹਾ ਕਿ ਉਹ 'ਚੰਗੇ ਇਨਸਾਨ ਨਹੀਂ ਹਨ' ਅਤੇ ਆਪ ਦੇ ਰਾਘਵ ਚੱਡਾ ਨੂੰ 'ਬੱਚਾ' ਦਸਿਆ।

ਸਿੰੰਘ ਨੇ ਕਿਹਾ ਕਿ ਉਹ ਪ੍ਰਿਅੰਕਾ ਗਾਂਧੀ ਨੂੰ ਅਪਣਾ ਅਦਰਸ਼ ਮੰਨਦੇ ਹਨ ਅਤੇ ਉਨ੍ਹਾਂ ਦੀ ਸਾਦਗੀ ਦੀ ਸਲਾਹੁਤ ਕਰਦੇ ਹਨ। ਉਨ੍ਹਾਂ ਕਿਹਾ, ''ਮੈਂ ਪ੍ਰਿਅੰਕਾ ਜੀ ਅਤੇ ਉਨ੍ਹਾਂ ਦੀ ਸਾਦਗੀ ਨੂੰ ਪਸੰਦ ਕਰਦਾ ਹਾਂ। ਜਿਸ ਤਰ੍ਹਾਂ ਉਹ ਚਲਦੀ ਹੈ, ਜਿਸ ਤਰ੍ਹਾਂ  ਉਹ ਗੱਲ ਕਰਦੀ ਹੈ, ਇੰਦਰਾ ਗਾਂਧੀ ਦੀ ਝਲਕ ਮਿਲਦੀ ਹੈ। ਉਨ੍ਹਾਂ ਮੈਨੂੰ ਪ੍ਰਭਾਵਤ ਕੀਤਾ ਹੈ। ਉਨ੍ਹਾ ਕਿਹਾ ਕਿ ਹੋਰ ਉਮੀਦਵਾਰਾਂ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਕਿਹਾ ਕਿ ਉਹ ਲੋਕਾਂ ਨੂੰ ਝੂਠ ਨਹੀਂ ਬੋਲਣਗੇ।

ਅਪਣੇ ਵਿਰੋਧੀਆਂ ਬਾਰੇ ਉਨ੍ਹਾਂ ਕਿਹਾ, ''ਲੋਕ ਮੌਜੂਦਾ ਸਾਂਸਦ (ਬਿਧੂੜੀ) ਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਹ ਬੁਰੇ ਇਨਸਾਨ ਹਨ। ਰਹੀ ਗੱਲ ਉਸ ਬੱਚੇ ਦੀ (ਚੱਡਾ ਵਲ ਇਸ਼ਾਰਾ ਕਰਦਿਆਂ ਹੋਇਆ ਕਿਹਾ) ਤਾਂ ਮੈਂ ਉਨ੍ਹਾਂ ਬਾਰੇ ਨਹੀਂ ਜਾਣਦਾ। ਸਿੰਘ ਨੇ ਕਿਹਾ, ''ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਝੂਠੇ ਵਾਦਿਆਂ ਤੋਂ ਲੋਕ ਤੰਗ ਆ ਚੁੱਕੇ ਹਨ। ਉਹ ਗ਼ਰੀਬਾਂ ਲਈ ਬਹੁਤ ਕੁਝ ਕਰ ਸਕਦੇ ਹਨ ਪਰ ਉਹ ਏ.ਸੀ. ਕਮਰਿਆਂ ਵਿਚੋਂ 'ਧਰਨਾ' ਰਾਜਨੀਤੀ ਵਿਚ ਲੱਗੇ ਰਹੇ। '' ਉਨ੍ਹਾਂ 'ਆਪ' 'ਤੇ ਹਮਲਾ ਕੀਤਾ ਅਤੇ ਕਿਹਾ ਕਿ ਉਹਚ 'ਮਾੜੀ ਸਥਿਤੀ' ਵਿਚ ਹਨ ਅਤੇ ਗਠਜੋੜ ਲਈ ਕਾਂਗਰਸ ਦੇ ਪਿੱਛੇ ਸਨ।