ਪ੍ਰਿਅੰਕਾ ਗਾਂਧੀ ਦਾ ਪ੍ਰਧਾਨ ਮੰਤਰੀ ਮੋਦੀ ’ਤੇ ਤਿੱਖਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਦੀ ਭਗਤੀ ਆਖਰ ਕਿਸ ਤਰ੍ਹਾਂ ਦਾ ਰਾਸ਼ਟਰਵਾਦ ਹੈ।

Priyanka Gandhi

ਅਮੇਠੀ: ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਭਾਜਪਾ ਦੇ ਰਾਸ਼ਟਰਵਾਦ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਭਾਜਪਾ ਉਮੀਦਵਾਰ ਦੁਆਰਾ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਤੇ ਵੋਟ ਮੰਗਣਾ ਆਖਰ ਕਿਸ ਤਰ੍ਹਾਂ ਦਾ ਰਾਸ਼ਟਰਵਾਦ ਹੈ? ਅਮੇਠੀ ਲੋਕ ਸਭਾ ਸੀਟ ਦੇ ਪਿੰਡਾਂ ਦੇ ਦੌਰੇ ’ਤੇ ਪ੍ਰਿਅੰਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਮੈਂ ਹੀ ਮੋਦੀ ਵਿਚ ਕਿਹੜਾ ਰਾਸ਼ਟਰਵਾਦ ਹੈ। ਰਾਸ਼ਟਰਵਾਦ ਦਾ ਮਤਲਬ ਕੀ ਹੈ।

ਇਸ ਦਾ ਮਤਲਬ ਹੈ ਦੇਸ਼ ਭਗਤੀ ਅਤੇ ਦੇਸ਼ ਪਿਆਰ। ਦੇਸ਼ ਕੌਣ ਹੈ। ਦੇਸ਼ ਦੀ ਜਨਤਾ ਅਤੇ ਉਸ ਦਾ ਪਿਆਰ ਹੈ। ਜੇਕਰ ਤੁਹਾਨੂੰ ਸਿਰਫ ਅਪਣਾ ਹੀ ਮੋਹ ਹੈ ਤਾਂ ਇਹ ਕਿਹੋ ਜਿਹਾ ਰਾਸ਼ਟਰਵਾਦ ਹੈ। ਪਿਅੰਕਾ ਗਾਂਧੀ ਤੋਂ ਪੁੱਛਿਆ ਗਿਆ ਸੀ ਕਿ ਲੋਕ ਸਭਾ ਚੋਣਾਂ ਵਿਚ ਜ਼ਿਆਦਾਤਰ ਭਾਜਪਾ ਉਮੀਦਵਾਰ ਵਿਅਕਤੀਗਤ ਅਕਸ ਦੇ ਬਜਾਏ ਮੋਦੀ ਦੇ ਨਾਮ ’ਤੇ ਵੋਟ ਮੰਗਦੇ ਹੋਏ ਮੈਂ ਹੀ ਮੋਦੀ  ਨਾਅਰੇ ਦਾ ਸਹਾਰਾ ਲੈ ਰਹੇ ਹਨ। ਕੀ ਰਾਸ਼ਟਰਵਾਦ ਦਾ ਇਸ ਨਾਲ ਕੋਈ ਲੈਣਾ ਦੇਣਾ ਹੈ।

ਪ੍ਰਿਅੰਕਾ ਨੇ ਅੱਗੇ ਕਿਹਾ ਕਿ ਲੋਕਾਂ ਸਾਹਮਣੇ ਭਾਸ਼ਣ ਦੇਣਾ ਬਹੁਤ ਹੀ ਅਸਾਨ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨਾ ਹੀ ਅਸਲੀ ਗੱਲ ਹੈ। ਉਹਨਾਂ ਕਿਹਾ ਕਿ ਜ਼ਮੀਨ ’ਤੇ ਸੱਚਾਈ ਬਿਲਕੁੱਲ ਅਲੱਗ ਹੈ। ਜਦੋਂ ਤੁਸੀਂ ਲੋਕਾਂ ਨਾਲ ਮਿਲੋਗੇ, ਉਹਨਾਂ ਨਾਲ ਗਲ ਕਰੋਗੇ ਇਸ ਨਾਲ ਦੂਜਾ ਸੰਦੇਸ਼ ਨਿਕਲਦਾ ਹੈ। ਇਹ ਸੰਦੇਸ਼ ਮੈਂ ਨਾ ਤਾਂ ਕਦੇ ਪ੍ਰਧਾਨ ਮੰਤਰੀ ਅਤੇ ਨਾ ਹੀ ਭਾਜਪਾ ਦੇ ਆਗੂਆਂ ਦੁਆਰਾ ਗ੍ਰਹਿਣ ਕਰਦੇ ਹੋਏ ਦੇਖਿਆ।

ਮੈਂ ਪ੍ਰਧਾਨ ਮੰਤਰੀ ਨੂੰ ਅਪਣੇ ਹੀ ਖੇਤਰ ਵਿਚ ਇਕ ਵੀ ਪਿੰਡ ਵਿਚ ਨਹੀਂ ਦੇਖਿਆ। ਉਹਨਾਂ ਨੇ ਕਿਸੇ ਤੋਂ ਕਦੇ ਇਹ ਨਹੀਂ ਪੁੱਛਿਆ ਕਿ ਤੁਹਾਡੀ ਕੀ ਸਮੱਸਿਆ ਹੈ। ਭਾਜਪਾ ਦੀਆਂ ਸਾਰੀਆਂ ਨੀਤੀਆਂ ਲੋਕਾਂ ਦੇ ਵਿਰੁੱਧ, ਨੌਜਵਾਨਾਂ ਵਿਰੁੱਧ ਅਤੇ ਕਿਸਾਨਾਂ ਵਿਰੁੱਧ ਹੀ ਰਹੀਆਂ ਹਨ। ਇੱਥੇ ਅਵਾਰਾ ਪਸ਼ੂਆਂ ਦੀ ਬਹੁਤ ਸਮੱਸਿਆ ਹੈ। ਕਿਸਾਨ ਰਾਤ ਨੂੰ ਬੈਠ ਕੇ ਫਸਲਾਂ ਦੀ ਰਾਖੀ ਕਰਦੇ ਹਨ। ਹੁਣ ਵੀ ਕਈ ਥਾਵਾਂ ’ਤੇ ਬਿਜਲੀ ਨਹੀਂ ਆਉਂਦੀ।