ਸੀਬੀਆਈ ਵਲੋਂ ਕਰਨਾਟਕ ਦੇ ਉਘੇ ਕਾਂਗਰਸ ਆਗੂ ਦੇ ਸਾਥੀਆਂ ਦੇ ਟਿਕਾਣਿਆਂ 'ਤੇ ਛਾਪੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨੇ ਅੱਜ ਤੜਕਸਾਰ ਉਘੇ ਕਾਂਗਰਸ ਨੇਤਾ ਡੀ ਕੇ ਸ਼ਿਵਕੁਮਾਰ ਦੇ ਸਹਿਯੋਗੀਆਂ ਦੀਆਂ ਰਿਹਾਇਸ਼ਾਂ ਅਤੇ ਦਫ਼ਤਰਾਂ ਉਪਰ ਛਾਪੇ ਮਾਰੇ। ਇਹ ਛਾਪੇ ਬੰਗਲੂਰੂ,...

CBI

ਬੰਗਲੂਰੂ : ਸੀਬੀਆਈ ਨੇ ਅੱਜ ਤੜਕਸਾਰ ਉਘੇ ਕਾਂਗਰਸ ਨੇਤਾ ਡੀ ਕੇ ਸ਼ਿਵਕੁਮਾਰ ਦੇ ਸਹਿਯੋਗੀਆਂ ਦੀਆਂ ਰਿਹਾਇਸ਼ਾਂ ਅਤੇ ਦਫ਼ਤਰਾਂ ਉਪਰ ਛਾਪੇ ਮਾਰੇ। ਇਹ ਛਾਪੇ ਬੰਗਲੂਰੂ, ਕਨਕਪੁਰ ਅਤੇ ਰਾਮਨਗਰ ਦੀਆਂ ਪੰਜ ਥਾਵਾਂ ਉਪਰ ਪਾਬੰਦੀਸ਼ੁਦਾ 500 ਤੇ 1000 ਦੇ ਨੋਟਾਂ ਦੀ ਨਵੇਂ ਨੋਟਾਂ ਨਾਲ ਅਦਲਾ- ਬਦਲੀ ਕੀਤੇ ਜਾਣ ਸਬੰਧੀ ਮਾਰੇ ਗਏ।

ਇਨ੍ਹਾਂ ਛਾਪਿਆਂ ਨੇ ਉੋਸ ਸਮੇਂ ਰਾਜਨੀਤਕ ਰੰਗ ਲੈ ਲਿਆ ਜਦ ਕਾਂਗਰਸ ਨੇਤਾ ਸ਼ਿਵਕੁਮਾਰ ਤੇ ਉਸ ਦੇ ਭਰਾ ਸੰਸਦ ਮੈਂਬਰ ਡੀ ਕੇ ਸੁਰੇਸ਼ ਨੇ ਇਸ ਨੂੰ Îਭਾਜਪਾ ਦੀ 'ਬਦਲੇ ਦੀ ਕਾਰਵਾਈ' ਕਰਾਰ ਦਿਤਾ। ਸੀਬੀਆਈ ਦੇ ਬੁਲਾਰੇ ਨੇ ਦਸਿਆ ਕਿ ਛਾਪੇ ਇਨ੍ਹਾਂ ਦੋਸ਼ਾਂ ਤਹਿਤ ਮਾਰੇ ਗਏ ਕਿ ਰਾਮਨਗਰ ਦੇ ਕਾਰਪੋਰੇਸ਼ਨ ਬੈਂਕ ਦੇ ਮੁੱਖ ਪ੍ਰਬੰਧਕ ਬੀ. ਪ੍ਰਕਾਸ਼ ਨੇ ਕੁੱਝ ਅਣਪਛਾਤੇ ਲੋਕਾਂ ਨਾਲ ਮਿਲੀਭੁਗਤ ਕਰ ਕੇ 14 ਨਵੰਬਰ 2016 ਨੂੰ ਪਾਬੰਦੀਸ਼ੁਦਾ 10 ਲੱਖ ਰੁਪਏ ਦੇ ਨੋਟਾਂ ਨੂੰ ਬਦਲਿਆ ਸੀ।

ਪ੍ਰਕਾਸ਼ ਤੇ ਹੋਰਾਂ ਉਪਰ ਦੋਸ਼ ਹੈ ਕਿ ਉਨ੍ਹਾਂ ਜਾਅਲੀ ਮੰਗ ਪਰਚੀ ਬਣਾ ਕੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਸੀਬੀਆਈ ਨੇ 7 ਅਪਰੈਲ 2017 ਨੂੰ ਪ੍ਰਕਾਸ਼ ਅਤੇ ਕਾਰਪੋਰੇਸ਼ਨ ਅਧਿਕਾਰੀਆਂ ਵਿਰੁਧ ਪਰਚਾ ਦਰਜ ਕੀਤਾ ਸੀ।           (ਏਜੰਸੀ