ਦਿੱਲੀ ਦੇ ਸਿਹਤ ਮੰਤਰੀ ਦੇ ਘਰ ਸੀਬੀਆਈ ਦਾ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਰਵਿੰਦ ਕੇਜਰੀਵਾਲ ਸਰਕਾਰ ਦੇ ਸਿਹਤ ਅਤੇ ਊਰਜਾ ਮੰਤਰੀ ਸਤੇਂਦਰ ਜੈਨ ਦੇ ਘਰੇ ਅੱਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਛਾਪਾ ਮਾਰਿਆ। ਜੈਨ ਨੇ ਆਪ ਟਵੀਟ...

Health Minister Satinder Jain

ਨਵੀਂ ਦਿੱਲੀ, ਅਰਵਿੰਦ ਕੇਜਰੀਵਾਲ ਸਰਕਾਰ ਦੇ ਸਿਹਤ ਅਤੇ ਊਰਜਾ ਮੰਤਰੀ ਸਤੇਂਦਰ ਜੈਨ ਦੇ ਘਰੇ ਅੱਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਛਾਪਾ ਮਾਰਿਆ। ਜੈਨ ਨੇ ਆਪ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿਤੀ।ਜੈਨ ਨੇ ਲਿਖਿਆ ਕਿ ਸਕੂਲ, ਮੁਹੱਲਾ, ਕਲੀਨਿਕ ਅਤੇ ਹੋਰ ਪ੍ਰਾਜੈਕਟਾਂ ਦੇ ਡਿਜ਼ਾਈਨ ਲਈ ਉਨ੍ਹਾਂ 'ਕ੍ਰਿਏਟਿਵ ਡਿਜ਼ਾਈਨਰ ਟੀਮ' ਦੀਆਂ ਸੇਵਾਵਾਂ ਲਈਆਂ ਸਨ ਅਤੇ ਇਸ ਟੀਮ ਨਾਲ ਜੁੜੇ ਸਾਰੇ ਲੋਕਾਂ ਨੂੰ ਸੀਬੀਆਈ ਨੇ ਉਥੋਂ ਜਾਣ ਲਈ ਮਜਬੂਰ ਕਰ ਦਿਤਾ।

ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਛਾਪੇ ਦੀ ਸਖ਼ਤ ਨਿਖੇਧੀ ਕੀਤੀ ਹੈ। ਸਿਸੋਦੀਆ ਨੇ ਕਿਹਾ ਕਿ ਸਤੇਂਦਰ ਜੈਨ ਦੇ ਘਰ ਸਵੇਰ-ਸਵੇਰੇ ਸੀਬੀਆਈ ਦੀ ਛਾਪਾ ਮਾਰਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਸਕੂਲ, ਮੁਹੱਲਾ ਕਲੀਨਿਕ ਆਦਿ ਦੇ ਡਿਜ਼ਾਈਨ ਲਈ 'ਕ੍ਰਿਏਟਿਵ ਡਿਜ਼ਾਈਨਰ ਟੀਮ' ਦੀਆਂ ਸੇਵਾਵਾਂ ਲਈਆਂ ਹਨ।

ਅਰਵਿੰਦ ਕੇਜਰੀਵਾਲ ਨੇ ਪ੍ਰਤੀਕਰਮ ਦਿੰਦਿਆਂ ਕਿਹਾ, ''ਪ੍ਰਧਾਨ ਮੰਤਰੀ ਮੋਦੀ ਚਾਹਤੇ ਕਿਆ ਹੈਂ।'' ਅਪਣੇ ਟਵੀਟ ਵਿਚ ਇਹ ਵੀ ਕਿਹਾ ਹੈ ਕਿ ਇਹ ਛਾਪਾ ਲੋਕਾਂ ਦਾ ਧਿਆਨ ਅਰਵਿੰਦ ਕੇਜਰੀਵਾਲ ਸਰਕਾਰ ਦੇ ਚੰਗੇ ਕੰਮਾਂ ਤੋਂ ਹਟਾਉਣ ਲਈ ਮਾਰਿਆ ਗਿਆ ਹੈ। (ਏਜੰਸੀ)