ਕੇਜਰੀਵਾਲ ਸਰਕਾਰ ਨੇ ਮੰਗੀ ਕੇਂਦਰ ਤੋਂ ਆਰਥਕ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਲਈ ਨਹੀਂ ਹਨ ਪੈਸੇ

Arvind Kejriwal

ਨਵੀਂ ਦਿੱਲੀ- ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਮਨੀਸ਼ ਸਿਸੋਦੀਆ ਨੇ ਦਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਕੇਂਦਰ ਤੋਂ ਪੰਜ ਹਜ਼ਾਰ ਕਰੋੜ ਰੁਪਏ ਮੰਗਿਆ ਹੈ।

ਸਿਸੋਦੀਆ ਨੇ ਐਤਵਾਰ ਨੂੰ ਡਿਜੀਟਲ ਪ੍ਰੈੱਸ ਕਾਨਫ਼ਰੰਸ ਕਰ ਕੇ ਦਸਿਆ ਕਿ ਦਿੱਲੀ ਸਰਕਾਰ ਨੂੰ ਸਿਰਫ਼ ਤਨਖ਼ਾਹ ਅਤੇ ਸਾਧਾਰਨ ਖ਼ਰਚੇ ਲਈ ਹਰ ਮਹੀਨੇ 3500 ਕਰੋੜ ਰੁਪਏ ਚਾਹੀਦੇ ਹਨ। ਦਿੱਲੀ ਸਰਕਾਰ ਪ੍ਰੇਸ਼ਾਨ ਹੈ ਕਿ ਉਹ ਅਪਣੇ ਮੁਲਾਜ਼ਮਾਂ ਦੀ ਤਨਖ਼ਾਹਾਂ ਕਿਵੇਂ ਦੇਣ?

ਇਸ ਲਈ ਸੂਬਾ ਸਰਕਾਰ ਨੇ ਕੇਂਦਰ ਤੋਂ 5,000 ਕਰੋੜ ਰੁਪਏ ਦੀ ਮੰਗ ਕੀਤੀ ਹੈ। ਦਿੱਲੀ ਸਰਕਾਰ ਨੂੰ 7 ਹਜ਼ਾਰ ਕਰੋੜ ਰੁਪਏ ਦੀ ਲੋੜ ਹੈ। ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਦਸਿਆ ਕਿ ਦਿੱਲੀ ਨੂੰ ਆਫ਼ਤ ਪ੍ਰਬੰਧਨ ਦਾ ਪੈਸਾ ਵੀ ਨਹੀਂ ਮਿਲਿਆ ਹੈ।

ਕੇਂਦਰੀ ਵਿੱਤ ਮੰਤਰੀ ਨੂੰ ਚਿੱਠੀ ਲਿਖੀ ਹੈ ਤਾਂ ਜੋ ਡਾਕਟਰ, ਟੀਚਰ, ਇੰਜੀਨੀਅਰ ਤੇ ਉਨ੍ਹਾਂ ਸਾਰੇ ਲੋਕਾਂ ਨੂੰ ਜੋ ਇਸ ਸੰਕਟ 'ਚ ਕੰਮ ਕਰ ਰਹੇ ਹਨ, ਤਨਖ਼ਾਹਾਂ ਦੇ ਸਕਣ। ਪਿਛਲੇ ਦੋ ਮਹੀਨਿਆਂ 'ਚ ਟੈਕਸ ਕਲੈਕਸ਼ਨ ਹਰ ਮਹੀਨੇ 500 ਕਰੋੜ ਰਿਹਾ ਹੈ।

ਹੋਰ ਸਰੋਤ ਤੋਂ 1735 ਕਰੋੜ ਆਏ ਹਨ ਜਦਕਿ 2 ਮਹੀਨਿਆਂ ਦੇ ਅੰਦਰ 7000 ਕਰੋੜ ਰੁਪਏ ਦੀ ਲੋੜ ਹੈ। ਉਧਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਕਟ ਦੇ ਸਮੇਂ 'ਚ ਦਿੱਲੀ ਦੇ ਲੋਕਾਂ ਦੀ ਮਦਦ ਲਈ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ।

ਟਵੀਟ ਕਰ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਬੇਨਤੀ ਹੈ ਕਿ ਇਸ ਔਖੇ ਸਮੇਂ 'ਚ ਦਿੱਲੀ ਦੇ ਲੋਕਾਂ ਦੀ ਮਦਦ ਕਰੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।