ਰਾਜਸਥਾਨ- ਰਾਜਸਥਾਨ ਦੇ ਭਰਤਪੁਰ ਵਿਚ ਦੋ ਦਿਨ ਪਹਿਲਾਂ ਸ਼ਾਮ ਨੂੰ ਅਚਾਨਕ ਤੇਜ਼ ਜਲਦਾ ਹੋਇਆ ਇਕ ਉਲਕਾ ਪਿੰਡ ਚੀਜ਼ ਖੇਤ ਵਿਚ ਆ ਡਿੱਗੀ, ਜਿਸ ਕਾਰਨ ਖੇਤ ਵਿਚ 15 ਫੁੱਟ ਡੂੰਘਾ ਟੋਇਆ ਪੈ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਾਲਿਆਂ ਵਿਚ ਭਾਜੜ ਮੱਚ ਗਈ ਅਤੇ ਉਹਨਾਂ ਨੇ ਤੁਰੰਤ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਦਿੱਤਾ।
ਮਾਮਲਾ ਚਿਕਸਾਨਾ ਥਾਣਾ ਖੇਤਰ ਦੇ ਪਿੰਡ ਨਗਲਾ ਕਸੋਟਾ ਦਾ ਹੈ ਜਿੱਥੇ ਇਹ ਘਟਨਾ ਹੋਣ ਨਾਲ ਕਾਫ਼ੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਪਿੰਡ ਵਿਚੋਂ ਇਕ ਸੂਤਰ ਨੇ ਦੱਸਿਆ ਕਿ ਉਹ ਆਪਣੇ ਖੇਤ ਵਿਚ ਖੁਦਾਈ ਕਰ ਰਿਹਾ ਸੀ ਉਸ ਸਮੇਂ ਖੇਤ ਵਿਚ ਆਸਮਾਨ ਤੋਂ ਇਕ ਨੀਲੇ ਰੰਗ ਦੀ ਰੌਸ਼ਨੀ ਦਿਖਾਈ ਦਿੱਤੀ ਜੋ ਕਿ ਤੇਜ਼ੀ ਨਾਲ ਥੱਲੇ ਧਰਤੀ 'ਤੇ ਆ ਰਹੀ ਸੀ। ਦੇਖਦੇ ਹੀ ਦੇਖਦੇ ਉਹ ਰੌਸ਼ਨੀ ਖੇਤ ਵਿਚ ਆ ਡਿੱਗੀ ਜਿਸ ਨਾਲ ਖੇਤ ਵਿਚ 15 ਫੁੱਟ ਡੂੰਘਾ ਟੋਇਆ ਪੈ ਗਿਆ।
ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇਣ 'ਤੇ ਮੌਕੇ 'ਤੇ ਹੀ ਪੁਲਿਸ ਉਸ ਪਿੰਡ ਵਿਚ ਆ ਪਹੁੰਚੀ। ਫਿਲਹਾਲ ਪੁਲਿਸ ਨੇ ਪਿੰਡ ਦੇ ਲੋਕਾਂ ਨੂੰ ਉਸ ਟੋਏ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਪਿੰਡ ਦੇ ਖੇਤ ਵਿਚ ਡਿੱਗਣ ਵਾਲੀ ਚੀਜ਼ ਦੀ ਜਾਂਚ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।