ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਡਾ. ਮਨਮੋਹਨ ਸਿੰਘ ਦਾ ਨਾਂਅ ਲਗਭਗ ਤੈਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੂੰ 100 ਵਿਧਾਇਕਾਂ ਤੋਂ ਇਲਾਵਾ ਆਜ਼ਾਦ, ਬਸਪਾ, ਬੀਟੀਪੀ ਦਾ ਵੀ ਸਮਰਥਨ

Dr. Manmohan Singh

ਜੈਪੁਰ: ਕਾਂਗਰਸ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਨਗੇ। ਇਸ ਸਬੰਧੀ ਕਾਂਗਰਸ ਫੋਰਮ ਵਿਚ ਉਨ੍ਹਾਂ ਦਾ ਨਾਂਅ ’ਤੇ ਮੋਹਰ ਲਗਭੱਗ ਲੱਗ ਚੁੱਕੀ ਹੈ, ਸਿਰਫ਼ ਅਧਿਕਾਰਤ ਤੌਰ ’ਤੇ ਐਲਾਨ ਹੋਣਾ ਬਾਕੀ ਹੈ। ਦੱਸਣਯੋਗ ਹੈ ਕਿ ਭਾਜਪਾ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਸੰਸਦ ਮੈਂਬਰ ਮਦਨ ਲਾਲ ਸੈਣੀ ਦੇ ਅਕਾਲ ਚਲਾਣਾ ਕਰਨ ਮਗਰੋਂ ਰਾਜਸਥਾਨ ਵਿਚੋਂ ਰਾਜ ਸਭਾ ਦੀ ਇਕ ਸੀਟ ਖਾਲੀ ਹੋ ਗਈ ਹੈ।

ਹੁਣ ਕਾਂਗਰਸ ਇਥੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਰਾਜ ਸਭਾ ਵਿਚ ਭੇਜਣ ਜਾ ਰਹੀ ਹੈ। ਕਾਂਗਰਸ ਨੂੰ ਅਪਣੇ 100 ਵਿਧਾਇਕਾਂ ਤੋਂ ਇਲਾਵਾ ਆਜ਼ਾਦ, ਬਸਪਾ, ਬੀਟੀਪੀ ਦਾ ਵੀ ਸਮਰਥਨ ਹਾਸਲ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਡਾ. ਮਨਮੋਹਨ ਸਿੰਘ ਨੂੰ ਪਹਿਲਾਂ ਤਾਮਿਲਨਾਡੂ ਤੋਂ ਰਾਜ ਸਭਾ ਮੈਂਬਰ ਬਣਾਉਣਾ ਚਾਹੁੰਦੀ ਸੀ ਪਰ ਡੀਐਮਕੇ ਪਾਰਟੀ ਨਾਲ ਗੱਲ ਨਹੀਂ ਬਣੀ। ਅਜਿਹੇ ਵਿਚ ਰਾਜਸਥਾਨ ਤੋਂ ਖਾਲੀ ਹੋਈ ਰਾਜ ਸਭਾ ਸੀਟ ਤੋਂ ਮਨਮੋਹਨ ਸਿੰਘ ਦੀ ਵਾਪਸੀ ਹੋ ਸਕਦੀ ਹੈ।

ਇਹ ਵੀ ਦੱਸ ਦਈਏ ਕਿ ਪਿਛਲੀ 14 ਜੂਨ ਨੂੰ ਮਨਮੋਹਨ ਸਿੰਘ ਦਾ ਰਾਜ ਸਭਾ ਕਾਰਜਕਾਲ ਪੂਰਾ ਹੋਇਆ ਹੈ। ਮਨਮੋਹਨ ਸਿੰਘ 28 ਸਾਲਾਂ ਤੋਂ ਲਗਾਤਾਰ ਸੰਸਦ ਮੈਂਬਰ ਬਣਦੇ ਆਏ ਸਨ।