ਰਾਜਸਥਾਨ ਦੇ ਹਰ ਜ਼ਿਲ੍ਹੇ 'ਚ ਖੁੱਲ੍ਹੇਗਾ ਸਰਕਾਰੀ ਅੰਗਰੇਜ਼ੀ ਮਾਧਿਅਮ ਸਕੂਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਜ਼ਿਲ੍ਹੇ ਵਿਚ ਸੈਕੰਡਰੀ ਸਿਖਿਆ ਬੋਰਡ ਦਾ ਇਕ ਵਿਦਿਆਰਥੀ ਸੇਵਾ ਕੇਂਦਰ ਵੀ ਖੋਲ੍ਹਿਆ ਜਾਵੇਗਾ

Rajasthan govt to set up at least one English medium school in every district

ਜੈਪੁਰ : ਰਾਜਸਥਾਨ ਦੇ ਹਰ ਜ਼ਿਲ੍ਹੇ 'ਚ ਘੱਟੋ-ਘੱਟ ਇਕ ਸਰਕਾਰੀ ਅੰਗਰੇਜ਼ੀ ਮਾਧਿਅਮ ਸਕੂਲ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ਵਿਚ ਸੈਕੰਡਰੀ ਸਿਖਿਆ ਬੋਰਡ ਦਾ ਇਕ ਵਿਦਿਆਰਥੀ ਸੇਵਾ ਕੇਂਦਰ ਵੀ ਖੁੱਲ੍ਹੇਗਾ।

ਸਿੱਖਿਆ ਰਾਜ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੇ ਇਹ ਜਾਣਕਾਰੀ ਦਿਤੀ। ਡੋਟਾਸਰਾ ਨੇ ਕਿਹਾ ਕਿ ਸੂਬੇ ਵਿਚ ਗ਼ਰੀਬ ਬੱਚਿਆਂ ਲਈ ਅੰਗਰੇਜ਼ੀ ਮਾਧਿਅਮ ਸਕੂਲਾਂ ਦੀ ਉਪਯੋਗਤਾ ਨੂੰ ਦੇਖਦੇ ਹੋਏ ਸਰਕਾਰ ਨੇ ਹਰ ਜ਼ਿਲ੍ਹੇ 'ਚ ਅਜਿਹਾ ਇਕ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਗ਼ਰੀਬ ਬੱਚੇ ਵੀ ਅੰਗਰੇਜ਼ੀ ਮਾਧਿਅਮ ਨਾਲ ਪੜ੍ਹਾਈ ਕਰ ਸਕਣ।

ਉਨ੍ਹਾਂ ਵੀਰਵਾਰ ਨੂੰ ਸੀਕਰ 'ਚ ਇਕ ਪ੍ਰੋਗਰਾਮ ਦੌਰਾਨ ਦਸਿਆ ਕਿ ਸੂਬੇ ਦੇ ਹਰ ਜ਼ਿਲ੍ਹੇ ਵਿਚ ਸੈਕੰਡਰੀ ਸਿੱਖਿਆ ਬੋਰਡ ਦਾ ਇਕ ਵਿਦਿਆਰਥੀ ਸੇਵਾ ਕੇਂਦਰ ਖੋਲ੍ਹਿਆ ਜਾਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਅਪਣੇ ਵੱਖ-ਵੱਖ ਕੰਮਾਂ ਲਈ ਅਜਮੇਰ ਨਾ ਜਾਣਾ ਪਵੇ। ਉਨ੍ਹਾਂ ਦਸਿਆ ਕਿ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਸੂਬਾ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਹਰੇਕ ਜ਼ਿਲ੍ਹੇ 'ਚ ਮਹਾਤਮਾ ਗਾਂਧੀ ਦੇ ਨਾਂ ਨਾਲ 8ਵੀਂ ਜਮਾਤ ਤੱਕ ਦਾ ਸਕੂਲ ਹੋਵੇਗਾ।