ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿਚ ਕਟੌਤੀ; ਕਰੀਬ 100 ਰੁਪਏ ਸਸਤਾ ਹੋਇਆ ਸਿਲੰਡਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Prices of commercial LPG gas cylinders reduced

 

ਨਵੀਂ ਦਿੱਲੀ: ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਨੇ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ ਕੀਮਤਾਂ ਵਧਾਈਆਂ ਗਈਆਂ ਸਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਸਿਲੰਡਰ ਦੀ ਕੀਮਤ ਕਰੀਬ 100 ਰੁਪਏ ਘਟਾ ਦਿਤੀ ਹੈ। 19 ਕਿਲੋ ਦੇ ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰ ਲਈ ਹੁਣ 1680 ਰੁਪਏ ਦੇਣੇ ਪੈਣਗੇ, ਪਹਿਲਾਂ ਇਸ ਦੀ ਕੀਮਤ 1780 ਰੁਪਏ ਸੀ। ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਿੱਖਿਆ ਵਿਭਾਗ ਵੱਲੋਂ ਲੇਖਕ ਅਧਿਆਪਕਾਂ ਨੂੰ ਮਿਲੇਗੀ ਆਨ ਡਿਊਟੀ ਛੁੱਟੀ ਦੀ ਸਹੂਲਤ

ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲ.ਪੀ.ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 7 ​​ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਸੀ। ਦਿੱਲੀ ਵਿਚ 19 ਕਿਲੋਗ੍ਰਾਮ ਐਲ.ਪੀ.ਜੀ. ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1,773 ਰੁਪਏ ਤੋਂ ਵਧਾ ਕੇ 1,780 ਰੁਪਏ ਪ੍ਰਤੀ ਸਿਲੰਡਰ ਕੀਤੀ ਗਈ ਸੀ, ਪਰ ਹੁਣ ਕੀਮਤ 1,680 ਰੁਪਏ ਹੈ।

ਇਹ ਵੀ ਪੜ੍ਹੋ: ਗਰਮਖਿਆਲੀਆਂ ਵਿਰੁਧ NIA ਦੀ ਵੱਡੀ ਕਾਰਵਾਈ : ਜਲੰਧਰ, ਬਰਨਾਲਾ ਅਤੇ ਹੋਰ ਜ਼ਿਲਿਆਂ 'ਚ ਛਾਪੇਮਾਰੀ

ਦਿੱਲੀ ਵਿਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਹੁਣ 1680 ਰੁਪਏ ਹੈ, ਜਦਕਿ ਕੋਲਕਾਤਾ ਵਿਚ ਇਹ 1820.50 ਰੁਪਏ, ਮੁੰਬਈ ਵਿਚ 1640.50 ਰੁਪਏ, ਚੇਨਈ ਵਿਚ 1852.50 ਰੁਪਏ ਹੈ। ਇਸ ਤੋਂ ਪਹਿਲਾਂ ਐਲ.ਪੀ.ਜੀ. ਗੈਸ ਸਿਲੰਡਰ ਦੀਆਂ ਕੀਮਤਾਂ 'ਚ ਗਿਰਾਵਟ ਮਈ ਅਤੇ ਜੂਨ ਮਹੀਨੇ 'ਚ ਦੇਖਣ ਨੂੰ ਮਿਲੀ ਸੀ। 1 ਜੂਨ 2023 ਨੂੰ ਕੀਮਤਾਂ 83.5 ਰੁਪਏ ਘਟਾਈਆਂ ਗਈਆਂ। ਜਦਕਿ ਇਸ ਤੋਂ ਪਹਿਲਾਂ 1 ਮਈ 2023 ਨੂੰ ਵਪਾਰਕ ਸਿਲੰਡਰ ਦੀ ਕੀਮਤ 172 ਰੁਪਏ ਘਟਾਈ ਗਈ ਸੀ। ਇਸ ਤੋਂ ਬਾਅਦ ਹੁਣ ਕੀਮਤਾਂ ਵਿਚ 100 ਰੁਪਏ ਦੀ ਕਟੌਤੀ ਇਕ ਵੱਡੀ ਸੋਧ ਹੈ। ਇਸ ਨਾਲ ਐਲ.ਪੀ.ਜੀ. ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ: ਡਬਲਯੂ.ਐਫ.ਆਈ. ਦੇ ਪ੍ਰਧਾਨ ਦੇ ਅਹੁਦੇ ਦੀ ਦੌੜ ਵਿਚ 4 ਦਾਅਵੇਦਾਰ, ਬ੍ਰਿਜ ਭੂਸ਼ਣ ਧੜੇ ਨੇ ਵੀ ਨਾਮਜ਼ਦਗੀਆਂ ਕੀਤੀਆਂ ਦਾਖ਼ਲ 

ਘਰੇਲੂ ਸਿਲੰਡਰ ਦੀ ਕੀਮਤ

ਦਿੱਲੀ ਵਿਚ 14.2 ਕਿਲੋਗ੍ਰਾਮ ਘਰੇਲੂ ਐਲ.ਪੀ.ਜੀ. ਸਿਲੰਡਰ 1,003 ਰੁਪਏ ਵਿਚ ਉਪਲਬਧ ਹੈ। ਮਈ ਦੀਆਂ ਕੀਮਤਾਂ ਦੇ ਅਨੁਸਾਰ ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1,029 ਰੁਪਏ, 1,002.50 ਰੁਪਏ ਅਤੇ 1,018.50 ਰੁਪਏ ਹੈ। ਫਿਲਹਾਲ ਘਰੇਲੂ ਸਿਲੰਡਰ 'ਤੇ ਕੀਮਤਾਂ 'ਚ ਕੋਈ ਵਾਧਾ ਜਾਂ ਕਟੌਤੀ ਨਹੀਂ ਹੋਈ ਹੈ।