ਦਿੱਲੀ - ਐਨਸੀਆਰ 'ਚ ਤੇਜ਼ ਹਵਾ ਦੇ ਨਾਲ ਭਾਰੀ ਮੀਂਹ, ਅਗਲੇ ਤਿੰਨ ਦਿਨ ਭਾਰੀ ਬਾਰਿਸ਼ ਦੇ ਆਸਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਨਸੀਆਰ ਵਿਚ ਅੱਜ ਸਵੇਰੇ ਤੋਂ ਹੀ ਤੇਜ਼ ਮੀਂਹ ਦੇਖਣ ਨੂੰ ਮਿਲਿਆ। ਅਜੇ ਦਿੱਲੀ ਅਤੇ ਨੋਏਡਾ ਦੇ ਕਈ ਇਲਾਕਿਆਂ ਵਿਚ ਤੇਜ਼ ਮੀਂਹ ਹੋ ਰਿਹਾ ਹੈ। ਮੀਂਹ ਦੇ ਨਾਲ - ਨਾਲ ਤੇਜ਼ ...

Heavy rains and strong winds in Delhi

ਨਵੀਂ ਦਿੱਲੀ : ਦਿਲੀ - ਐਨਸੀਆਰ ਵਿਚ ਅੱਜ ਸਵੇਰੇ ਤੋਂ ਹੀ ਤੇਜ਼ ਮੀਂਹ ਦੇਖਣ ਨੂੰ ਮਿਲਿਆ। ਅਜੇ ਦਿੱਲੀ ਅਤੇ ਨੋਏਡਾ ਦੇ ਕਈ ਇਲਾਕਿਆਂ ਵਿਚ ਤੇਜ਼ ਮੀਂਹ ਹੋ ਰਿਹਾ ਹੈ। ਮੀਂਹ ਦੇ ਨਾਲ - ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਮੀਂਹ ਦੇ ਨਾਲ - ਨਾਲ ਮੌਸਮ ਵਿਚ ਅੰਧੇਰਾ ਛਾਇਆ ਹੋਇਆ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਦਿੱਲੀ ਐਨਸੀਆਰ ਨੂੰ ਲੈ ਕੇ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਦਿੱਲੀ ਦੇ ਗਰੇਟਰ ਕੈਲਾਸ਼, ਆਰਕੇਪੁਰਮ, ਹਾਜਖਾਸ ਇਲਾਕੇ ਵਿਚ ਕਾਫ਼ੀ ਤੇਜ਼ ਮੀਂਹ ਹੋ ਰਿਹਾ ਹੈ।

ਇਸ ਤੋਂ ਇਲਾਵਾ ਨੋਏਡਾ ਦੇ ਸੈਕਟਰ 16, 20 ਆਦਿ ਵਿਚ ਵੀ ਮੀਂਹ ਪੈਣ ਦੀ ਖਬਰ ਹੈ। ਇਸ ਤੋਂ ਇਲਾਵਾ, ਮੌਸਮ ਵਿਭਾਗ ਨੇ ਦੇਸ਼ ਦੇ ਵੱਖ - ਵੱਖ ਹਿਸਿਆਂ ਲਈ ਮੌਸਮ ਦਾ ਪੂਰਵ ਅਨੁਮਾਨ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਈ ਰਾਜਾਂ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਪੂਰਬੀ ਉੱਤਰ ਪ੍ਰਦੇਸ਼, ਓਡੀਸ਼ਾ, ਮੱਧ ਪ੍ਰਦੇਸ਼ ਅਤੇ ਕਰਨਾਟਕ ਦੇ ਦੱਖਣ ਇਲਾਕੇ ਵਿਚ ਅੱਜ ਵੀ ਤੇਜ਼ ਮੀਂਹ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨੀਂ ਲਈ ਮੌਸਮ ਦਾ ਪੂਰਵ ਅਨੁਮਾਨ ਜਾਰੀ ਕੀਤਾ ਹੈ। ਇਸ ਪੂਰਵ ਅਨੁਮਾਨ ਦੇ ਮੁਤਾਬਕ ਦਿੱਲੀ, ਉਤਰ ਪ੍ਰਦੇਸ਼, ਬਿਹਾਰ, ਉਤਰਾਖੰਡ ਸਹਿਤ ਦੇਸ਼ ਦੇ ਕਈ ਰਾਜਾਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ।   

1 ਸਿਤੰਬਰ ਦਾ ਮੌਸਮ : ਦਿੱਲੀ, ਅਸਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਮੱਧ ਪ੍ਰਦੇਸ਼ ਵਿਚ ਭਾਰੀ ਮੀਂਹ ਦਾ ਅਨੁਮਾਨ। ਉਥੇ ਹੀ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਰਾਜਸਥਾਨ, ਪੂਰਵੀ ਮੱਧ ਪ੍ਰਦੇਸ਼, ਪੱਛਮ ਬੰਗਾਲ, ਸਿੱਕਿਮ, ਛੱਤੀਸਗੜ, ਅਰੁਣਾਂਚਲ ਪ੍ਰਦੇਸ਼ ਅਤੇ ਕਰਨਾਟਕ ਦੇ ਇਲਾਕਿਆਂ ਵਿਚ ਮੀਂਹ ਦੀ ਸੰਭਾਵਨਾ 

2 ਸਿਤੰਬਰ ਦਾ ਮੌਸਮ : ਅਰੁਣਾਂਚਲ ਪ੍ਰਦੇਸ਼, ਅਸਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜੋਰਮ, ਤ੍ਰਿਪੁਰਾ, ਉਤਰਾਖੰਡ, ਹਰਿਆਣਾ, ਚੰਡੀਗੜ ਅਤੇ ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਵਿਦਰਭ, ਝਾਰਖੰਡ, ਬਿਹਾਰ, ਪੂਰਵੀ ਰਾਜਸਥਾਨ ਅਤੇ ਪੱਛਮ ਬੰਗਾਲ ਅਤੇ ਸਿੱਕੀਮ ਵਿੱਚ ਭਾਰੀ ਮੀਂਹ ਦੀ ਸੰਭਵਾਨਾ 

3 ਸਿਤੰਬਰ ਦਾ ਮੌਸਮ : ਅਰੁਣਾਂਚਲ ਪ੍ਰਦੇਸ਼, ਅਸਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜੋਰਮ, ਤ੍ਰਿਪੁਰਾ, ਉਤਰਾਖੰਡ, ਹਰਿਆਣਾ, ਚੰਡੀਗੜ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਵਿਦਰਭ, ਝਾਰਖੰਡ, ਬਿਹਾਰ, ਪੂਰਵੀ ਰਾਜਸਥਾਨ, ਪੱਛਮ ਬੰਗਾਲ ਅਤੇ ਸਿੱਕੀਮ ਵਿਚ ਭਾਰੀ ਮੀਂਹ ਦੀ ਚਿਤਾਵਨੀ।