ਕਿਸਾਨਾਂ ਦੀ ਹੜਤਾਲ ਨਾਲ ਦਿੱਲੀ-ਐਨਸੀਆਰ 'ਚ ਠੱਪ ਹੋ ਸਕਦੀ ਹੈ ਸਬਜ਼ੀ ਦੇ ਖ਼ੁਰਾਕੀ ਪਦਾਰਥਾਂ ਦੀ ਸਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਅਸਰ ਹੁਣ ਦਿੱਲੀ ਸਮੇਤ ਆਸਪਾਸ ਦੇ ਇਲਾਕਿਆਂ ਵਿਚ ਦਿਸਣ ਲੱਗਿਆ ਹੈ। ਇਸ ਹੜਤਾਲ ਦੀ ਵਜ੍ਹਾ ...

vegetables

ਨਵੀਂ ਦਿੱਲੀ : ਕਿਸਾਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਅਸਰ ਹੁਣ ਦਿੱਲੀ ਸਮੇਤ ਆਸਪਾਸ ਦੇ ਇਲਾਕਿਆਂ ਵਿਚ ਦਿਸਣ ਲੱਗਿਆ ਹੈ। ਇਸ ਹੜਤਾਲ ਦੀ ਵਜ੍ਹਾ ਨਾਲ ਆਉਣ ਵਾਲੇ ਦਿਨਾਂ ਵਿਚ ਦਿੱਲੀ-ਐਨਸੀਆਰ ਦੇ ਵੱਖ-ਵੱਖ ਇਲਾਕਿਆਂ ਵਿਚ ਫ਼ਲ ਸਬਜ਼ੀਆਂ ਅਤੇ ਹੋਰ ਖ਼ੁਰਾਕੀ ਪਦਾਰਥਾਂ ਦੀ ਸਪਲਾਈ 'ਤੇ ਅਸਰ ਪੈ ਸਕਦਾ ਹੈ। ਦਿੱਲੀ ਦੀ ਸਭ ਤੋਂ ਵੱਡੀ ਮੰਡੀ ਵਿਚੋਂ ਇਕ ਆਜ਼ਾਦਪੁਰ ਮੰਡੀ ਦੇ ਪ੍ਰਧਾਨ ਆਦਿਲ ਖ਼ਾਨ ਨੇ ਦਸਿਆ ਕਿ ਕਿਸਾਨਾਂ ਦੀ ਹੜਤਾਲ ਦੀ ਵਜ੍ਹਾ ਨਾਲ ਸਬਜ਼ੀਆਂ, ਫ਼ਲਾਂ ਅਤੇ ਹੋਰ ਖ਼ੁਰਾਕੀ ਸਮੱਗਰੀਆਂ ਨਾਲ ਭਰੇ ਟਰੱਕਾਂ ਦੀ ਗਿਣਤੀ ਵਿਚ ਕਮੀ ਆਈ ਹੈ।