ਪੰਜਾਬ ਕਲਾ ਭਵਨ 'ਚ ਪੱਤਰਕਾਰਾਂ ਦੀ ਤਿੰਨ ਰੋਜ਼ਾ ਤਸਵੀਰ ਪ੍ਰਦਰਸ਼ਨੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਨੂੰ ਸਮਰਪਤ ਪੰਜਾਬ ਕਲਾ ਭਵਨ ਸੈਕਟਰ 16 'ਚ ਪ੍ਰਿੰਟ ਮੀਡੀਆ ਨਾਲ ਜੁੜੇ ਤੇ ਪ੍ਰੋਫ਼ੈਸਨਲ  ਫ਼ੋਟੋ ਪੱਤਰਕਾਰਾਂ ਦੀਆਂ ਖ਼ੂਬਸੂਰਤ ਤਸਵੀਰਾਂ...........

Haryana Finance Minister Capt Abhimanyu Looking photos of Santokh Singh, Chief Photographer of Spokesman

ਚੰਡੀਗੜ੍ਹ : ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਨੂੰ ਸਮਰਪਤ ਪੰਜਾਬ ਕਲਾ ਭਵਨ ਸੈਕਟਰ 16 'ਚ ਪ੍ਰਿੰਟ ਮੀਡੀਆ ਨਾਲ ਜੁੜੇ ਤੇ ਪ੍ਰੋਫ਼ੈਸਨਲ  ਫ਼ੋਟੋ ਪੱਤਰਕਾਰਾਂ ਦੀਆਂ ਖ਼ੂਬਸੂਰਤ ਤਸਵੀਰਾਂ ਦੀ  ਤਿੰਨ ਰੋਜ਼ਾ ਫ਼ੋਟੋ ਪ੍ਰਦਰਸ਼ਨੀ ਸ਼ੁਰੂ ਹੋਈ। ਇਸ ਫ਼ੋਟੋ ਪ੍ਰਦਰਸਨੀ ਦਾ ਉਦਘਾਟਨ ਅੱਜ ਹਰਿਆਣਾ ਦੇ ਖੇਤੀਬਾੜੀ ਮੰਤਰੀ ਓ.ਪੀ. ਧੰਨਕੜ ਨੇ ਬਤੌਰ ਮੁੱਖ ਮਹਿਮਾਨ ਸਵੇਰੇ 10 ਵਜੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨੂ ਵੀ ਉਚੇਚੇ ਤੌਰ 'ਤੇ ਪੁੱਜੇ। ਇਸ ਮੌਕੇ ਧਨਕੜ ਨੇ ਪ੍ਰਬੰਧਕ ਸੰਸਥਾ ਫ਼ੋਟੋ ਜਰਨਲਿਸਟ ਵੈਲਫ਼ੇਅਰ ਐਸੋਸੀਏਸ਼ਨ ਦੀ ਭਰਵੀਂ ਸ਼ਲਾਘਾ ਕਰਦਿਆਂ ਮਾਲੀ ਸਹਾਇਤਾ ਲਈ 2 ਲੱਖ ਰੁਪਏ ਦੀ ਰਾਸ਼ੀ ਵੀ ਦਿਤੀ। 

ਮੁੱਖ ਮਹਿਮਾਨ ਓ.ਪੀ. ਧੰਨਖੜ ਅਤੇ ਕੈਪਟਨ ਅਭਿਮਨੂ ਵਲੋਂ ਸਪੋਕਸਮੈਨ ਦੇ ਚੀਫ਼ ਫ਼ੋਟੋਗ੍ਰਾਫ਼ਰ ਸੰਤੋਖ ਸਿੰਘ ਦੀਆਂ ਫ਼ੋਟੋਗਰਾਫ਼ੀ ਅਤੇ ਕਲਾ ਕ੍ਰਿਤਾਂ ਨੂੰ ਬੜੇ ਧਿਆਨ ਨਾਲ ਵੇਖਿਆ। ਇਸ ਫ਼ੋਟੋਗ੍ਰਾਫ਼ੀ ਵਿਚ ਸਪੋਕਸਮੈਨ ਦੇ ਵੈੱਬ ਟੀ.ਵੀ. ਦੇ ਸੀਨੀਅਰ ਫ਼ੋਟੋਗ੍ਰਾਫ਼ਰ ਤੇ ਕੈਮਰਾਮੈਨ ਸੁਖਵਿੰਦਰ ਸਿੰਘ ਨੇ ਵੀ ਅਪਣੀਆਂ ਖ਼ੂਬਸੂਰਤ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਹਨ। ਇਸ ਪ੍ਰਦਰਸ਼ਨੀ ਵਿਚ ਚੰਡੀਗੜ੍ਹ, ਦਿੱਲੀ ਅਤੇ ਕਈ ਹੋਰ ਵੱਡੇ ਸ਼ਹਿਰਾਂ ਤੋਂ ਛਪਦੇ ਨਾਮਵਰ ਅਖ਼ਬਾਰਾਂ ਦੇ ਨੁਮਾਇੰਦੇ ਸ਼ਾਮਲ ਸਨ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਤੇ 'ਦਿ ਇੰਦੂ' ਅਖ਼ਸਾਰ ਦੇ ਚੰਡੀਗੜ੍ਹ ਤੋਂ ਸੀਨੀਅਰ ਫ਼ੋਟੋਗ੍ਰਾਫ਼ਰ ਅਖਿਲੇਸ਼ ਕੁਮਾਰ ਨੇ ਦਸਿਆ ਕਿ ਇਸ ਵਾਰੀ 135 ਫ਼ੋਟੋਗ੍ਰਾਫ਼ਜ਼

ਐਂਟਰੀ ਲੀ ਆਈਆਂ ਸਨ ਜਿਨ੍ਹਾਂ ਵਿਚੋਂ 66 ਦੇ ਕਰੀਬ ਨੂੰ ਫ਼ੋਟੋ ਪ੍ਰਦਰਸ਼ਨੀ 'ਚ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਫ਼ੋਟੋ ਪ੍ਰਦਰਸ਼ਨੀ ਵਿਚ ਪਹਿਲੀ ਵਾਰ ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਖਾੜੀ ਦੇਸ਼ਾਂ ਦੇ ਫ਼ੋਟੋਗ੍ਰਾਫ਼ੀ ਕਰਦੇ ਫ਼ੋਟੋ ਜਰਨਲਿਸਟਾਂ ਦੀਆਂ ਖ਼ੂਬਸੂਰਤ ਤੇ ਵਿਲੱਖਣ ਤਸਵੀਰਾਂ ਪੇਸ਼ ਕੀਤੀਆਂ ਗਈਆਂ। 
ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਪ੍ਰਧਾਨ ਤੇ ਉਘੇ ਕਵੀ ਸੁਰਜੀਤ ਪਾਤਰ, ਤਰਸੇਮ ਜੌੜਾ, ਅਰਵਿੰਦਰ ਜੌਹਲ ਨੇ ਵੀ ਫ਼ੋਟੋ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਹ ਪ੍ਰਦਰਸ਼ਨੀ 2 ਸਤੰਬਰ ਤਕ ਸਵੇਰੇ 10 ਵਜੇ ਤੋਂ ਸ਼ਾਮ ਤਕ ਦਰਸ਼ਕਾਂ ਲਈ ਖੁਲ੍ਹੀ ਰਹੇਗੀ।