ਵੱਖ-ਵੱਖ ਮੰਗਾਂ ਨੂੰ ਲੈ ਕੇ ਨੋਇਡਾ ਵਿਚ 81 ਪਿੰਡਾਂ ਦੇ ਕਿਸਾਨਾਂ ਦਾ ਧਰਨਾ, 300 ਨੂੰ ਕੀਤਾ ਗ੍ਰਿਫ਼ਤਾਰ
ਉੱਤਰ ਪ੍ਰਦੇਸ਼ ਵਿਚ ਨੋਇਡਾ ਦੇ 81 ਪਿੰਡਾਂ ਦੇ ਕਿਸਾਨਾਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਨੋਇਡਾ ਅਥਾਰਟੀ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ।
ਨੋਇਡਾ: ਉੱਤਰ ਪ੍ਰਦੇਸ਼ ਵਿਚ ਨੋਇਡਾ ਦੇ 81 ਪਿੰਡਾਂ ਦੇ ਕਿਸਾਨਾਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਨੋਇਡਾ ਅਥਾਰਟੀ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ। ਮੌਕੇ 'ਤੇ ਤਾਇਨਾਤ ਭਾਰੀ ਪੁਲਿਸ ਫੋਰਸ ਨੇ ਅਥਾਰਟੀ ਦੇ ਗੇਟ 'ਤੇ ਕਿਸਾਨਾਂ ਨੂੰ ਘੇਰ ਲਿਆ ਅਤੇ ਔਰਤਾਂ ਸਣੇ ਲਗਭਗ 300 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ।
ਹੋਰ ਪੜ੍ਹੋ: ਕਿਸਾਨਾਂ ਨੇ ਰੋਕਿਆ ਬਿਕਰਮ ਮਜੀਠੀਆ ਦਾ ਕਾਫਲਾ, ਦਿਖਾਈਆਂ ਕਾਲੀਆਂ ਝੰਡੀਆਂ
ਨਿਊਜ਼ ਏਜੰਸੀ ਅਨੁਸਾਰ ਮੰਗਲਵਾਰ ਰਾਤ ਤੋਂ ਹੀ ਪੁਲਿਸ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਅਤੇ ਦੇਰ ਰਾਤ ਤੱਕ ਕਰੀਬ 40 ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ, ਜਦਕਿ ਪੁਲਿਸ ਨੇ 200 ਤੋਂ ਵੱਧ ਕਿਸਾਨ ਆਗੂਆਂ ਨੂੰ ਰੈੱਡ ਨੋਟਿਸ ਜਾਰੀ ਕੀਤੇ ਹਨ। ਵਧੀਕ ਡਿਪਟੀ ਪੁਲਿਸ ਕਮਿਸ਼ਨਰ (ਜ਼ੋਨ -1) ਰਣਵਿਜੈ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਪ੍ਰੀਸ਼ਦ ਦੇ ਬੈਨਰ ਹੇਠ ਕੌਂਸਲ ਦੇ ਪ੍ਰਧਾਨ ਸੁਖਵੀਰ ਪਹਿਲਵਾਨ ਦੀ ਅਗਵਾਈ ਹੇਠ ਲਗਭਗ 300 ਕਿਸਾਨ ਅਤੇ ਔਰਤਾਂ ਆਪਣੀਆਂ ਵੱਖ -ਵੱਖ ਮੰਗਾਂ ਲੈ ਕੇ ਨੋਇਡਾ ਅਥਾਰਟੀ ਕੋਲ ਪਹੁੰਚੇ ਸਨ।
ਹੋਰ ਪੜ੍ਹੋ: ਨਵੀਨੀਕਰਨ ਦੇ ਨਾਂਅ ’ਤੇ ਜਲ੍ਹਿਆਂਵਾਲਾ ਬਾਗ਼ ਦੀ ਵਿਰਾਸਤ ਨਾਲ ਛੇੜਛਾੜ! ਜਾਣੋ ਕੀ ਕੁਝ ਬਦਲਿਆ?
ਉਹਨਾਂ ਦੱਸਿਆ, “ਜ਼ਿਲ੍ਹੇ ਵਿਚ ਧਾਰਾ 144 ਲਾਗੂ ਹੈ ਅਤੇ ਕਿਸਾਨਾਂ ਨੇ ਇਸ ਪ੍ਰਦਰਸ਼ਨ ਲਈ ਇਜਾਜ਼ਤ ਨਹੀਂ ਲਈ ਹੈ। ਇਸ ਕਾਰਨ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ”। ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਬੱਸਾਂ ਵਿਚ ਭਰ ਕੇ ਪੁਲਿਸ ਲਾਈਨ ਭੇਜਿਆ ਗਿਆ ਹੈ।
ਹੋਰ ਪੜ੍ਹੋ: ਦੇਸੀ ਘਿਉ ਨਾਲ ਬਣਿਆ ਪੌਸ਼ਟਿਕ ਖਾਣਾ ਸਿਰਫ 5 ਰੁਪਏ 'ਚ, ਪਟਿਆਲਾ ਜਾਓ ਤਾਂ ਜ਼ਰੂਰ ਪਹੁੰਚੋ
ਉਧਰ ਕਿਸਾਨ ਆਗੂ ਸੁਖਬੀਰ ਪਹਿਲਵਾਨ ਨੇ ਕਿਹਾ ਕਿ ਪੁਲਿਸ ਦਮਨਕਾਰੀ ਨੀਤੀ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਲੜਾਈ ਪੁਲਿਸ ਨਾਲ ਨਹੀਂ ਸਗੋਂ ਨੋਇਡਾ ਅਥਾਰਟੀ ਨਾਲ ਹੈ। ਉਹਨਾਂ ਕਿਹਾ ਕਿ ਨੋਇਡਾ ਅਥਾਰਟੀ ਕਿਸਾਨਾਂ ਦੇ ਹੱਕ ਨਹੀਂ ਦੇ ਰਹੀ, ਜਿਸ ਕਾਰਨ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹਨ।