ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦੀ ਮਾਰ, ਘਰੇਲੂ ਗੈਸ ਸਿਲੰਡਰ ਦੀ ਕੀਮਤ 888.50 ਤੱਕ ਪਹੁੰਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੈਟਰੋਲੀਅਮ ਕੰਪਨੀਆਂ ਨੇ ਮਹੀਨੇ ਦੇ ਪਹਿਲੇ ਦਿਨ ਹੀ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ।

LPG Cylinder Price Hiked by Rs 25 Per Cylinder

 

ਨਵੀਂ ਦਿੱਲੀ: ਨਵੇਂ ਮਹੀਨੇ ਦੀ ਸ਼ੁਰੂਆਤ ਮਹਿੰਗਾਈ ਦੇ ਝਟਕੇ ਨਾਲ ਹੋਈ ਹੈ। ਪੈਟਰੋਲੀਅਮ ਕੰਪਨੀਆਂ ਨੇ ਮਹੀਨੇ ਦੇ ਪਹਿਲੇ ਦਿਨ ਹੀ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਬਿਨ੍ਹਾਂ ਸਬਸਿਡੀ ਵਾਲੇ ਘਰੇਲੂ ਐਲਪੀਜੀ ਸਿਲੰਡਰ (LPG Cylinder Price Hiked Again) ਦੀਆਂ ਕੀਮਤਾਂ ਵਿਚ 25 ਰੁਪਏ ਦਾ ਵਾਧਾ ਹੋਇਆ ਹੈ।

ਹੋਰ ਪੜ੍ਹੋ: CM ਨੂੰ ਤਲਬ ਕਰਨ ’ਤੇ ਬੋਲੇ ਰਵਨੀਤ ਬਿੱਟੂ- 'ਜਣਾ-ਖਣਾ ਬਣਿਆ ਫਿਰਦੈ ਅਕਾਲ ਤਖ਼ਤ ਦਾ ‘ਜਥੇਦਾਰ’'

ਉੱਥੇ ਹੀ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰ (Gas Cylinder Price) ਦੀਆਂ ਕੀਮਤਾਂ ਵਿਚ 75 ਰੁਪਏ ਦਾ ਇਜ਼ਾਫਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿਚ 14.2 ਕਿਲੋਗ੍ਰਾਮ ਵਾਲਾ ਐਲਪੀਜੀ ਸਿਲੰਡਰ ਹੁਣ 884.5 ਰੁਪਏ ਦਾ ਹੋ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਇਹ 859.50 ਰੁਪਏ ਵਿਚ ਮਿਲ ਰਿਹਾ ਸੀ।

ਹੋਰ ਪੜ੍ਹੋ: ਸਾਰੇ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ : CM ਕੈਪਟਨ ਅਮਰਿੰਦਰ ਸਿੰਘ

ਦੱਸ ਦਈਏ ਕਿ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਅਤੇ 15 ਤਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਇਸ ਤੋਂ ਪਹਿਲਾਂ 17 ਅਗਸਤ ਨੂੰ ਐਲਪੀਜੀ ਸਿਲੰਡਰ ਦੀ ਕੀਮਤ 25 ਰੁਪਏ ਵਧਾਈ ਗਈ ਸੀ। ਉਸ ਤੋਂ ਪਹਿਲਾਂ 1 ਜੁਲਾਈ ਨੂੰ ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 25.50 ਰੁਪਏ ਦਾ ਵਾਧਾ ਕੀਤਾ ਸੀ।

ਹੋਰ ਪੜ੍ਹੋ: ਖੱਟਰ ਤੇ ਕੈਪਟਨ ਆਹਮੋ-ਸਾਹਮਣੇ, ਕੈਪਟਨ ਨੇ ਹਰਿਆਣਾ CM ਦੇ ਕਿਸਾਨ ਪੱਖੀ ਦਾਅਵਿਆਂ ਨੂੰ ਕੀਤਾ ਖ਼ਾਰਜ

ਜ਼ਿਕਰਯੋਗ ਹੈ ਕਿ ਸਾਲ 2021 ਦੀ ਸ਼ੁਰੂਆਤ ਵਿਚ ਯਾਨੀ ਜਨਵਰੀ ਵਿਚ ਦਿੱਲੀ ਵਿਚ ਐਲਪੀਜੀ ਸਿਲੰਡਰ ਦੀ ਕੀਮਤ 694 ਰੁਪਏ ਸੀ, ਜੋ ਹੁਣ ਵਧ ਕੇ 884.50 ਰੁਪਏ ਹੋ ਗਈ ਹੈ। ਇਸ ਤਰ੍ਹਾਂ 9 ਮਹੀਨਿਆਂ ਵਿਚ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿਚ 190.50 ਰੁਪਏ ਦਾ ਵਾਧਾ ਹੋਇਆ ਹੈ।