ਭਾਰਤ ਦੌਰੇ ਲਈ ਟਰੰਪ ਨੂੰ ਨਹੀਂ ਦਿਤਾ ਗਿਆ ਕੋਈ ਰਸਮੀ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਸੁਵਿਧਾ ਮੁਤਾਬਕ ਭਾਰਤ ਦੀ ਯਾਤਰਾ ਦਾ ਸੱਦਾ ਦਿਤਾ ਸੀ ...

Narendra Modi And Donald Trump

ਵਾਸ਼ਿੰਗਟਨ (ਭਾਸ਼ਾ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਸੁਵਿਧਾ ਮੁਤਾਬਕ ਭਾਰਤ ਦੀ ਯਾਤਰਾ ਦਾ ਸੱਦਾ ਦਿਤਾ ਸੀ ਪਰ ਟਰੰਪ ਨੂੰ ਕੋਈ ਰਸਮੀ ਜਾਂ ਲਿਖਤੀ ਸੱਦਾ ਨਹੀਂ ਭੇਜਿਆ ਗਿਆ ਸੀ ਅਤੇ ਇਸ ਦੀ ਜਾਣਕਾਰੀ ਅਧਿਕਾਰਿਕ ਸੂਤਰਾਂ ਨੇ ਬੁੱਧਵਾਰ ਨੂੰ ਦਿਤੀ। ਜ਼ਿਕਰਯੋਗ ਹੈ ਕਿ ਸੂਤਰਾਂ ਦੇ ਇਹ ਸਪਸ਼ਟੀਕਰਨ ਦੇਣ ਤੋਂ ਦੋ ਦਿਨ ਪਹਿਲਾਂ ਵਾਈਟ ਹਾਉਸ ਦੇ ਇਕ ਬੁਲਾਰ ਨੇ ਕਿਹਾ ਸੀ ਕਿ ਟਰੰਪ ਭਾਰਤ ਦੇ ਗਣਤੰਤਰ ਦਿਵਸ ਵਾਲੇ ਦਿਨ ਸਮਾਰੋਹ ਦੇ ਮੁੱਖ ਮਹਿਮਾਨ ਬਨਣ ਤੇ ਨਰਿੰਦਰ ਮੋਦੀ ਦੇ ਸੱਦੇ ਤੋਂ ਸਨਮਾਨਿਤ ਮਹਿਸੂਸ ਕਰ ਰਹੇ ਹਨ

ਪਰ ਉਹ ਕਿਸੇ ਪ੍ਰੋਗਰਾਮ ਦੇ ਕਾਰਨ ਗਣਤੰਤਰ ਦਿਵਸ ਵਿਚ ਭਾਗ ਲੈਣ ਲਈ ਅਸਮਰਥ ਹੈ। ਸੂਤਰਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ 'ਚ ਯਾਤਰਾ ਬਾਰੇ ਵਹਾਇਟ ਹਾਉਸ ਦਾ ਬਿਆਨ ਸਾਡੇ ਸੁਨਣ ਵਿਚ ਆਇਆ ਹੈ। ਪ੍ਰਧਾਨ ਮੰਤਰੀ ਨੇ ਜੂਨ 2017 ਵਿਚ ਅਮਰੀਕੀ ਦੌਰੇ ਦੇ ਸਮੇਂ ਰਾਸ਼ਟਰਪਤੀ ਟਰੰਪ ਨੂੰ ਉਨ੍ਹਾਂ ਦੀ ਸੁਵਿਧਾ ਮੁਤਾਬਕ ਭਾਰਤ ਦੀ ਯਾਤਰਾ ਦਾ ਸੱਦਾ ਦਿਤਾ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਈ ਰਸਮੀ ਜਾਂ ਲਿਖਤੀ ਸੱਦਾ ਨਹੀਂ ਦਿਤਾ ਗਿਆ ਸੀ ਕਿਉਂਕਿ ਰਸਮੀ ਸੱਦਾ ਦੇਣ ਤੋਂ ਪਹਿਲਾਂ ਸਾਦੀ ਜਿਹੀ ਜਾਣਕਾਰੀ ਲੈਣਾ ਦੋਨਾਂ ਦੇਸ਼ਾਂ ਦੇ ਵਿਚ ਇਕੋ ਜਿਹੀ ਰਵਾਇਤ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਉੱਚ ਪੱਧਰੀ ਗੱਲ ਬਾਤ ਭਾਰਤ ਅਮਰੀਕਾ ਦੀ ਰਣਨੀਤੀ ਸਾਂਝਾ ਅਤੇ ਮਹੱਤਵਪੂਰਣ ਭਾਗ ਹੈ ਅਤੇ ਦੋਨੇ ਪੱਖ ਅਪਸੀ ਸੁਵਿਧਾਨੁਸਾਰ ਮਿਤੀ ਅਤੇ ਮੌਕੇ ਤੇ ਇਕ ਦੂੱਜੇ ਕੋਲ ਦੌਰੇ ਕਰਦੇ ਰਹਿਣਗੇ। ਮੋਦੀ ਨੇ ਪਿਛਲੇ ਸਾਲ ਵਾਸ਼ਿੰਗਟਨ ਵਿਚ ਗੱਲਬਾਤ ਦੌਰਾਨ ਟਰੰਪ ਨੂੰ ਭਾਰਤ ਦੇ  ਦੋ ਪੱਖੀ ਦੌਰੇ ਲਈ ਸੱਦਾ ਕੀਤਾ ਸੀ। ਦੋਨਾਂ ਨੇਤਾਵਾਂ ਦਾ 30 ਨਵੰਬਰ ਅਤੇ ਇਕ ਦਸੰਬਰ ਨੂੰ ਅਰਜਟੀਨਾ ਵਿਚ ਜੀ-20 ਸਿਖਰ  ਸਮਾਰੋਹ 'ਚ ਸ਼ਾਮਿਲ ਹੋਣ ਦਾ ਪ੍ਰੋਗਰਾਮ ਹੈ।ਸੰਭ ਹੈ ਕਿ ਦੋਨੇ ਨੇਤਾ ਉੱਥੇ ਮੁਲਾਕਾਤ ਕਰਕੇ ਦੋ ਪੱਖਾਂ ਦੇ ਸਬੰਧਾਂ ਤੇ ਚਰਚਾ ਕਰਨਗੇ।