ਮੈਂ ਪਿਛੜੀ ਜਾਤੀ ਤੋਂ ਹਾਂ, ਇਸ ਲਈ ਨਿਸ਼ਾਨਾ ਬਣਾਇਆ : ਮੰਜੂ ਵਰਮਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਜੂ ਵਰਮਾ ਨੇ ਕਿਹਾ ਕਿ ਮੇਰਾ ਇਸ ਲਈ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਿ ਮੈਂ ਪਿਛੜੀ ਜਾਤੀ ਤੋਂ ਹਾਂ।

Manju Verma

ਪਟਨਾ,  ( ਭਾਸ਼ਾ ) : ਬਿਹਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਨੂੰ ਮੁੱਜਫਰਪੁਰ ਆਸਰਾ ਘਰ ਵਿਚ ਹਥਿਆਰ ਐਕਟ ਮਾਮਲੇ ਵਿਚ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਕੋਰਟ ਤੋਂ ਬਾਹਰ ਆਉਂਦਿਆਂ ਮੰਜੂ ਵਰਮਾ ਨੇ ਕਿਹਾ ਕਿ ਮੈਨੂੰ ਪਿਛਲੇ ਚਾਰ ਮਹੀਨੇ ਤੋਂ ਆਖਰ ਕਿਸ ਗੱਲ ਲਈ ਪਰੇਸ਼ਾਨ ਕੀਤਾ ਜਾ ਰਿਹਾ ਹੈ? ਮੇਰਾ ਇਸ ਲਈ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਿ ਮੈਂ ਪਿਛੜੀ ਜਾਤੀ ਤੋਂ ਹਾਂ। ਮੇਰੇ ਨਾਲ ਅਜਿਹਾ ਇਸ ਲਈ ਹੋ ਰਿਹਾ ਹੈ ਕਿ ਮੈਂ ਇਕ ਔਰਤ ਹਾਂ।

11 ਦਿਨਾਂ ਦੀ  ਜੁਡੀਸ਼ੀਅਲ ਹਿਰਾਸਤ ਖਤਮ ਹੋਣ ਤੋਂ ਬਾਅਦ ਸਾਬਕਾ ਸਮਾਜ ਭਲਾਈ ਵਿਭਾਗ ਮੰਤਰੀ ਮੰਜੂ ਵਰਮਾ ਨੂੰ ਬੇਗੁਸਰਾਇ ਦੀ ਮੰਝੌਲ ਉਪ-ਡਿਵੀਜ਼ਨ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਲਗਭਗ 3 ਮਹੀਨੇ ਫਰਾਰ ਰਹਿਣ ਤੋਂ ਬਾਅਦ ਮੰਜੂ ਵਰਮਾ ਨੇ 20 ਨਵੰਬਰ ਨੂੰ ਸਮਰਪਣ ਕਰ ਦਿਤਾ ਸੀ। ਜ਼ਿਕਰਯੋਗ ਹੈ ਕਿ ਮੰਜੂ ਵਰਮਾ ਅਤੇ ਉਨ੍ਹਾਂ ਦੇ ਪਤੀ ਚੰਦਰਸ਼ੇਖਰ ਵਰਮਾ ਦੇ ਬੇਗੁਸਰਾਇ ਵਿਖੇ ਘਰ 'ਤੇ ਗ਼ੈਰ ਕਾਨੂੰਨੀ ਤਰੀਕੇ ਨਾਲ 4 ਦਰਜਨ  ਤੋਂ ਵਧ ਹਥਿਆਰ ਬਰਾਮਦ ਕੀਤੇ ਗਏ ਸਨ।

ਇਸ ਤੋਂ ਬਾਅਦ ਦੋਹਾਂ 'ਤੇ ਹਥਿਆਰ ਐਕਟ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਮੰਜੂ ਵਰਮਾ ਨੇ ਮੁਖ ਮੰਤਰੀ ਨਿਤੀਸ਼ ਕੁਮਾਰ, ਉਪ ਮੁਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਅਤੇ ਸਾਬਕਾ ਮੁਖ ਮੰਤਰੀ ਜੀਤਨ ਰਾਮ ਮਾਂਝੀ ਸਮੇਤ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਤੋਂ ਸਵਾਲ ਪੁੱਛਿਆ ਹੈਵ ਕਿ ਉਨ੍ਹਾਂ ਦੀ ਗਲਤੀ ਕੀ ਸੀ ? ਪੇਸ਼ੀ ਤੋਂ ਬਾਅਦ ਫਿਰ ਦੋਹਾਂ ਨੂੰ ਜੇਲ ਭੇਜ ਦਿਤਾ ਗਿਆ। ਹੁਣ 13 ਸਤੰਬਰ ਨੂੰ ਦੋਹਾਂ ਦੀ ਅਦਾਲਤ ਵਿਚ ਪੇਸ਼ੀ ਹੋਵੇਗੀ।