Defense expo ਲਈ ਯੋਗੀ ਸਰਕਾਰ ਨਹੀਂ ਵੱਢੇਗੀ 65 ਹਜ਼ਾਰ ਦਰੱਖ਼ਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਟੈਂਕ ਅਤੇ ਹਥਿਆਰਾਂ ਦੀ ਲਗਾਈ ਜਾਣੀ ਹੈ ਪ੍ਰਦਰਸ਼ਨੀ

file photo

ਲਖਨਉ : ਦਸੰਬਰ ਵਿਚ ਹੋਣ ਵਾਲੇ ਡਿਫੈਂਸ ਐਕਸਪੋ ਦੇ ਲਈ ਗੋਤਮੀ ਨੇੜੇ ਦੇ ਲਗਭਗ  65 ਹਜ਼ਾਰ ਦਰਖ਼ਤ ਵੱਢੇ ਜਾਣ ਦੀ ਖਬਰ ਤੋਂ ਬਾਅਦ ਯੋਗੀ ਅਦਿਤਆਨਾਥ ਦੀ ਸਰਕਾਰ ਹਰਕਤ ਵਿਚ ਆਈ ਹੈ। ਲਖਨਉ ਨਗਰ ਨਿਗਮ ਵੱਲੋਂ  ਇਕ  ਸਰਕਾਰੀ ਨਿਰਦੇਸ਼ ਦੇ ਨਾਲ-ਨਾਲ ਇਸ ਗੱਲ ਨੂੰ ਲੈ ਕੇ ਸਫ਼ਾਈ ਦਿੱਤੀ ਗਈ ਹੈ ਕਿ 65 ਹਜ਼ਾਰ ਦਰਖ਼ਤ ਕੱਟੇ ਜਾਣ ਦੀ ਗੱਲ ਗਲ਼ਤ ਅਤੇ ਤੱਥਾ ਤੋਂ ਪਰ੍ਹੇ ਹੈ। ਡਿਫੈਂਸ ਐਕਸਪੋ ਦੇ ਲਈ ਕੋਈ ਦਰਖ਼ਤ ਨਹੀਂ ਕੱਟਿਆ ਜਾਵੇਗਾ ਬਲਕਿ ਗੋਤਮੀ ਕਿਨਾਰੇ ਲੱਗੇ ਛੋਟੇ-ਛੋਟੇ ਦਰਖ਼ਤਾਂ ਨੂੰ  ਨਗਰ ਨਿਗਮ ਕੁੱਝ ਦਿਨ ਦੇ ਲਈ ਦੂਜੀ ਥਾਵਾਂ ‘ਤੇ ਸ਼ਿਫ਼ਟ ਕਰੇਗੀ ਤਾਂਕਿ ਡਿਫੈਂਸ ਐਕਸਪੋ ਵਿਚ ਲਗਾਏ ਜਾ ਰਹੇ ਟੈਂਕ ਅਤੇ ਦੂਜੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਸਕੇ।

 ਸਰਕਾਰੀ ਗਲਿਆਰਿਆਂ ਤੋਂ ਲੈ ਕੇ ਮੀਡੀਆ ਵਿਚ ਇਸ ਗੱਲ ਦੀ ਚਰਚਾ ਤੇਜ਼ ਸੀ ਕਿ ਸਰਕਾਰ ਗੋਤਮੀ ਦੇ ਨੇੜੇ ਲੱਗੇ 65 ਹਜ਼ਾਰ ਦਰਖ਼ਤਾਂ ਨੂੰ ਵੱਢਣ ਜਾ ਰਹੀ ਹੈ ਪਰ ਸਰਕਾਰ ਨੇ ਇਸ ਬਾਰੇ ਆਪਣੀ ਸਫ਼ਾਈ ਜਾਰੀ ਕੀਤੀ ਹੈ।

ਨਗਰ ਨਿਗਮ ਛੋਟੇ ਅਤੇ ਸਜਾਵਟ ਵਾਲੇ ਦਰਖ਼ਤਾਂ ਨੂੰ ਉੱਥੋਂ ਹਟਾ ਕੇ ਸ਼ਹਿਰ ਦੀ ਵੱਖ-ਵੱਖ ਨਰਸਰੀਆਂ ਵਿਚ ਰੱਖੇਗਾ ਅਤੇ ਜਦੋਂ ਡਿਫੈਂਸ ਐਕਸਪੋ ਖ਼ਤਮ ਹੋਵੇਗੀ ਤਾਂ ਉਸਨੂੰ ਦੁਬਾਰਾ ਗੋਤਮੀ ਕਿਨਾਰੇ ਰਿਵਰ ਫਰੰਟ ‘ਤੇ ਵਾਪਸ ਲਗਾ ਦਿੱਤਾ ਜਾਵੇਗਾ। ਦਰਅਸਲ ਗੋਤਮ ਕਿਨਾਰੇ ਅਤੇ ਰਿਵਰ ਫਰੰਟ ਦੇ ਕੋਲ ਟੈਂਕ ਦੜਾਉਣ ਲਈ ਇਕ ਚੋੜੀ ਪੱਟੀ ਬਣਾਈ ਜਾ ਰਹੀ ਹੈ ਜਿਸ ‘ਤੇ ਟੈਂਕਾ ਦੀ ਪ੍ਰਦਰਸ਼ਨੀ ਲੱਗੇਗੀ ਜੋ ਡਿਫੈਂਸ ਦਾ ਬਹੁਤ ਹੀ ਆਕਰਸ਼ਕ ਸਮਾਗਮ ਹੋਵੇਗਾ।

ਸਰਕਾਰ ਦਾ ਮੰਨਣਾ ਹੈ ਕਿ ਅਜਿਹੇ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਰਿਵਰ ਫਰੰਟ  ਨੇੜੇ ਦੇ ਸਜਾਵਟੀ ਦਰਖ਼ਤਾਂ ਨੂੰ ਕੁੱਝ ਸਮੇਂ ਲਈ ਦੂਜੇ ਸਥਾਨਾਂ ਜਾਂ ਨਰਸਰੀਆਂ ਵਿਚ ਰੱਖਿਆ ਜਾਵੇਗਾ ਅਤੇ ਵਾਪਸ ਡਿਫੈਂਸ ਐਕਸਪੋ ਖ਼ਤਮ ਹੋਣ ਤੋਂ ਬਾਅਦ ਗੋਤਮੀ ਨਗਰ ਦੇ ਨੇੜੇ ਲਗਾ ਦਿੱਤਾ ਜਾਵੇਗਾ।