FASTag ਰੀਡਿੰਗ ਮਸ਼ੀਨ ਖਰਾਬ ਹੋਣ 'ਤੇ ਨਹੀਂ ਲਿਆ ਜਾਵੇਗਾ ਟੋਲ ਟੈਕਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਾਸਟੈਗ ਸਟੀਕਰ ਨੂੰ ਕਿਸੇ ਵੀ ਸਰਕਾਰੀ ਬੈਂਕ ਤੋਂ ਆਫਲਾਈਨ ਜਾਂ ਆਨਲਾਈਨ ਅਪਲਾਈ ਕਰਕੇ ਵੀ ਮੰਗਵਾਇਆ ਜਾ ਸਕਦਾ ਹੈ।

File Photo

ਨਵੀਂ ਦਿੱਲੀ : 15 ਜਨਵਰੀ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਿਆ 'ਤੇ ਫਾਸਟੈਗ ਲਾਜ਼ਮੀ ਹੋ ਜਾਵੇਗਾ ਪਰ ਜੇਕਰ ਤੁਹਾਡੇ ਕੋਲ ਵੈਦ ਅਤੇ ਕੰਮ ਕਰਨ ਵਾਲਾ ਫਾਸਟੈਗ ਹੈ ਅਤੇ ਫਾਸਟੈਗ ਰੀਡਿੰਗ ਮਸ਼ੀਨ ਖਰਾਬ ਹੈ ਤਾਂ ਤੁਹਾਡਾ ਕੋਈ ਟੋਲ ਟੈਕਸ ਨਹੀਂ ਲੱਗੇਗਾ। ਇਹੀ ਨਹੀਂ ਟੋਲ ਪਲਾਜ਼ਿਆ ਨੂੰ ਅਜਿਹੇ ਵਾਹਨਾਂ ਲਈ ਜੀਰੋ ਟਰਾਂਜੈਕਸ਼ਨ ਰਸੀਦ ਵੀ ਜਾਰੀ ਕਰਨਾ ਜਰੂਰੀ ਹੋਵੇਗਾ।

ਦਰਅਸਲ ਨੈਸ਼ਨਲ ਹਾਈਵੇ ਫ਼ੀਸ ਨਿਯਮਾਂ ਅਨੁਸਾਰ ਜੇਕਰ ਤੁਹਾਡੇ ਕੋਲ ਵੈਦ ਅਤੇ ਕੰਮ ਕਰਨ ਵਾਲਾ ਫਾਸਟੈਗ ਹੈ ਅਤੇ ਉਸ ਵਿਚ ਬੈਲੇਂਸ ਵੀ ਪੂਰਾ ਹੈ ਤਾਂ ਜਦੋਂ ਇਹ ਵਾਹਨ ਟੋਲ ਪਲਾਜ਼ਿਆਂ ਤੋਂ ਗੁਜ਼ਰ ਰਹੇ ਹੋਣ ਅਤੇ ਉੱਥੇ ਲੱਗੀ ਇਲੈਕਟ੍ਰਾਨਿਕ ਰੀਡਿੰਗ ਮਸ਼ੀਨ ਫਾਸਟੈਗ ਨੂੰ ਰੀਡ ਨਹੀਂ ਕਰ ਪਾ ਰਹੀ ਜਾਂ ਫਿਰ ਖਰਾਬ ਹੈ ਤਾਂ ਤੁਹਾਡੇ ਵਾਹਨ ਨੂੰ ਬਿਨਾਂ ਕਿਸੇ ਫੀਸ ਦੇ ਟੋਲ ਪਲਾਜ਼ੇ 'ਚੋਂ ਨਿਕਲਣ ਦੀ ਆਗਿਆ ਮਿਲ ਜਾਵੇਗੀ। ਇਸ ਤਰ੍ਹਾਂ ਦੇ ਟਰਾਂਜੈਕਸ਼ਨ ਦੇ ਲਈ ਜੀਰੋ ਟਰਾਂਜੈਕਸ਼ਨ ਰੀਸਦ ਵੀ ਦੇਣੀ ਜਰੂਰੀ ਹੋਵੇਗੀ।

ਫਾਸਟੈਗ ਸਟੀਕਰ ਨੂੰ ਕਿਸੇ ਵੀ ਸਰਕਾਰੀ ਬੈਂਕ ਤੋਂ ਆਫਲਾਈਨ ਜਾਂ ਆਨਲਾਈਨ ਅਪਲਾਈ ਕਰਕੇ ਵੀ ਮੰਗਵਾਇਆ ਜਾ ਸਕਦਾ ਹੈ। ਆਪਣੀ ਕਾਰ.ਜੀਪ ਅਤੇ ਵੈਨ ਦੇ ਲਈ ਤੁਸੀ ਆਨਲਾਈਨ ਐਮਾਜੋਨ, ਐਸਬੀਆਈ, ਆਈਸੀਆਈਸੀਆਈ, ਐਚਡੀਐਫਸੀ,ਐਕਸੀਸ ਬੈਂਕ ਅਤੇ ਆਈਡੀਐਫਸੀ ਫਰਸਟ ਬੈਂਕ ਤੋਂ ਵੀ ਲੈ ਸਕਦੇ ਹਨ।

ਫਾਸਟੈਗ ਨੂੰ ਖਰੀਦਣ ਤੋਂ ਬਾਅਦ ਇਸ ਨੂੰ ਐਕਟੀਵ ਕਰਨ MyFASTag ਐਪ ਵਿਚ ਆਪਣੀ ਅਤੇ ਆਪਣੇ ਵਹਾਨ ਦੀ ਜਾਣਕਾਰੀ ਭਰਨੀ ਹੋਵੇਗੀ। ਫਾਸਟੈਗ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।