ਪਾਕਿ ਫ਼ੌਜ ਦੀ ਗੋਲੀਬਾਰੀ 'ਚ 3 ਭਾਰਤੀ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਆਂਢੀ ਮੁਲਕ ਨੇ ਭਾਰਤ ਵਲੋਂ ਗੋਲੀਬਾਰੀ 'ਚ 4 ਮੌਤਾਂ ਦਾ ਦਾਅਵਾ ਕੀਤਾ

3 Indian shot dead by Pak Army

ਜੰਮੂ/ਇਸਲਾਮਾਬਾਦ : ਪਾਕਿਸਤਾਨੀ ਫ਼ੌਜ ਵੱਲੋਂ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ 'ਤੇ ਕੀਤੀ ਗਈ ਗੋਲੀਬਾਰੀ ਦੌਰਾਨ ਤਿੰਨ ਆਮ ਨਾਗਰਿਕ ਮਾਰੇ ਗਏ। ਉਧਰ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਭਾਰਤੀ ਫ਼ੌਜ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਉਸ ਦੇ 2 ਆਮ ਨਾਗਰਿਕਾਂ ਅਤੇ 2 ਫ਼ੌਜੀਆਂ ਦੀ ਮੌਤ ਹੋ ਗਈ।
ਪੁਲਿਸ ਨੇ ਕਿਹਾ ਕਿ ਕੰਟਰੋਲ ਰੇਖਾ 'ਤੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਸਲੋਤਰੀ ਪਿੰਡ ਵਿਖੇ ਇਕ ਮਹਿਲਾ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂ ਪਾਕਿਸਤਾਨੀ ਫ਼ੌਜ ਦਾ ਗੋਲਾ ਉਨ੍ਹਾਂ ਦੇ ਘਰ ਉਪਰ ਡਿੱਗਾ।

ਇਸ ਤੋਂ ਇਲਾਵਾ ਗੋਲੀਬਾਰੀ ਦੌਰਾਨ ਚਾਰ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਦੋ ਆਮ ਨਾਗਰਿਕ ਅਤੇ ਦੋ ਫ਼ੌਜੀ ਸ਼ਾਮਲ ਹਨ। ਕੰਟਰੋਲ ਰੇਖਾ ਨੇੜੇ ਰਹਿ ਰਹੇ ਲੋਕਾਂ ਨੇ ਕਿਹਾ ਕਿ ਉਹ ਜੰਗ ਵਰਗੇ ਹਾਲਾਤ ਵਿਚ ਜ਼ਿੰਦਗੀ ਬਤੀਤ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਹਾਲਾਤ ਨੂੰ ਵੇਖਦਿਆਂ ਕੰਟਰੋਲ ਰੇਖਾ ਤੋਂ ਪੰਜ ਕਿਲੋਮੀਟਰ ਦੇ ਘੇਰੇ ਵਿਚ ਪੈਂਦੇ ਸਾਰੇ ਵਿਦਿਅਕ ਅਦਾਰੇ ਬੰਦ ਕਰਨ ਐਲਾਨ ਕਰ ਦਿਤਾ ਜਦਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿਤੀ ਗਈ ਹੈ।

ਪਾਕਿਸਤਾਨੀ ਫ਼ੌਜ ਦੇ ਲੋਕ ਸੰਪਰਕ ਅਫ਼ਸਰ ਵੱਲੋਂ ਜਾਰੀ ਬਿਆਨ ਮੁਤਾਬਕ ਭਾਰਤੀ ਫ਼ੌਜ ਵੱਲੋਂ ਸਨਿਚਰਵਾਰ ਨੂੰ ਕੀਤੀ ਗਈ ਗੋਲੀਬਾਰੀ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ। ਬਿਆਨ ਵਿਚ ਦਾਅਵਾ ਕੀਤਾ ਗਿਆ ਕਿ ਭਾਰਤ ਵਾਲੇ ਪਾਸੇ ਤੋਂ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਅਤੇ ਚਾਰ ਮੌਤਾਂ ਤੋਂ ਇਲਾਵਾ ਇਕ ਮਹਿਲਾ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ।