ਹੋਲੀ ਲਈ ਪਤੀ ਵੱਲੋਂ ਸੂਟ ਨਾ ਮਿਲਣ 'ਤੇ ਭੜਕੀ ਮਾਂ ਨੇ ਕੁੱਟ-ਕੁੱਟ ਕੇ ਮਾਰੀ 6 ਮਹੀਨੇ ਦੀ ਬੱਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਤਾਬਕ ਅਲੀਗੜ੍ਹ ਦੇ ਰਾਮਪੁਰ ਪਿੰਡ ਦੀ ਰਹਿਣ ਵਾਲੀ...

husband refuses to buy her clothes for holi

ਅਲੀਗੜ੍ਹ: ਉੱਤਰ-ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿਚ 6 ਮਹੀਨੇ ਦੇ ਬੱਚੇ ਦੀ ਕੁੱਟਮਾਰ ਤੋਂ ਬਾਅਦ ਮੌਤ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਮਾਂ ਨੇ ਅਪਣੇ ਪਤੀ ਨਾਲ ਝਗੜੇ ਤੋਂ ਬਾਅਦ ਗੁੱਸੇ ਵਿਚ ਉਸ ਨੂੰ ਕੁੱਟ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅਪਰਾਧੀ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ ਔਰਤ ਦਾ ਕਹਿਣਾ ਹੈ ਕਿ ਉਸ ਨੇ ਇਹ ਸਭ ਜਾਣ-ਬੁੱਝ ਕੇ ਨਹੀਂ ਕੀਤਾ।

ਪੁਲਿਸ ਮੁਤਾਬਕ ਅਲੀਗੜ੍ਹ ਦੇ ਰਾਮਪੁਰ ਪਿੰਡ ਦੀ ਰਹਿਣ ਵਾਲੀ ਔਰਤ ਪਿੰਕੀ ਸ਼ਰਮਾ ਦਾ ਸ਼ਨੀਵਾਰ ਸ਼ਾਮ ਅਪਣੇ ਪਤੀ ਰਾਹੁਲ ਨਾਲ ਇਸ ਗੱਲ ਤੇ ਝਗੜਾ ਹੋ ਗਿਆ ਕਿ ਉਸ ਨੂੰ ਹੋਲੀ ਲਈ ਕੱਪੜੇ ਖਰੀਦਣ ਲਈ ਬਜ਼ਾਰ ਨਹੀਂ ਲੈ ਕੇ ਗਿਆ। ਗੁੱਸੇ ਵਿਚ ਪਿੰਕੀ ਨੇ ਅਪਣੀ 6 ਸਾਲ ਦੀ ਬੇਟੀ ਸੋਨੀ ਦੀ ਮਾਰਕੁੱਟ ਕਰ ਦਿੱਤੀ। ਉਸ ਨੇ ਅਪਣੀ ਮਾਸੂਮ ਬੱਚੀ ਨੂੰ ਇੰਨਾ ਜ਼ਿਆਦਾ ਕੁੱਟ ਦਿੱਤਾ ਕਿ ਉਸ ਦੀ ਮਾਸੂਮ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਰਾਹੁਲ ਨੇ ਥਾਣੇ ਵਿਚ ਅਪਣੀ ਪਤਨੀ ਪਿੰਕੀ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰਵਾ ਦਿੱਤਾ। ਪੁਲਿਸ ਨੇ ਪਿੰਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਇੰਚਾਰਜ ਨਰੇਸ਼ ਕੁਮਾਰ ਸਿੰਘ ਨੇ ਕਿਹਾ ਕਿ ਪਿੰਕੀ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਅਪਣੀ ਬੇਟੀ ਨੂੰ ਜਾਣ ਬੁੱਝ ਕੇ ਨਹੀਂ ਮਾਰਿਆ।

ਉਹ ਅਪਣੇ ਪਤੀ ਨਾਲ ਰੋਜ਼-ਰੋਜ਼ ਦੇ ਝਗੜਿਆਂ ਤੋਂ ਪਰੇਸ਼ਾਨ ਸੀ ਅਤੇ ਸ਼ਨੀਵਾਰ ਨੂੰ ਉਸ ਨੇ ਇਸ ਗੱਲ ਦਾ ਗੁੱਸਾ ਅਪਣੀ ਬੇਟੀ ਤੇ ਉਤਾਰ ਦਿੱਤਾ। ਉਸ ਨੇ ਦਸਿਆ ਕਿ ਉਸ ਨੂੰ ਪਤਾ ਨਹੀਂ ਸੀ ਕਿ ਇਸ ਨਾਲ ਉਸ ਦੀ ਜਾਨ ਚਲੀ ਜਾਵੇਗੀ। ਦਸਿਆ ਗਿਆ ਹੈ ਕਿ ਪਿੰਕੀ ਦਾ ਚਾਰ ਸਾਲ ਪਹਿਲਾਂ ਰਾਹੁਲ ਨਾਲ ਵਿਆਹ ਹੋਇਆ ਸੀ ਅਤੇ ਸੋਨੀ ਤੋਂ ਇਲਾਵਾ ਉਹਨਾਂ ਦਾ ਤਿੰਨ ਸਾਲ ਦਾ ਇਕ ਬੇਟਾ ਵੀ ਹੈ। ਰਾਹੁਲ ਇਕ ਤਾਲਾ ਫੈਕਟਰੀ ਵਿਚ ਕੰਮ ਕਰਦਾ ਹੈ।  

ਦਸ ਦਈਏ ਕਿ ਮਾਸੂਮ ਬੱਚਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਨਵੰਬਰ ਮਹੀਨੇ ਵੀ ਅਜਿਹਾ ਹੀ ਮਾਮਲਾ ਰਾਜਪੁਰਾ ਦੇ ਸ਼ਹੀਦ ਊਧਮ ਸਿੰਘ ਨਗਰ ਦਾ ਸਾਹਮਣੇ ਆਇਆ ਸੀ। ਜਿੱਥੇ ਇਕ ਗਰੀਬ ਪਰਿਵਾਰ ਨਾਲ ਸੰਬੰਧਤ ਬੱਚੀ ਨੂੰ ਇਕ ਮਾਂ-ਧੀ ਵਲੋਂ ਗਲੀ ਵਿਚ ਲੰਮੇ ਪਾ ਕੇ ਜਾਨਵਰਾਂ ਨਾਲ ਕੁੱਟਿਆ ਗਿਆ। ਇਸ ਦੌਰਾਨ ਉਥੇ ਮੌਜੂਦ ਕਿਸੇ ਵਿਅਕਤੀ ਵਲੋਂ ਕੁੱਟਮਾਰ ਦੀ ਇਸ ਘਟਨਾ ਦੀ ਵੀਡੀਓ ਆਪਣੇ ਮੋਬਾਈਲ ਵਿਚ ਕੈਦ ਕੀਤੀ ਗਈ ਸੀ।

ਉਕਤ ਮਾਂ ਧੀ ਵਲੋਂ ਬੱਚੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਦਰਿੰਦਗੀ ਦੀਆਂ ਹੱਦਾਂ ਪਾਰ ਕਰਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਸੀ ਦੂਜੇ ਪਾਸੇ ਪੀੜਤ ਬੱਚੀ ਦੇ ਪਰਿਵਾਰ ਅਤੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਮਾਂ-ਧੀ ਉਨ੍ਹਾਂ ਦੀ ਬੱਚੀ ਨੂੰ ਗਲਤ ਕੰਮ ਵਿਚ ਲਗਾਉਣਾ ਚਾਹੁੰਦੀਆਂ ਸਨ ਜਿਸ ਤੋਂ ਉਨ੍ਹਾਂ ਨੇ ਬੱਚੀ ਨੂੰ ਰੋਕਿਆ ਅਤੇ ਇਸੇ ਕਰਕੇ ਬੱਚੀ ਦੀ ਕੁੱਟਮਾਰ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।