ਆਜ਼ਾਦ ਵਰਗੇ ਸੀਨੀਅਰ ਆਗੂ ਨੂੰ ਕਾਂਗਰਸ ਵਲੋਂ ਨਿਸ਼ਾਨਾ ਬਣਾਇਆ ਜਾਣਾ ਦੁਖਦਾਈ : ਭਾਜਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਦੁਖ ਉਦੋਂ ਹੁੰਦਾ ਹੈ ਜਦੋਂ ਗੁਲਾਬ ਨਬੀ ਆਜ਼ਾਦ ਵਰਗੇ ਸੀਨੀਅਰ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ    

Sambit Patra


ਨਵੀਂ ਦਿੱਲੀ : ਭਾਜਪਾ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਵਿਚਕਾਰ ਚੱਲ ਰਹੀ ਜ਼ੁਬਾਨੀ ਜੰਗ ਦੇ ਮੱਦੇਨਜ਼ਰ ਮੰਗਲਵਾਰ ਨੂੰ ਵਿਰੋਧੀ ਪਾਰਟੀ ’ਤੇ ਇਹ ਕਹਿੰਦੇ ਹੋਏ ਨਿਸ਼ਾਨਾ ਸਾਧਿਆ ਕਿ ਉਸ ਦੀ ਵਿਚਾਰਧਾਰਾ ਸਿਰਫ਼ ਗਾਂਧੀ ਪਰਵਾਰ ਦੀ ‘ਇਛਾਵਾਂ’ ਨੂੰ ਪੂਰਾ ਕਰਨਾ ਹੈ ਅਤੇ ਜੋ ਕਈ ਉਸ ਦੇ ਵਿਰੁਧ ਬੋਲਦਾ ਹੈ ਜਾਂ ਪ੍ਰਧਾਨ ਮੰਤਰੀ ਮੋਦੀ ਦੇ ‘ਠੀਕ’ ਕਦਮਾਂ ਦਾ ਸਾਥ ਦਿੰਦਾ ਹੈ ਤਾਂ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਭਾਜਪਾ ਬੁਲਾਰਾ ਸੰਬਿਤ ਪਾਤੜਾ ਕਿਹਾ ਕਿ ਕਾਂਗਰਸ ਹਰ ਉਸ ਵਿਅਕਤੀ ਨੂੰ ਨਿਸ਼ਾਨਾ ਬਣਾਏਗੀ ਜੋ ਪਾਰਟੀ ਦੇ ਅੰਦਰ ਲੋਕਤੰਤਰ ਦੀ ਗੱਲ ਕਰੇਗਾ, ਪ੍ਰਧਾਨ ਦੀ ਚੋਣ ਚਾਹੇਗਾ, ਵਿਕਾਸ ਦੀ ਰਾਜਨੀਤੀ ਦਾ ਸਮਰਥਨ ਕਰੇਗਾ ਜਾਂ ਫਿਰ ਪ੍ਰਧਾਨ ਮੰਤਰੀ ਦੇ ਸਹੀ ਏਜੰਡੇ ਨਾਲ ਖੜਾ ਹੋਵੇਗਾ।

ਪਾਤੜਾ ਨੇ ਕਾਂਗਰਸ ਦੇ ਜੀ 23 ਆਗੂਆਂ ਵਲੋਂ ਪਾਰਟੀ ਦੇ ਢਾਂਚੇ ’ਚ ਤਬਦੀਲੀ ਦੀ ਵਕਾਲਤ ਨੂੰ ਉਸ ਦਾ ਅੰਦਰੂਨੀ ਮਾਮਲਾ ਦਸਿਆ ਅਤੇ ਕਿਹਾ ਕਿ ਦੁਖ ਉਦੋਂ ਹੁੰਦਾ ਹੈ ਜਦੋਂ ਗੁਲਾਬ ਨਬੀ ਆਜ਼ਾਦ ਵਰਗੇ ਸੀਨੀਅਰ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।