3 ਜੱਜਾਂ ਦੀ ਜਾਂਚ ਕਮੇਟੀ ਸਾਹਮਣੇ ਪੇਸ਼ ਹੋਏ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸੀਮਿਤ ਵਰਤਾਓ ਦੇ ਦੋਸ਼ਾਂ ਦੇ ਮਾਮਲੇ ‘ਚ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਏ...

Cheif Justice of India, Rajan Gogoi

ਨਵੀਂ ਦਿੱਲੀ : Harassment allegations against CJI- ਅਸੀਮਿਤ ਵਰਤਾਓ ਦੇ ਦੋਸ਼ਾਂ ਦੇ ਮਾਮਲੇ ‘ਚ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਸੁਪਰੀਮ ਕੋਰਟ ਦੀ ਤਿੰਨ ਜਸਟਿਸਾਂ ਦੀ ਬਣਾਈ ਕਮੇਟੀ ਸਾਬਕਾ ਔਰਤ ਕਰਮਚਾਰੀ ਵੱਲੋਂ ਸੀਜੇਆਈ ‘ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਸੁਪਰੀਮ ਕੋਰਟ ਵੱਲੋਂ ਦੋਸ਼ਾਂ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਜਾਂਚ ਕਮੇਟੀ ਜਲਦੀ ਹੀ ਆਪਣੀ ਰਿਪੋਰਟ ਕੋਰਟ ਨੂੰ ਸੌਂਪੇਗੀ। ਦੱਸ ਦਈਏ ਕਿ ਕਮੇਟੀ ਨੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਬੇਨਤੀ ਪੱਤਰ (Letter of Request ) ਭੇਜਿਆ ਸੀ, ਜਿਸਨੂੰ ਸਵੀਕਾਰ ਕਰਨ ਤੋਂ ਬਾਅਦ ਚੀਫ਼ ਜਸਟਿਸ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਦਰਅਸਲ, ਉੱਚ ਸੰਵਿਧਾਨਕ ਅਹਿਦਿਆਂ ‘ਤੇ ਤੈਨਾਤ ਪ੍ਰਧਾਨ ਮੰਤਰੀ, ਮੁੱਖ ਜੱਜ ਅਤੇ ਰਾਸ਼ਟਰਪਤੀ ਨੂੰ ਸੰਮਨ ਨਹੀ ਭੇਜਿਆ ਜਾਂਦਾ, ਉਨ੍ਹਾਂ ਨੂੰ ਬੇਨਤੀ ਪੱਤਰ ਭੇਜਿਆ ਜਾਂਦਾ ਹੈ।

ਉਥੇ ਹੀ, ਸ਼ਿਕਾਇਤ ਕਰਤਾ ਸਾਬਕਾ ਮਹਿਲਾ ਕਰਮਚਾਰੀ ਨੇ ਤਿੰਨ ਦਿਨ ਕਮੇਟੀ ‘ਚ ਪੇਸ਼ ਹੋਣ ਤੋਂ ਬਾਅਦ ਮੰਗਲਵਾਰ ਨੂੰ ਜਾਂਚ ਕਮੇਟੀ ‘ਤੇ ਸਵਾਲ ਚੁੱਕਦੇ ਹੋਏ ਕਮੇਟੀ ਦੀ ਕਾਰਵਾਈ ‘ਚ ਭਾਗ ਲੈਣ ਤੋਂ ‍ਮਨਾਹੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਜਾਂਚ ਕਮੇਟੀ ਨੇ ਏਕਤਰਫ਼ਾ ਸੁਣਵਾਈ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਔਰਤ ਨੇ ਇਲਜ਼ਾਮ ਲਗਾਇਆ ਸੀ ਕਿ ਉਸਨੂੰ ਤਿੰਨ ਜਸਟਿਸ ਦੀ ਜਾਂਚ ਕਮੇਟੀ ਵਲੋਂ ਨਿਆਂ ਮਿਲਣ ਦੀ ਉਂਮੀਦ ਨਹੀਂ ਹੈ। ਇਸ ਲਈ ਉਹ ਅੱਗੇ ਤੋਂ ਜਾਂਚ ਕਮੇਟੀ ਦੀ ਕਾਰਵਾਈ ਵਿੱਚ ਭਾਗ ਨਹੀਂ ਲਵੇਗੀ ਔਰਤ ਨੇ ਇਹ ਗੱਲਾਂ ਪ੍ਰੈਸ ਕਾਂਨਫਰੰਸ ‘ਚ ਬਿਆਨ ਜਾਰੀ ਕਰ ਕੀਤੀਆਂ ਹਨ।