ਸੁਪਰੀਮ ਕੋਰਟ ਦੇ ਨਵੇਂ ਬਣੇ ਮੁੱਖ ਜੱਜ ਰੰਜਨ ਗੋਗੋਈ ਕੋਲ ਨਾ ਤਾਂ ਗੱਡੀ ਹੈ ਅਤੇ ਨਾ ਹੀ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਗੱਲ ਹੈ ਕਿ ਸੁਪਰੀਮ ਕੋਰਟ ਦੇ ਸਫ਼ਲ ਸੀਨੀਅਰ ਵਕੀਲ ਇਕ ਦਿਨ ਵਿਚ 50 ਲੱਖ ਰੁਪਏ ਤੋਂ ਵੀ ਜ਼ਿਆਦਾ ਕਮਾ ਲੈਂਦੇ ਹਨ...

Chief Justice Of India

ਨਵੀਂ ਦਿੱਲੀ : ਆਮ ਗੱਲ ਹੈ ਕਿ ਸੁਪਰੀਮ ਕੋਰਟ ਦੇ ਸਫ਼ਲ ਸੀਨੀਅਰ ਵਕੀਲ ਇਕ ਦਿਨ ਵਿਚ 50 ਲੱਖ ਰੁਪਏ ਤੋਂ ਵੀ ਜ਼ਿਆਦਾ ਕਮਾ ਲੈਂਦੇ ਹਨ। ਉਹਨਾਂ ਦੀ ਤੁਲਨਾ ਮੈਂ ਸੁਪਰੀਮ ਕੋਰਟ ਦੇ ਜੱਜ ਨਾਲ ਕਰਦਾ ਹਾਂ ਇਸ ਨੂੰ ਮੋਟੇ ਤੌਰ 'ਤੇ ਇਕ ਲੱਖ ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ। ਹਾਲਾਂਕਿ ਇਹ ਵੀ ਸਹੀ ਹੈ ਕਿ ਭੱਤਿਆਂ ਅਤੇ ਘਰ ਦੀ ਸੁਵਿਧਾ ਦੇ ਨਾਲ-ਨਾਲ ਉਹਨਾਂ ਨੂੰ ਕਈ ਹੋਰ ਸਹੂਲਤਾਂ  ਮਿਲਦੀਆਂ ਹਨ। ਸ਼ਾਇਦ ਇਸ ਹੀ ਲਾਈਨ ਵਿਚ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਦੇ ਬਾਹਰ ਜਾਣ ਅਤੇ ਜੱਜ ਦੀਪਕ ਮਿਸ਼ਰਾ ਦੀ ਵਿਦਾਈ ਸਮਾਰੋਹ ਵਿਚ ਕਿਹਾ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਤਨਖਾਹ ਵਿਚ ਤਿੰਨ ਗੁਣਾ ਵਾਧਾ ਹੋਣਾ ਚਾਹੀਦਾ ਹੈ।

ਇਸ ਸੰਦਰਭ ਵਿਚ ਦੇਸ਼ ਦੇ 46ਵੇਂ ਚੀਫ਼ ਜੱਜ ਰੰਜਨ ਗੋਗੋਈ ਦੀ ਜਾਇਦਾਦ ਉਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਉਹਨਾਂ ਕੋਲ ਕੋਈ ਵੀ ਸੋਨੇ ਦਾ ਕੋਈ ਗਹਿਣਾ ਨਹੀਂ ਹੈ। ਉਹਨਾਂ ਦੀ ਪਤਨੀ ਦੇ ਕੋਲ ਜਿਹੜੇ ਸੋਨੇ ਦੇ ਗਹਿਣੇ ਹਨ ਉਹ ਵਿਆਹ ਦੇ ਸਮੇਂ ਪਰਿਵਾਰ-ਰਿਸ਼ਤੇਦਾਰ, ਮਿੱਤਰਾਂ ਤੋਂ ਮਿਲੇ ਸੀ। ਉਹਨਾਂ ਦੇ ਕੋਲ ਕੋਈ ਨਿਜੀ ਵਾਹਨ ਨਹੀਂ ਹੈ ਹਾਲਾਂਕਿ ਇਸਦਾ ਇਕ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਕਰੀਬ ਦੋ ਦਹਾਕੇ ਪਹਿਲਾਂ ਜਦੋਂ ਉਹ ਜੱਜ ਬਣੇ ਸੀ ਉਸ ਸਮੇਂ ਤੋਂ ਹੀ ਉਹਨਾਂ ਨੂੰ ਸਰਕਾਰੀ ਗੱਡੀ ਦਿੱਤੀ ਗਈ ਸੀ। ਸਟਾਕ ਮਾਰਕਿਟ ਵਿਚ ਉਹਨਾਂ ਦਾ ਕੋਈ ਨਿਵੇਸ਼ ਨਹੀਂ ਹੈ।

ਇਸ ਦੇ ਨਾਲ ਹੀ ਜੱਜ ਗੋਗੋਈ ਉਤੇ ਕੋਈ ਦੇਣਦਾਰੀ, ਲੋਨ, ਓਵਰਡ੍ਰਾਫ਼ਟ ਨਹੀਂ ਹੈ। 2012 ਵਿਚ ਜੱਜ ਰੰਜਨ ਗੋਗੋਈ ਨੇ ਅਪਣੀ ਜਾਇਦਾਦ ਜਨਤਕ ਕੀਤੀ ਸੀ। ਜੱਜ ਗੋਗੋਈ ਅਤੇ ਪਤਨੀ ਦੀ ਐਲਆਈਸੀ ਪਾਲੀਸੀ ਨੂੰ ਮਿਲਾ ਕੇ ਉਹਨਾਂ ਕੋਲ ਤਕਰੀਬਨ 30 ਦਾ ਬੈਂਕ ਬਕਾਇਆ ਹੈ। ਇਸ ਸਾਲ ਜੁਲਾਈ ਵਿਚ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ 1999 ਵਿਚ ਗੁਵਾਹਾਟੀ ਹਾਈ ਕੋਰਟ ਦੇ ਜੱਜ ਬਣਨ ਉਤੇ ਪਹਿਲਾਂ ਉਹਨਾਂ ਨੇ ਉਥੇ ਇਕ ਪਲਾਟ ਖਰੀਦਿਆ ਸੀ। ਉਸ ਨੂੰ ਇਸ ਸਾਲ ਜੂਨ ਵਿਚ 65 ਲੱਖ ਰੁਪਏ ਵਿਚ ਕਿਸੇ ਨੂੰ ਵੇਚ ਦਿੱਤਾ ਸੀ। ਉਹਨਾਂ ਨੇ ਖਰੀਦਣ ਵਾਲੇ ਦਾ ਨਾਂ ਵੀ ਦੱਸਿਆ ਹੈ।

ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ 2015 ਵਿਚ ਉਹਨਾਂ ਦੀ ਮਾਂ ਨੇ ਜੱਜ ਗੋਗੋਈ ਅਤੇ ਪਤਨੀ ਦੇ ਨਾਂ ਗੁਵਾਹਾਟੀ ਦੇ ਕੋਲ ਜਪਰੀਗੋਗ ਪਿੰਡ ਵਿਚ ਇਕ ਪਲਾਟ ਟ੍ਰਾਂਸਫਰ ਕੀਤਾ ਸੀ। ਜੱਜ ਰੰਜਨ ਗੋਗੋਈ ਦੇਸ਼ ਦੇ ਸੰਭਵ ਤੌਰ ਤੇ ਅਜਿਹੇ ਮੁੱਖ ਜੱਜ ਬਣੇ ਹਨ। ਇਹਨਾਂ ਦੇ ਪਿਤਾ ਮੁੱਖ ਮੰਤਰੀ ਰਹੇ ਹਨ। ਉਹਨਾਂ ਦੇ ਪਿਤਾ ਕੇਸ਼ਬ ਚੰਦਰ ਗੋਗੋਈ ਅਸਾਮ ਦੇ ਮੁੱਖ ਮੰਤਰੀ ਰਹੇ ਹਨ। ਜਦੋਂ ਰੰਜਨ ਗੋਗੋਈ ਅਤੇ ਉਹਨਾਂ ਦੇ ਵੱਡੇ ਭਰਾ ਸਕੂਲ ਜਾਣ ਦੇ ਲਾਈਕ ਹੋਏ ਤਾਂ ਉਹਨਆਂ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੋਨਾਂ ਵਿਚੋਂ ਕੋਈ ਇਕ ਹੀ ਗੋਲਪਾੜਾ ਦੇ ਸੈਨਿਕ ਸਕੂਲ ਵਿਚ ਦਾਖਲਾ ਲੈ ਸਕਦਾ ਹੈ।

ਇਸ ਲਈ ਸ਼ਿੱਕਾ ਉਛਾਲ ਕੇ ਤੈਅ ਕੀਤਾ ਸੀ ਕਿ ਦੋਨਾਂ ਭਰਾਵਾਂ ਵਿਚੋਂ ਕਿਹੜਾ ਸੈਨਿਕ ਸਕੂਲ ਜਾਵੇਗਾ, ਨਤੀਜਾ ਉਹਨਾਂ ਦੇ ਵੱਡੇ ਭਰਾ ਅੰਜਨ ਦੇ ਪੱਖ ਵਿਚ ਰਿਹਾ, ਅੰਜਨ ਆਰਮੀ ਸਕੂਲ ਗਏ ਅਤੇ ਬਾਅਦ ਵਿਚ ਏਅਰ ਮਾਰਸ਼ਲ ਬਣੇ।ਰੰਜਨ ਗੋਗੋਈ ਨੇ ਡਿਬਰੂਗੜ੍ਹ ਦੇ ਡਾਨ ਬਾਸਕੋ ਸਕੂਲ ਵਿਚ ਦਾਖਲਾ ਲਿਆ ਅਤੇ ਉਸ ਤੋਂ ਬਾਅਦ ਦਿੱਲੀ ਦੇ ਸੇਂਟ ਸਟੀਫੇਂਸ ਤੋਂ ਇਤਿਹਾਸ ਵਿਚ ਡਿਗਰੀ ਪ੍ਰਾਪਤ ਕੀਤੀ।

ਉਸ ਤੋਂ ਬਾਅਦ ਪਿਤਾ ਦੀ ਇਛਾ ਦਾ ਸਨਮਾਨ ਕਰਦੇ ਹੋਏ ਸੰਘ ਲੋਕ ਸੇਵਾ ਆਯੋਗ (ਯੂਪੀਐਸਸੀ) ਦੀ ਪਰੀਖਿਆ ਵਿਚ ਬੈਠੇ ਅਤੇ ਸਫ਼ਲ ਰਹੇ ਪਰ ਅਪਣੇ ਪਿਤਾ ਨਾਲ ਬੇਹੱਦ ਇਮਾਨਦਾਰੀ ਤੋਂ ਕਿਹਾ ਕਿ ਇਹ ਕਾਨੂੰਨ ਦੀ ਡਿਗਰੀ ਲੈ ਕੇ ਇਸ ਲਾਈਨ ਵਿੱਚ ਅਪਣੇ ਕੈਰੀਅਰ ਬਣਾਇਆ। 18 ਨਵੰਬਰ 1954 ਨੂੰ ਜਨਮ ਹੋਇਆ। ਪੰਜ ਭਰਾ-ਭੈਣਾਂ ਵਿਚ ਦੂਜੇ ਨਵੰਬਰ ਨੂੰ ਰੰਜਨ ਗੋਗੋਈ 1978 ਵਿਚ ਬਾਰ ਨਾਲ ਜੁੜੇ ਅਤੇ ਗੁਹਾਵਾਟੀ ਹਾਈ ਗੋਰਟ ਵਿਚ ਵਕਾਲਤ ਸ਼ੁਰੂ ਕੀਤੀ। 2001 ਵਿਚ ਸਥਾਈ ਜੱਜ ਬਣੇ। ਉਸ ਤੋਂ 10 ਸਾਲ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜੱਜ ਬਣੇ। ਅਤੇ ਹੁਣ 2018 ਵਿੱਚ ਸੁਪਰੀਮ ਦੇ ਮੁੱਖ ਜੱਜ ਬਣੇ।