ਸਰੀਰ ਵਿਚ ਇਹਨਾਂ ਦੋ ਸੈਲਜ਼ ਦੀ ਮਦਦ ਨਾਲ ਦਾਖਲ ਹੁੰਦਾ ਹੈ ਕੋਰੋਨਾ, ਹੋਈ ਪਛਾਣ
ਇਕ ਨਵੀਂ ਖੋਜ ਦੀ ਰਿਪੋਰਟ ਮੁਤਾਬਕ ਵਿਗਿਆਨਕਾਂ ਨੇ ਉਹਨਾਂ ਸੈਲਜ਼ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦੀ ਮਦਦ ਨਾਲ ਕੋਰੋਨਾ ਵਾਇਰਸ ਸਰੀਰ ਵਿਚ ਦਾਖਲ ਹੁੰਦਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਹਰ ਰੋਜ਼ ਨਵੇਂ ਦਾਅਵੇ ਸਾਹਮਣੇ ਆਉਂਦੇ ਹਨ। ਇਕ ਨਵੀਂ ਖੋਜ ਦੀ ਰਿਪੋਰਟ ਮੁਤਾਬਕ ਵਿਗਿਆਨਕਾਂ ਨੇ ਉਹਨਾਂ ਸੈਲਜ਼ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦੀ ਮਦਦ ਨਾਲ ਕੋਰੋਨਾ ਵਾਇਰਸ ਸਰੀਰ ਵਿਚ ਦਾਖਲ ਹੁੰਦਾ ਹੈ। ਖੋਜ ਮੁਤਾਬਕ ਕੋਵਿਡ-19 ਬਿਮਾਰੀ ਪੈਦਾ ਕਰਨ ਵਾਲਾ SARS-CoV-2 ਸਾਡੇ ਸਰੀਰ ਵਿਚ ਦਾਖਣ ਹੋਣ ਲਈ ਨੱਕ ਦੇ ਅੰਦਰ ਮੌਜੂਦ ਦੋ ਤਰ੍ਹਾਂ ਦੇ ਖਾਸ ਸੈਲਸ ਦੀ ਵਰਤੋਂ ਕਰਦਾ ਹੈ।
ਵਿਗਿਆਨਕਾਂ ਦਾ ਕਹਿਣਾ ਹੈ ਕਿ ਨੱਕ ਦੇ ਅੰਤਰ ਦੀ ਪਰਤ ਵਿਚ ਮੌਜੂਦ ਗਾਬਲੇਟ ਸੈਲ ਅਤੇ ਸਿਲੀਅਟ ਸੈਲ ਵਿਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ, ਜੋ ਕੋਵਿਡ਼-19 ਸ਼ੁਰੂਆਤੀ ਸੰਕਰਮਣ ਬਿੰਦੂਆਂ ਦਾ ਕੰਮ ਕਰਦਾ ਹੈ। ਇਸ ਨਾਲ ਗਲੋਬਲ ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਦਾ ਕਾਰਣ ਵੀ ਸਪੱਸ਼ਟ ਹੋ ਜਾਂਦਾ ਹੈ।
ਵਿਗਿਆਨਕਾਂ ਦਾ ਮੰਨਣਾ ਹੈ ਕਿ ਇਸ ਨਵੀਂ ਖੋਜ ਦੀ ਮਦਦ ਨਾਲ ਕੋਰੋਨਾ ਵਾਇਰਸ ਦੇ ਟ੍ਰਾਂਸਮਿਸ਼ਨ ਨੂੰ ਘਟਾਉਣ ਲਈ ਨਵੇਂ ਤਰੀਕੇ ਵਿਕਸਿਤ ਕਰਨ ਵਿਚ ਕਾਫੀ ਮਦਦ ਮਿਲੇਗੀ। ਨੇਚਰ ਮੈਡੀਸਿਨ ਵਿਚ ਛਪੀ ਖੋਜ ਵਿਚ ਦੱਸਿਆ ਗਿਆ ਹੈ ਕਿ ਸਰੀਰ ਦੇ ਐਂਟਰੀ ਪੁਆਇੰਟ ਦੇ ਤੌਰ 'ਤੇ ਵਰਤੇ ਜਾਣ ਵਾਲੇ ਸੈਲਸ ਕਿਸ ਤਰ੍ਹਾਂ ਇਮਿਊਨ ਸਿਸਟਮ ਦੇ ਜੀਨਸ ਨਾਲ ਜੁੜੇ ਹੁੰਦੇ ਹਨ।
ਵਿਗਿਆਨਕਾਂ ਦਾ ਕਹਿਣਾ ਹੈ ਕਿ ਇਸ ਖੋਜ ਨਾਲ ਟ੍ਰਾਂਸਮਿਸ਼ਨ ਦੇ ਖਤਰੇ ਨੂੰ ਘੱਟ ਕਰਨ ਲਈ ਸਰੀਰ ਵਿਚ ਮੌਜੂਦ ਲੱਛਣਾਂ ਦਾ ਪਤਾ ਚੱਲਦਾ ਹੈ। ਖੋਜਕਰਤਾਵਾਂ ਨੇ ਨੱਕ ਤੋਂ ਇਲਾਵਾ ਅੱਖਾਂ ਅਤੇ ਦੂਜੇ ਅੰਗਾਂ ਵਿਚ ਮੌਜੂਦ ਅਜਿਹੀਆਂ ਹੀ ਸੈਲਸ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦੀ ਮਦਦ ਨਾਲ ਵਾਇਰਸ ਸਰੀਰ ਵਿਚ ਦਾਖਲ ਹੋ ਕੇ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ।
ਬ੍ਰਿਟੇਨ ਦੇ ਵੈਲਕਮ ਸੈਂਗਰ ਇੰਸਟੀਚਿਊਟ ਦੇ ਡਾਕਟਰ ਨੇ ਦੱਸਿਆ ਕਿ, 'ਖੋਜ ਦੌਰਾਨ ਅਸੀਂ ਪਾਇਆ ਕਿ ਵੱਖ-ਵੱਖ ਅੰਗਾਂ ਵਿਚ ਮੌਜੂਜ ਰਿਸੇਪਟਰ ਪ੍ਰੋਟੀਨ-ACE2 ਅਤੇ TMPRSS2 ਪ੍ਰੋਟੀਨ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆਉਂਦੇ ਹੀ ਕਿਰਿਆਸ਼ੀਲ ਹੋ ਜਾਂਦੀ ਹੈ'। ਨੀਦਰਲੈਂਡ ਯੂਨੀਵਰਸਿਟੀ ਮੈਡੀਕਲ ਸੈਂਟਰ ਗ੍ਰੇਨਿੰਗਨ ਦੇ ਡਾਕਟਰ ਦਾ ਕਹਿਣਾ ਹੈ ਕਿ ਨੱਕ ਦੇ ਇਹਨਾਂ ਦੋਵੇਂ ਸੈਲਜ਼ ਨੂੰ ਪਹਿਲੀ ਵਾਰ ਕੋਰੋਨਾ ਵਾਇਰਸ ਦੇ ਟ੍ਰਾਂਸਮਿਸ਼ਨ ਨਾਲ ਜੋੜ ਕੇ ਖੋਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਵੀ ਕਈ ਅਜਿਹੇ ਕਾਰਨ ਹਨ, ਜਿਨ੍ਹਾਂ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਵਿਚ ਮਦਦ ਮਿਲਦੀ ਹੈ। ਨੱਕ ਦੀ ਅੰਦਰੂਨੀ ਪਰਤ ਵਿਚ ਇਹਨਾਂ ਸੈਲਜ਼ ਦੀ ਮੌਜੂਦਗੀ ਕਾਰਨ ਵਾਇਰਸ ਇਹਨਾਂ ਤੱਕ ਅਸਾਨੀ ਨਾਲ ਪਹੁੰਚ ਜਾਂਦਾ ਹੈ। ਇੱਥੋਂ ਛਿੱਕ ਆਉਣ ਜਾਂ ਸਾਹ ਲੈਣ ਦੌਰਾਨ ਵਾਇਰਸ ਦੂਜੇ ਲੋਕਾਂ ਵਿਚ ਤੇਜ਼ੀ ਨਾਲ ਫੈਲਦਾ ਹੈ। ਖੋਜ ਮੁਤਾਬਕ ਕੋਰੋਨਾ ਅੱਖਾਂ ਅਤੇ ਹੰਝੂਆਂ ਦੇ ਜ਼ਰੀਏ ਵੀ ਫੈਲ ਸਕਦਾ ਹੈ