‍ਯੂਪੀ 'ਚ ਹਿੰਦੂ ਮਹਿਲਾ ਨਾਲ ਰਿਸ਼ਤਾ ਰੱਖਣ ਵਾਲੇ ਮੁਸਲਿਮ ਨੌਜਵਾਨ ਦੀ ਕੁੱਟਮਾਰ, ਬਣਾਈ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ 24 ਸਾਲਾਂ ਦੇ ਮੁਸਲਿਮ ਨੌਜਵਾਨ ਦੇ ਨਾਲ ਕੁੱਝ ਲੋਕਾਂ ਨੇ ਮਾਰਕੁੱਟ ਕੀਤੀ ਅਤੇ ਧਮਕੀ ਦਿਤੀ ਕਿਉਂਕਿ ਉਸ ਦਾ ...

muslim youth beaten

ਕਾਨਪੁਰ : ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ 24 ਸਾਲਾਂ ਦੇ ਮੁਸਲਿਮ ਨੌਜਵਾਨ ਦੇ ਨਾਲ ਕੁੱਝ ਲੋਕਾਂ ਨੇ ਮਾਰਕੁੱਟ ਕੀਤੀ ਅਤੇ ਧਮਕੀ ਦਿਤੀ ਕਿਉਂਕਿ ਉਸ ਦਾ ਕਿਸੇ ਦੂਜੇ ਧਰਮ ਦੀ ਲੜਕੀ ਨਾਲ ਰਿਸ਼ਤਾ ਸੀ। ਹਮਲਾਵਰਾਂ ਨੇ ਮਾਰਕੁੱਟ ਦਾ ਇਕ ਵੀਡੀਓ ਵੀ ਬਣਾਇਆ ਹੈ, ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੀੜਤਾ ਦੇ ਕਿਵੇਂ ਥੱਪੜ ਮਾਰੇ ਜਾ ਰਹੇ ਹਨ। 

ਜਦੋਂ ਪੀੜਤ ਨੌਜਵਾਨ ਤੋਂ ਪੁਛਿਆ ਗਿਆ ਕਿ ਤਾਂ ਉਸ ਨੇ ਦਸਿਆ ਕਿ ਮਹਿਲਾ ਨਾਲ ਪਿਛਲੇ ਸਾਲਾਂ ਤੋਂ ਗੱਲਬਾਤ ਕਰ ਰਿਹਾ ਹੈ। ਘਟਨਾ ਦੇ ਸਮੇਂ ਪੀੜਤ ਉਸ ਮਹਿਲਾ ਨੂੰ ਮਿਲਣ ਲਈ ਰੇਲਵੇ ਸਟੇਸ਼ਨ ਗਿਆ ਸੀ। ਇਸੇ ਦੌਰਾਨ ਮੁਲਜ਼ਮ ਵੀ ਉਸ ਦਾ ਚੁੱਪਚਾਪ ਪਿੱਛਾ ਕਰਦੇ ਹੋਏ ਰੇਲਵੇ ਸਟੇਸ਼ਨ ਪਹੁੰਚ ਗਏ। ਵੀਡੀਓ ਵਿਚ ਮੁਲਜ਼ਮ ਉਸ ਦੀ ਪੀੜਤ ਨੂੰ ਉਸ ਦੇ ਅਤੇ ਮਹਿਲਾ ਦੇ ਸਬੰਧਾਂ ਦੇ ਬਾਰੇ ਵਿਚ ਪੁੱਛ ਰਹੇ ਹਨ। 

ਜਾਣਕਾਰੀ ਅਨੁਸਾਰ ਮਹਿਲਾ ਹਿੰਦੂ ਹੈ। ਵੀਡੀਓ ਵਿਚ ਮੁਲਮਜ਼ਾਂ ਨੂੰ ਧਮਕੀ ਦਿੰਦੇ ਹੋਏ ਸਾਫ਼ ਸੁਣਿਆ ਜਾ ਸਕਦਾ ਹੈ। ਉਹ ਕਹਿ ਰਹੇ ਸਨ ਕਿ ਤੂੰ ਜੋ ਕੀਤਾ ਹੈ, ਉਸ ਦਾ ਨਤੀਜਾ ਭੁਗਤਣਾ ਪਵੇਗਾ। ਵੀਡੀਓ ਵਿਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਤੇਰੀ ਜ਼ਿੰਦਗੀ ਬਰਬਾਦ ਨਾ ਕਰ ਦਿਤੀ ਤਾਂ ਅਪਣਾ ਨਾਮ ਬਦਲ ਦੇਵਾਂਗੇ। ਉਨ੍ਹਾਂ ਵਿਚ ਇਕ ਕਹਿੰਦਾ ਹੈ ਕਿ ਇਸ ਨੂੰ ਘੱਟ ਭੀੜ ਵਾਲੀ ਜਗ੍ਹਾ ਵਿਚ ਲਿਜਾਣਾ ਚਾਹੀਦਾ ਹੈ। ਏਜੰਸੀ