ਯੂਪੀ ਏਟੀਐਸ ਦੇ ਐਸਪੀ ਰਾਜੇਸ਼ ਸਾਹਨੀ ਨੇ ਦਫ਼ਤਰ 'ਚ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਏਟੀਐਸ ਦੇ ਐਡੀਸ਼ਨਲ ਐਸਪੀ ਰਾਜੇਸ਼ ਸਾਹਨੀ ਨੇ ਅਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਏਡੀਜੀ ...

ips officer rajesh sahni

ਲਖਨਊ : ਉਤਰ ਪ੍ਰਦੇਸ਼ ਏਟੀਐਸ ਦੇ ਐਡੀਸ਼ਨਲ ਐਸਪੀ ਰਾਜੇਸ਼ ਸਾਹਨੀ ਨੇ ਅਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਏਡੀਜੀ ਕਾਨੂੰਨ ਵਿਵਸਕਾ ਆਨੰਦ ਕੁਮਾਰ ਨੇ ਦਸਿਆ ਕਿ ਪੁਲਿਸ ਟੀਮ ਏਟੀਐਸ ਮੁੱਖ ਦਫ਼ਤਰ ਸਥਿਤ ਸਾਹਨੀ ਦੇ ਕਮਰੇ ਵਿਚ ਪਹੁੰਚੀ ਤਾਂ ਉਹ ਜ਼ਮੀਨ 'ਤੇ ਡਿਗੇ ਹੋਏ ਮਿਲੇ ਅਤੇ ਉਨ੍ਹਾਂ ਦੇ ਸਿਰ ਵਿਚ ਗੋਲੀ ਲੱਗੀ ਹੋਈ ਸੀ।