ਪੁਰਾਣੀ ਦਿੱਲੀ ਵਿਚ ਧਾਰਮਿਕ ਸਥਾਨ ਦੇ ਮਾਮਲੇ 'ਤੇ ਸਵਰਾ ਨੇ ਕੀਤਾ ਟਵੀਟ
ਸਵਰਾ ਭਾਸਕਰ ਦਾ ਟਵੀਟ ਹੋਇਆ ਜਨਤਕ
ਨਵੀਂ ਦਿੱਲੀ: ਪੁਰਾਣੀ ਦਿੱਲੀ ਦੇ ਚਾਵੜੀ ਬਾਜ਼ਾਰ ਦੇ ਇਲਾਕੇ ਵਿਚ ਹਾਲ ਹੀ ਵਿਚ ਹੋਈ ਘਟਨਾ 'ਤੇ ਅਦਾਕਾਰਾ ਸਵਰਾ ਭਾਸਕਰ ਦਾ ਰਿਐਕਸ਼ਨ ਆਇਆ ਹੈ। ਅਸਲ ਵਿਚ ਹਾਲੀ ਹੀ ਵਿਚ ਚਾਵੜੀ ਬਾਜ਼ਾਰ ਦੇ ਲਾਲ ਕੁੰਆਂ ਇਲਾਕੇ ਵਿਚ ਇਕ ਮਾਮੂਲੀ ਜਿਹੇ ਪਾਰਕਿੰਗ ਦੇ ਝਗੜੇ ਨੇ ਸੰਪਰਦਾਇਕਤਾ ਦਾ ਰੂਪ ਲੈ ਲਿਆ ਹੈ। ਇਸ ਝਗੜੇ ਤੋਂ ਬਾਅਦ ਕੁੱਝ ਲੋਕਾਂ ਨੇ ਮੰਦਿਰ ਵਿਚ ਤੋੜਫੋੜ ਕੀਤੀ। ਹੁਣ ਇਸ ਮਾਮਲੇ 'ਤੇ ਅਦਾਕਾਰਾ ਸਵਰਾ ਭਾਸਕਰ ਨੇ ਅਪਣੇ ਟਵਿਟਰ 'ਤੇ ਟਵੀਟ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਬਹੁਤ ਜਨਤਕ ਹੋ ਰਿਹਾ ਹੈ।
ਹਰ ਮੁੱਦੇ 'ਤੇ ਬੇਬਾਕੀ ਨਾਲ ਅਪਣੀ ਗੱਲ ਰੱਖਣ ਵਾਲੀ ਅਦਾਕਾਰਾ ਸਵਰਾ ਭਾਸਕਰ ਨੇ ਇਸ ਮਾਮਲੇ 'ਤੇ ਟਵੀਟ ਕਰਦੇ ਹੋਏ ਇਸ ਨੂੰ ਸ਼ਰਮਨਾਕ ਦਸਿਆ ਹੈ। ਸਵਰਾ ਦੇ ਇਸ ਟਵੀਟ 'ਤੇ ਚਹੇਤਿਆਂ ਨੇ ਵੀ ਕਮੈਂਟ ਕਰਦੇ ਹੋਏ ਉਹਨਾਂ ਨਾਲ ਸਹਿਮਤੀ ਜਤਾਈ ਹੈ। ਸਵਰਾ ਦੇ ਨਾਲ-ਨਾਲ ਕਈ ਵੱਡੇ-ਵੱਡੇ ਆਗੂਆਂ ਨੇ ਵੀ ਇਸ ਨੂੰ ਸ਼ਰਮਨਾਕ ਕਾਰਾ ਦੱਸਿਆ ਹੈ। ਪੁਰਾਣੀ ਦਿੱਲੀ ਦੇ ਲਾਲ ਕੁੰਆਂ ਇਲਾਕੇ ਵਿਚ ਪਾਰਕਿੰਗ ਲਈ ਸ਼ੁਰੂ ਹੋਏ ਝਗੜੇ ਵਿਚ ਮਾਰਕੁੱਟ ਅਤੇ ਉਸ ਤੋਂ ਬਾਅਦ ਧਾਰਮਿਕ ਸਥਾਨ 'ਤੇ ਤੋੜਫੋੜ ਤੋਂ ਬਾਅਦ ਤਨਾਅ ਦੀ ਸਥਿਤੀ ਹੁਣ ਤਕ ਵੀ ਬਣੀ ਹੋਈ ਹੈ।
ਇਸ ਮਾਮਲੇ ਵਿਚ ਤਿੰਨ ਵੱਖ-ਵੱਖ ਐਫਆਈਆਰ ਦਰਜ ਹੋਈਆਂ ਹਨ ਜਿਸ ਵਿਚ ਦੋ ਪਾਰਕਿੰਗ ਨੂੰ ਲੈ ਕੇ ਹਨ ਜਿਸ ਵਿਚ ਮਾਰਕੁੱਟ ਕੀਤੀ ਗਈ ਸੀ । ਰਾਤ ਤਕ ਇੱਥੇ ਧਰਨਾ ਵੀ ਲੱਗਿਆ ਰਿਹਾ। ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਜੋ ਕਿ ਪੁਰਾਣੀ ਦਿੱਲੀ ਤੋਂ ਸੰਸਦ ਮੈਂਬਰ ਹਨ ਉਹ ਵੀ ਇੱਥੇ ਪਹੁੰਚੇ ਸਨ। ਰਾਝਣਾਂ ਅਤੇ ਕਵੀਨ ਵਰਗੀਆਂ ਫ਼ਿਲਮਾਂ ਵਿਚ ਬਿਰਤਰੀਨ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸਵਰਾ ਭਾਸਕਰ ਚਾਹੇ ਰਾਜਨੀਤੀ ਹੋਵੇ ਜਾਂ ਸਮਾਜਿਕ ਹਰ ਮੁੱਦੇ 'ਤੇ ਅਪਣੀ ਸਲਾਹ ਦਿੰਦੀ ਨਜ਼ਰ ਆਉਂਦੀ ਹੈ।
ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਅਦਾਕਾਰਾ ਸਵਰਾ ਭਾਸਕਰ ਨੇ ਵੱਧ ਚੜ ਕੇ ਹਿੱਸਾ ਲਿਆ ਸੀ। ਉਹਨਾਂ ਨੇ ਬੇਗੁਸਰਾਏ ਤੋਂ ਲੜ ਰਹੇ ਕਨੱਈਆ ਕੁਮਾਰ ਦੀ ਖੁਲ੍ਹ ਕੇ ਸਪੋਰਟ ਕੀਤੀ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਕ ਵਾਰ ਫਿਰ ਸਵਰਾ ਭਾਸਕਰ ਨੇ ਇਸ ਮੁੱਦੇ 'ਤੇ ਅਪਣੀ ਗੱਲ ਬੇਬਾਕੀ ਨਾਲ ਰੱਖੀ ਹੈ।