ਸਵਰਾ ਭਾਸਕਰ ਨੇ ਸਾਧਵੀ ਪ੍ਰੱਗਿਆ ਨੂੰ ਲੈ ਕੇ ਕੀਤਾ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਲੀਵੁੱਡ ਅਦਾਕਾਰ ਸਵਰਾ ਭਾਸਰਕ ਪੂਰੇ ਚੋਣ ਪ੍ਰਚਾਰ ਦੌਰਾਨ ਸੋਸ਼ਲ ਮੀਡੀਆ ਅਤੇ ਪ੍ਰਚਾਰ ਮੈਦਾਨ ਵਿਚ ਐਕਟਿਵ ਰਹੀ।

Sadhvi Pragya

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਵਰਾ ਭਾਸਰਕ ਪੂਰੇ ਚੋਣ ਪ੍ਰਚਾਰ ਦੌਰਾਨ ਸੋਸ਼ਲ ਮੀਡੀਆ ਅਤੇ ਪ੍ਰਚਾਰ ਮੈਦਾਨ ਵਿਚ ਐਕਟਿਵ ਰਹੀ। ਸਵਰਾ ਭਾਸਕਰ ਨੇ ਸਾਰੇ ਆਗੂਆਂ ਨੂੰ ਉਹਨਾਂ ਦੇ ਅੰਦਾਜ਼ ਵਿਚ ਜਵਾਬ ਦਿੱਤਾ ਹੈ। ਸਵਰਾ ਭਾਸਕਰ ਨੇ ਦਿੱਲੀ ਵਿਚ ‘ਆਪ’, ਬਿਹਾਰ ਵਿਚ ਕਨੱਈਆ ਕੁਮਾਰ ਅਤੇ ਭੋਪਾਲ ਵਿਚ ਦਿਗਵਿਜੈ ਸਿੰਘ ਦੇ ਲਈ ਪ੍ਰਚਾਰ ਕੀਤਾ ਸੀ। ਪਰ ਜਿਵੇਂ ਹੀ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਏ ਤਾਂ ਸੋਸ਼ਲ ਮੀਡੀਆ ‘ਤੇ ਸਵਰਾ ਭਾਸਕਰ ਦੇ ਨਿਸ਼ਾਨੇ ਫਿਰ ਤੋਂ ਸ਼ੁਰੂ ਹੋ ਗਏ।

ਇਸਦੇ ਨਾਲ ਹੀ ਸਵਰਾ ਭਾਸਕਰ ਨੇ ਹੁਣ ਭੋਪਾਲ ਤੋਂ ਸਾਂਸਦ ਪ੍ਰੱਗਿਆ ਠਾਕੁਰ ਨੂੰ ਲੈ ਕੇ ਇਕ ਟਵੀਟ ਕੀਤਾ ਹੈ। ਸਵਰਾ ਭਾਸਕਰ ਨੇ ਪ੍ਰੱਗਿਆ ਠਾਕੁਰ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਲਿਖਿਆ ਹੈ ‘ਭਾਰਤ ਵਿਚ ਨਵੀਂ ਸ਼ੁਰੂਆਤ। ਪਹਿਲੀ ਵਾਰ ਅਸੀਂ ਅਤਿਵਾਦੀ ਮਾਮਲਿਆਂ ਵਿਚ ਸ਼ੱਕੀ ਨੂੰ ਸੰਸਦ ਭੇਜ ਰਹੇ ਹਾਂ। ਹੁਣ ਪਾਕਿਸਤਾਨ ਦੀ ਖਬਰ ਕਿਵੇਂ ਲੈਣਗੇ?’

ਇਸੇ ਤਰ੍ਹਾਂ ਸਵਰਾ ਭਾਸਕਰ ਨੇ ਪ੍ਰੱਗਿਆ ਠਾਕੁਰ ‘ਤੇ ਨਿਸ਼ਾਨਾ ਲਗਾਇਆ ਹੈ ਅਤੇ ਸਵਰਾ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਵਰਾ ਭਾਸਕਰ ਨੂੰ ਸੋਸ਼ਲ ਮੀਡੀਆ ‘ਤੇ ਅਪਣੇ ਬਿਆਨਾਂ ਕਰਕੇ ਜਾਣਿਆ ਜਾਂਦਾ ਹੈ ਅਤੇ ਉਹ ਸਮਾਜਿਕ ਚਿੰਤਾਵਾਂ ‘ਤੇ ਖੁੱਲ ਕੇ ਅਪਣੇ ਸੁਝਾਅ ਵੀ ਰੱਖਦੀ ਹੈ। ਸਵਰਾ ਭਾਸਕਰ ਦੇ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੇ ਹਨ ਅਤੇ ਉਹਨਾਂ ਦੇ ਟਵੀਟ ਬਹੁਤ ਪੜ੍ਹੇ ਜਾ ਰਹੇ ਹਨ।