ਗਰੀਬ ਕਲਿਆਣ ਅੰਨ ਯੋਜਨਾ ਦੇ ਵਿਸਥਾਰ ਨਾਲ ਗਰੀਬਾਂ ਨੂੰ ਦਿੱਤੀ ਸੌਗਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਦੱਸਿਆ ਸੀ ਕਿ ਇਸ ਯੋਜਨਾ ਨੂੰ ਵਧਾਉਂਣ ਲਈ ਸਰਕਾਰ ਨੇ 90 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ।

Photo

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਨ ਕੀਤਾ ਗਿਆ। ਜਿਸ ਵਿਚ ਉਨ੍ਹਾਂ ਨੇ 80 ਕਰੋੜ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਨੂੰ ਨਵੰਬਰ ਤੱਕ ਮਤਲਬ ਕਿ ਪੰਜ ਮਹੀਨੇ ਦੇ ਲਈ ਵਧਾ ਦਿੱਤਾ ਹੈ। ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ।  ਮੋਦੀ ਨੇ 16 ਮਿੰਟ ਦੇ ਭਾਸ਼ਣ ਵਿਚ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਦੋ ਵਾਰ ਬਿਹਾਰ ਦੇ ਲੋਕਪ੍ਰਾਪਤ ਛੱਠ ਦਾ ਜ਼ਿਕਰ ਕੀਤਾ। ਛੱਠ ਦਾ ਜ਼ਿਕਰ ਕਰਨ ਪਿੱਛੇ ਇਕ ਕਾਰਨ ਹੈ

ਅਤੇ ਉਹ ਇਹ ਹੈ ਕਿ ਬਿਹਾਰ ਵਿਚ ਅਕਤੂਬਰ-ਨਵੰਬਰ ਵਿਚ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ। ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਤਾਂ ਜੂਨ ਮਹੀਨੇ ਦੇ ਸ਼ੁਰੂ ਵਿਚ ਹੀ ਬਿਹਾਰ ਵਿਚ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਹੁਣ ਪ੍ਰਧਾਨ ਮੰਤਰੀ ਵੀ ਚੁਣਾਵੀ ਮੁਡ ਵਿਚ  ਆ ਗਏ ਹਨ। ਪ੍ਰਧਾਨ ਮੰਤਰੀ ਵੱਲੋਂ ਜਿਸ ਯੋਜਨਾ ਨੂੰ ਨਵੰਬਰ ਤੱਕ ਵਧਾਇਆ ਗਿਆ ਹੈ ਉਹ ਅਪ੍ਰੈਲ ਵਿਚ ਹੀ ਲਾਗੂ ਹੋ ਗਈ ਸੀ।

ਪੀ ਐੱਮ ਵੱਲੋਂ ਮਾਰਚ ਮਹੀਨੇ ਵਿਚ ਕਰੋਨਾ ਸੰਕਟ ਦੌਰਾਨ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪੈਕੇਜ ਲਈ 1.70 ਕਰੋੜ ਲੱਖ ਰੁਪਏ ਰੱਖੇ ਗਏ ਹਨ। ਇਸ ਪੈਕੇਜ ਵਿਚ ਹੋ ਯੋਜਨਾ ਵੀ ਸ਼ੁਰੂ ਕੀਤੀਆਂ ਗਈਆਂ ਸਨ। ਜਿਸ ਵਿਚ ਦੇਸ਼ ਦੇ ਲੱਗਭਗ 80 ਕਰੋੜ ਤੋਂ ਜਿਆਦਾ ਲੋਕਾਂ ਨੂੰ 5 ਕਿਲੋ ਕਣਕ ਜਾਂ ਚੌਲ ਅਤੇ ਇਕ ਕਿਲੋ ਦਾਲ ਮੁਫ਼ਤ ਦੇਣ ਬਾਰੇ ਘੋਸ਼ਣਾ ਕੀਤੀ ਗਈ ਸੀ। ਇਸ ਯੋਜਨਾ ਵਿਚ ਜਿਹੜੇ ਲੋਕਾਂ ਕੋਲ ਰਾਸ਼ਨ ਕਾਰਡ ਹੈ ਉਨ੍ਹਾਂ ਨੂੰ ਹਰ ਮਹੀਨੇ ਉਨ੍ਹਾਂ ਦੇ ਮੌਜੂਦਾ ਰਾਸ਼ਨ ਦੇ ਕੋਟੇ ਤੋਂ ਅਲੱਗ ਦਿੱਤਾ ਜਾਵੇਗਾ। ਇਸ ਨੂੰ ਇਸ ਤਰ੍ਹਾਂ ਸਮਝਿਆ  ਜਾ ਸਕਦਾ ਹੈ

ਕਿ ਪਹਿਲਾਂ ਵੀ ਰਾਸ਼ਨ ਕਾਰਡ ਧਾਰਕਾਂ ਨੂੰ ਅਨਾਜ ਮਿਲਦਾ ਸੀ, ਪਰ ਉਸ ਵਿਚ ਉਨ੍ਹਾਂ ਨੂੰ ਥੋੜੇ ਪੈਸੇ ਦੇਣੇ ਪੈਂਦੇ ਸਨ, ਪਰ ਇਸ ਯੋਜਨਾ ਤਹਿਤ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਜੇਕਰ ਇਕ ਪਰਿਵਾਰ ਦੇ ਰਾਸ਼ਨ ਕਾਰਡ ਵਿਚ ਪੰਜ ਲੋਕਾਂ ਦਾ ਨਾਮ ਹੈ ਤਾਂ ਉਨ੍ਹਾਂ ਨੂੰ ਮਹੀਨਾ 25 ਕਿਲੋ ਕਣਕ ਅਤੇ ਇਕ ਕਿਲੋ ਦਾਲ ਮੁਫਤ ਮਿਲੇਗੀ।  ਇਸ ਤੋਂ ਇਲਾਵਾ 25 ਕਿਲੋ ਕਣਕ ਅਤੇ ਇਕ ਕਿਲੋ ਦਾਲ ਵੀ ਪੈਸੇ ਦੇ ਕੇ ਖ੍ਰੀਦ ਸਕਦੇ ਹੋ। ਉਧਰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਦੱਸਿਆ ਸੀ ਕਿ ਇਸ ਯੋਜਨਾ ਨੂੰ ਵਧਾਉਂਣ ਲਈ ਸਰਕਾਰ ਨੇ 90 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।