PM ਮੋਦੀ ਨੇ ਦੇਸ਼ 'ਚ ਵਧ ਰਹੇ ਕਰੋਨਾ ਕੇਸਾਂ 'ਤੇ ਜਤਾਈ ਚਿੰਤਾ, ਦਿੱਤੇ ਇਹ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ ਕਰੋਨਾ ਵਾਇਰਸ ਤੇ ਚਿੰਤਾ ਜਾਹਰ ਕੀਤੀ ਹੈ।

Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ ਕਰੋਨਾ ਵਾਇਰਸ ਤੇ ਚਿੰਤਾ ਜਾਹਰ ਕੀਤੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਵਿਚ ਅਨਲੌਕ-1 ਤੋਂ ਬਾਅਦ ਲਾਪ੍ਰਵਾਹੀ ਵਧੀ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਉੱਥੇ ਹੀ ਉਨ੍ਹਾਂ ਮੌਤ ਦਰ ਤੇ ਗੱਲ਼ ਕਰਦਿਆਂ ਕਿਹਾ ਕਿ ਜੇਕਰ ਦੁਨੀਆਂ ਵਿਚ ਅਸੀਂ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਭਾਰਤ ਨੇ ਫਿਰ ਵੀ ਕਾਫੀ ਸਥਿਤੀ ਨੂੰ ਸੰਭਾਲਿਆ ਹੋਇਆ ਹੈ।

ਭਾਰਤ ਚ ਸਮੇਂ ਤੇ ਲਗਾਏ ਲੌਕਡਾਊਨ ਅਤੇ ਹੋਰ ਫੈਸਲਿਆਂ ਨੇ ਭਾਰਤ ਵਿਚ ਅਨੇਕਾਂ ਲੋਕਾਂ ਦੀ ਜਾਨ ਬਚਾਈ ਹੈ, ਪਰ ਹੁਣ ਦੇਸ਼ ਵਿਚ ਅਨਲੌਕ-1 ਤੋਂ ਬਾਅਦ ਲਾਪ੍ਰਵਾਹੀ ਵੀ ਵਧੀ ਹੈ। ਜਿਸ ਵਿਚ ਸਮਾਜਿਕ ਦੂਰੀ ਨੂੰ ਲਗਾਤਾਰ ਅਣਗੋਲਿਆ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਸੀ ਮਾਸਕ ਪਾਉਂਣ, ਸਮਾਜਿਕ ਦੂਰੀ ਅਤੇ ਦਿਨ ਵਿਚ ਵਾਰ-ਵਾਰ ਹੱਥ ਧੋਣ ਨੂੰ ਲੈ ਕੇ ਕਾਫੀ ਸਤਰਕ ਸੀ।

ਦੱਸਣਯੋਗ ਹੈ ਕਿ ਦੇਸ਼ ਵਿਚ 1 ਜੂਨ ਤੋਂ ਅਨਲੌਕ-1 ਲੱਗਿਆ ਸੀ ਜਿਸ ਦੇ ਤਹਿਤ ਦੇਸ਼ ਵਿਚ ਮੰਦਰ,ਮਸਜਿਦ, ਬਜ਼ਾਰ ਦੇ ਨਾਲ-ਨਾਲ ਹੋਰ ਕਈ ਚੀਜਾਂ ਖੋਲ੍ਹ ਦਿੱਤੀਆਂ ਗਈਆਂ ਸਨ। ਜਿਸ ਤੋਂ ਸੜਕ ਤੇ ਲੋਕਾਂ ਦੀ ਭੀੜ ਵੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਨਾਲ ਹੀ ਜੂਨ ਦੇ ਮਹੀਨੇ ਵੀ ਹੀ ਕਰੋਨਾ ਕੇਸਾਂ ਨੇ ਦੇਸ਼ ਵਿਚ ਕਾਫੀ ਤੇਜ਼ੀ ਫੜੀ ਹੈ। ਇਸੇ ਗੱਲ ਤੇ ਚਿੰਤਾ ਜਾਹਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਪਹਿਲਾਂ ਦੀ ਤਰ੍ਹਾਂ ਹੀ ਇਕ ਵਾਰ ਫਿਰ ਤੋਂ ਇਸ ਨੂੰ ਉਸੇ ਤਰ੍ਹਾਂ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਇਸ ਲਈ ਵਿਸ਼ੇਸ ਕੰਟੇਨਮੈਨ ਜੋਨ ਵਿਚ ਸਾਨੂੰ ਸਭ ਤੋਂ ਵੱਧ ਧਿਆਨ ਦੇਣਾ ਹੋਵੇਗਾ। ਇਸ ਤੋਂ ਇਲਾਵਾ ਪੀਐੱਮ ਮੋਦੀ ਵੱਲੋਂ ਜੁਰਮਾਨੇ ਦੀ ਇਕ ਉਦਾਹਰਨ ਵੀ ਦਿੱਤੀ ਗਈ, ਉਨ੍ਹਾਂ ਕਿਹਾ ਕਿ ਤੁਸੀਂ ਖਬਰਾ ਵਿਚ ਸੁਣਿਆ ਹੋਵੇਗਾ ਕਿ ਇਕ ਦੇਸ਼ ਦੇ ਪ੍ਰਧਾਨ ਮੰਤਰੀ ਤੇ 13 ਹਜ਼ਾਰ ਦਾ ਜ਼ੁਰਮਾਨਾ ਲੱਗਿਆ ਕਿਉਂਕਿ ਉਹ ਕਿ ਜਨਤਕ ਥਾਂ ਤੇ ਬਿਨਾ ਮਾਸਕ ਪਾ ਕੇ ਗਏ ਸਨ। ਭਾਰਤ ਵਿਚ ਵੀ ਸਥਾਨਕ ਪ੍ਰਸਾਸ਼ਨ ਨੂੰ ਇਸੇ ਤਰ੍ਹਾਂ ਨਾਲ ਕੰਮ ਕਰਨ ਦੀ ਲੋੜ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।