ਭਾਜਪਾ ਵਿਧਾਇਕ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ, ਭਾਜਪਾ ਮਹਿਲਾ ਆਗੂ ਨੇ ਲਗਾਏ ਇਲਜ਼ਾਮ
ਉੱਤਰਾਖੰਡ ਦੇ ਇਕ ਭਾਜਪਾ ਵਿਧਾਇਕ ਖਿਲਾਫ਼ ਪਾਰਟੀ ਦੀ ਇਕ ਸਾਬਕਾ ਨੇਤਾ ਨੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ।
ਹਰਿਦੁਆਰ: ਉੱਤਰਾਖੰਡ ਦੇ ਇਕ ਭਾਜਪਾ ਵਿਧਾਇਕ ਖਿਲਾਫ਼ ਪਾਰਟੀ ਦੀ ਇਕ ਸਾਬਕਾ ਨੇਤਾ ਨੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਇਹ ਮਾਮਲਾ ਬਹਾਦਰਾਬਾਦ ਥਾਣੇ ਵਿਚ ਦਰਜ ਹੋਇਆ ਹੈ। ਹਰਿਦੁਆਰ ਦੀ ਹੇਠਲੀ ਅਦਾਲਤ ਦੇ ਆਦੇਸ਼ ਤੋਂ ਬਾਅਦ ਵੀਰਵਾਰ ਰਾਤ ਹਰਿਦੁਆਰ ਜ਼ਿਲ੍ਹੇ ਦੇ ਜਵਾਲਾਪੁਰ ਤੋਂ ਵਿਧਾਇਕ ਸੁਰੇਸ਼ ਰਾਠੌੜ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਬਰ ਜਨਾਹ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਸਬੰਧੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਹੋਰ ਪੜ੍ਹੋ: ਭਾਰਤੀ ਫ਼ੌਜ ’ਚ ਲੈਫਟੀਨੈਂਟ ਭਰਤੀ ਹੋਏ ਸਿੱਖ ਨੌਜਵਾਨ ਬਿਲਾਵਲ ਸਿੰਘ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ
ਪੁਲਿਸ ਅਨੁਸਾਰ ਮਹਿਲਾ ਨੇ ਅਪਣੇ ਬਿਆਨ ਵਿਚ ਕਿਹਾ ਕਿ ਉਹਨਾਂ ਦੀ ਵਿਧਾਇਕ ਰਾਠੌੜ ਨਾਲ ਢਾਈ ਸਾਲ ਪਹਿਲਾਂ ਮੁਲਾਕਾਤ ਹੋਈ ਸੀ ਅਤੇ ਉਹਨਾਂ ਨੇ ਮਹਿਲਾ ਨੂੰ ਭਾਜਪਾ ਮਹਿਲਾ ਮੋਰਚਾ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਜਵਾਲਾਪੁਰ ਦੀ ਅਧਿਕਾਰੀ ਰਹਿ ਚੁੱਕੀ ਮਹਿਲਾ ਨੇ ਇਹ ਵੀ ਆਰੋਪ ਲਗਾਇਆ ਕਿ ਵਿਧਾਇਕ ਪਹਿਲਾਂ ਹੀ ਉਸ ਨੂੰ ਸੱਤਾਧਾਰੀ ਧਿਰ ਦਾ ਦਬਾਅ ਬਣਾ ਕੇ ਝੂਠੇ ਕੇਸ ਵਿਚ ਜੇਲ੍ਹ ਭੇਜ ਚੁੱਕਾ ਹੈ।
ਹੋਰ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਲਈ ਅਰਦਾਸਾਂ ਕਰ ਰਹੇ ਸੀ ਪਾਕਿਸਤਾਨੀ- ਅਧਿਐਨ
ਬਹਾਦਰਾਬਾਦ ਥਾਣੇ ਦੀ ਪੁਲਿਸ ਨੇ ਦੱਸਿਆ ਕਿ ਵਿਧਾਇਕ ਸੁਰੇਸ਼ ਰਾਠੌੜ ਖਿਲਾਫ਼ ਆਈਪੀਸੀ ਦੀ ਧਾਰਾ 376 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਮਹਿਲਾ ਨੇ ਕਿਹਾ ਕਿ ਵਿਧਾਇਕ ਨੇ ਕੁਝ ਮਹੀਨੇ ਪਹਿਲਾਂ ਹੀ ਉਸ ਨਾਲ ਜਬਰ ਜਨਾਹ ਕੀਤਾ ਸੀ। ਉਸ ਸਮੇਂ ਮਾਮਲਾ ਦਰਜ ਨਾ ਕਰਵਾਉਣ ਪਿੱਛੇ ਮਹਿਲਾ ਨੇ ਵਿਧਾਇਕ ਵੱਲੋਂ ਮਿਲੀ ਧਮਕੀ ਨੂੰ ਕਾਰਨ ਦੱਸਿਆ ਹੈ।
ਹੋਰ ਪੜ੍ਹੋ: ਬਿਜਲੀ ਸੰਕਟ 'ਤੇ ਸਿੱਧੂ ਦੇ ਟਵੀਟ, 'ਸਹੀ ਦਿਸ਼ਾ 'ਚ ਕੰਮ ਕਰਾਂਗੇ ਤਾਂ ਬਿਜਲੀ ਕੱਟ ਲਾਉਣ ਦੀ ਲੋੜ ਨਹੀਂ
ਦੱਸ ਦਈਏ ਕਿ ਬੀਤੇ ਦਿਨੀਂ ਭਾਜਪਾ ਵਿਧਾਇਕ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਲੋਕ ਉਹਨਾਂ ਨੂੰ ਕਥਿਤ ਅਸ਼ਲੀਲ ਵੀਡੀਓ ਵਾਇਰਲ ਕਰ ਬਲੈਕਮੇਲ ਕਰ ਰਹੇ ਹਨ। ਪੁਲਿਸ ਨੇ ਵਿਧਾਇਕ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਦੋ ਪੱਤਰਕਾਰਾਂ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੱਸਿਆ ਸੀ ਕਿ ਆਰੋਪੀ ਭਾਜਪਾ ਵਿਧਾਇਕ ਕੋਲੋਂ ਡੇਢ ਕਰੋੜ ਰੁਪਏ ਮੰਗ ਰਹੇ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸੇ ਮਾਮਲੇ ਵਿਚ ਭਾਜਪਾ ਮਹਿਲਾ ਆਗੂ ਤੇ ਉਸ ਦੇ ਪਤੀ ਸਮੇਤ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।